Breaking News
Home / Breaking News / ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ ਦਾ ਸੱਦਾ ਚੋਣ ਕਮਿਸ਼ਨ ਦੀ ਚੁਣੌਤੀ ਐਨ.ਸੀ.ਪੀ. ਨੇ ਸਵੀਕਾਰੀ

ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ ਦਾ ਸੱਦਾ ਚੋਣ ਕਮਿਸ਼ਨ ਦੀ ਚੁਣੌਤੀ ਐਨ.ਸੀ.ਪੀ. ਨੇ ਸਵੀਕਾਰੀ

ਨਵੀਂ ਦਿੱਲੀ, 26 ਮਈ (ਪੱਤਰ ਪ੍ਰੇਰਕ) :  ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨਾਲ ਛੇੜਛਾੜ ਅਤੇ ਹੈਕਿੰਗ ਦੀ ਖੁੱਲ੍ਹੀ ਚੁਣੌਤੀ ਵਿੱਚ ਸ਼ਾਮਲ ਹੋਣ ਲਈ ਰਜਿਸ਼ਟਰੇਸ਼ਨ ਦਾ ਅਖਰੀ ਦਿਨ ਸੀ। ਚੋਣ ਕਮਿਸਨ ਨੇ ਕਿਹਾ ਕਿ ਇਸ ਚੈਲੇਂਜ ਵਿਚ ਸ਼ਾਮਲ ਹੋਣ ਲਈ ਕੇਵਲ ਐਨ.ਸੀ.ਪੀ. ਨੇ ਇੱਛਾ ਪ੍ਰਗਟਾਈ ਹੈ। ਉਸ ਨੇ ਆਪਣੇ ਤਿੰਨ ਨੁਮਾਇੰਦੇ ਨਾਮਜ਼ਦ ਕੀਤੇ ਹਨ। ਚੈਲੇਂਜ ਲਈ ਚੋਣ ਕਮਿਸ਼ਨ ਪੰਜਾਬ, ਯੂ.ਪੀ. ਅਤੇ ਉੱਤਰਾਖੰਡ ਤੋਂ ਈ.ਵੀ.ਐਮ. ਲਿਆਏਗਾ। ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਮ 5 ਵਜੇ ਤੱਕ 8 ਸਿਆਸੀ ਦਲਾਂ ਨੇ ਰਿਸਪੋਂਸ ਭੇਜਿਆ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਕੁਝ ਮੁੱਦੇ ਜ਼ਰੂਰ ਉਠਾਏ ਪਰ ਚੈਲੇਂਜ ਵਿਚ ਹਿੱਸਾ ਲੈਣ ਦੀ ਇੱਛਾ ਨਹੀਂ ਪ੍ਰਗਟਾਈ। ‘ਆਪ’ ਨੇ ਈ.ਵੀ.ਐਮ. ਚੈਲੇਂਜ ਨੂੰ ਡਰਾਮਾ ਦੱਸਿਆ ਹੈ। ਚੋਣ ਕਮਿਸ਼ਨ ਨੇ ਈ.ਵੀ.ਐਮ. ਵਿੱਚ ਹੈਕਿੰਗ ਦੇ ਦੋਸ਼ਾਂ ਨੂੰ ਸਾਬਤ ਕਰਨ ਲਈ ਤਿੰਨ ਜੂਨ ਤੋਂ ਓਪਨ ਚੈਲੇਂਜ ਰੱਖਿਆ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਬਸਪਾ ਨੇ ਈਵੀਐਮ ਨਾਲ ਛੇੜਛਾੜ ਹੋਣ ਦੀ ਆਸ਼ੰਕਾ ਪ੍ਰਗਟਾਈ ਸੀ। ਇਸ ਤੋਂ ਬਾਅਦ ਕੁਝ ਹੋਰ ਰਾਜਨੀਤਕ ਪਾਰਟੀਆਂ ਨੇ ਇਸ ਵਿੱਚ ਸੁਰ ਮਿਲਾਈ ਸੀ। ਕਮਿਸ਼ਨ ਨੇ ਈ.ਵੀ.ਐਮ. ਮਸ਼ੀਨ ਦੇ ਮਦਰ ਬੋਰਡ ਵਿੱਚ ਛੇੜਛਾੜ ਕਰਨ ਦੀ ਆਗਿਆ ਦੇਣ ਦੀ ਆਮ ਆਦਮੀ ਪਾਰਟੀ ਦੀ ਮੰਗ ਨੂੰ ਅੱਜ ਖ਼ਾਰਜ ਕਰ ਦਿੱਤਾ। ਇਸ ਤੋਂ ਪਹਿਲਾਂ 20 ਮਈ ਨੂੰ ਚੋਣ ਕਮਿਸ਼ਨ ਨੇ ਈ.ਵੀ.ਐਮ. ਉੱਤੇ ਸਵਾਲ ਚੁੱਕਣ ਵਾਲਿਆਂ ਨੂੰ ਤਿੰਨ ਜੂਨ ਤੋਂ ਈ.ਵੀ.ਐਮ. ਹੈਕ ਕਰਨ ਦੀ ਚੁਨੌਤੀ ਦਿੱਤੀ ਸੀ। ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨ ਨਸੀਮ ਜ਼ੈਦੀ ਨੇ ਆਖਿਆ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਮਸ਼ੀਨਾਂ ਨੂੰ ਹੈਕ ਕਰਨ ਦਾ ਮੌਕਾ ਦੇਣ ਦੀ ਗੱਲ ਆਖੀ ਸੀ। ਇਸ ਤਹਿਤ ਇਹ ਮੌਕਾ ਦਿੱਤਾ ਗਿਆ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *