Breaking News
Home / Breaking News / ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਭ ਤੋਂ ਲੰਬੇ ਪੁੱਲ ਦਾ ਉਦਘਾਟਨ ਜਨਤਾ ਨਾਲ ਕਾਲੇ ਧਨ ਬਾਰੇ ਕੀਤਾ ਵਾਅਦਾ ਪੂਰਾ ਕਰਾਂਗਾ : ਮੋਦੀ

ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਭ ਤੋਂ ਲੰਬੇ ਪੁੱਲ ਦਾ ਉਦਘਾਟਨ ਜਨਤਾ ਨਾਲ ਕਾਲੇ ਧਨ ਬਾਰੇ ਕੀਤਾ ਵਾਅਦਾ ਪੂਰਾ ਕਰਾਂਗਾ : ਮੋਦੀ

ਗੁਹਾਟੀ, 26 ਮਈ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੇ 3 ਸਾਲ ਪੂਰੇ ਹੋਣ ‘ਤੇ ਸ਼ੁੱਕਰਵਾਰ ਨੂੰ ਗੁਹਾਟੀ ਦੇ ਖਾਨਪਾਰਾ ਵਿਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਨੇ ਜੋ ਆਸ਼ਿਰਵਾਦ ਦਿੱਤਾ ਹੈ, ਮੈਂ ਉਸ ਲਈ ਤੁਹਾਡਾ ਸਭ ਦਾ ਸ਼ੁੱਕਰਗੁਜ਼ਾਰ ਹਾਂ। ਬਦਲਾਂ ਨੇ ਵੀ ਮੀਂਹ ਪਾ ਕੇ ਵਾਤਾਵਰਣ ਨੂੰ ਠੰਡਾ ਕਰ ਦਿੱਤਾ ਹੈ ਇਸ ਲਈ ਮੈਂ ਮੇਘਰਾਜ ਦਾ ਵੀ ਸ਼ੁੱਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਇਮਾਨਦਾਰੀ ਦਾ ਮੌਕਾ ਆਇਆ ਹੈ। ਮੈਨੂੰ ਕਈ ਵਾਰ ਸਖ਼ਤੀ ਨਾਲ ਫੈਸਲੇ ਲੈਣੇ ਪਏ ਅਤੇ ਕਾਲੇ ਧਨ ਬਾਰੇ ਜਨਤਾ ਨਾਲ ਕੀਤੇ ਵਾਅਦੇ ਨੂੰ ਵੀ ਮੈਂ ਪੂਰਾ ਕਰਾਂਗਾ। ਸਵਾ ਕਰੋੜ ਦੇਸ਼ ਵਾਸੀ ਅੱਗੇ ਵੱਧਣ ਦਾ ਫੈਸਲਾ ਲੈ ਚੁੱਕੇ ਹਨ ਅਤੇ ਹਰ ਇਨਸਾਨ ਫੋਨ ਬੈਂਕ ਵਿਚ ਬਦਲ ਗਿਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ  ਦੇਸ਼ ਦੇ ਸਭ ਤੋਂ ਲੰਬੇ ਪੁੱਲ ‘ਢੋਲਾ ਸਾਦੀਆ’ ਦਾ ਉਦਘਾਟਨ ਕੀਤਾ। ਤਿਨਸੁਕੀਆ ‘ਚ ਮੋਦੀ ਨੇ ਕਿਹਾ ਕਿ ਆਸਾਮ ਦੇ ਲੋਕ ਪਿਛਲੇ 5 ਦਹਾਕਿਆਂ ਤੋਂ ਇਸ ਪੁੱਲ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਵਾਜਪਾਈ ਸਰਕਾਰ ਸੱਤਾ ‘ਚ ਰਹਿੰਦੀ ਤਾਂ ਇਸ ਪੁੱਲ ਦਾ ਨਿਰਮਾਣ 10 ਸਾਲ ਪਹਿਲਾਂ ਹੀ ਹੋ ਗਿਆ ਹੁੰਦਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਤੋਂ ਇਸ ਪੁੱਲ ਨੂੰ ਆਸਾਮ ਦੇ ਮਹਾਨ ਗਾਇਕ ਭੂਪੇਨ ਹਜ਼ਾਰੀਕਾ ਦੇ ਨਾਂ ਨਾਲ ਜਾਣਿਆ ਜਾਵੇਗਾ। ਸਾਲ 1992 ‘ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਪਦਮ ਭੂਸ਼ਣ ਨਾਲ ਨਵਾਜੇ ਗਏ ਉਨ੍ਹਾਂ ਨੂੰ ਲੋਕ ਭੂਪੇਨ ਦਾ ਦੇ ਨਾਂ ਨਾਲ ਜਾਣਦੇ ਹਨ। ਉਹ ਦੇਸ਼ ਦੇ ਅਜਿਹੇ ਸ਼ਾਨਦਾਰ ਕਲਾਕਾਰ ਸਨ, ਜੋ ਆਪਣੇ ਗੀਤ ਖੁਦ ਲਿਖਦੇ ਸਨ, ਸੰਗੀਤਬੱਧ ਕਰਦੇ ਸਨ ਅਤੇ ਗਾਉਂਦੇ ਸਨ। ਉਨ੍ਹਾਂ ਨੇ ਅਸਮੀਆ ਦੀ ਦੂਜੀ ਫਿਲਮ ਇੰਦਰਮਾਲਤੀ ਲਈ ਸਾਲ 1939 ‘ਚ 12 ਸਾਲ ਦੀ ਉਮਰ ‘ਚ ਕੰਮ ਕੀਤਾ ਸੀ। ਸਾਲ 2011 ‘ਚ ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *