Breaking News
Home / Breaking News / ਮੁੱਖ ਮੰਤਰੀ ਯੋਗੀ ਨੂੰ ਮਿਲਣ ਪੁੱਜੇ ਸਿੱਖ ਦੀ ਉਤਰਵਾਈ ਕਿਰਪਾਨ ਦਸਤਾਰ ਦੀ ਤਲਾਸ਼ੀ ਲਈ ਵੀ ਕਿਹਾ

ਮੁੱਖ ਮੰਤਰੀ ਯੋਗੀ ਨੂੰ ਮਿਲਣ ਪੁੱਜੇ ਸਿੱਖ ਦੀ ਉਤਰਵਾਈ ਕਿਰਪਾਨ ਦਸਤਾਰ ਦੀ ਤਲਾਸ਼ੀ ਲਈ ਵੀ ਕਿਹਾ

ਗੋਰਖਪੁਰ, 26 ਮਈ (ਪੱਤਰ ਪ੍ਰੇਰਕ) :  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮਿਲਣ ਪਹੁੰਚੇ ਇੱਕ ਸਿੱਖ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਕੇ ਦਸਤਾਰ ਤੇ ਕਿਰਪਾਨ ਉਤਾਰਨ ਲਈ ਕਿਹਾ। ਸਿੱਖ ਨੇ ਜਦੋਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਸੁਰੱਖਿਆ ਦਸਤੇ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਯੋਗੀ ਸ਼ੁੱਕਰਵਾਰ ਨੂੰ ਗੋਰਖ ਨਾਥ ਮੰਦਰ ਗਏ ਸਨ ਜਿੱਥੇ ਉਨ੍ਹਾਂ ਮੰਦਰ ਵਿੱਚ ਪਾਠ-ਪੂਜਾ ਕਰ ਰਹੇ ਲੋਕਾਂ ਦਾ ਹਾਲ-ਚਾਲ ਪੁੱਛਿਆਅਤੇ ਬਾਅਦ ਵਿੱਚ ਜਨਤਾ ਦਰਬਾਰ ਲਾਇਆ। ਜਨਤਾ ਦਰਬਾਰ ਦੌਰਾਨ ਧਰਮਸ਼ਾਲਾ ਬਾਜ਼ਾਰ ਦੇ ਰਹਿਣ ਵਾਲੇ ਤੇਜਪਾਲ ਸਿੰਘ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ, ਪਰ ਸੁਰੱਖਿਆ ਕਰਮੀਆਂ ਨੇ ਤਲਾਸ਼ੀ ਲੈਣ ਹਿੱਤ ਤੇਜਪਾਲ ਸਿੰਘ ਨੂੰ ਰੋਕ ਲਿਆ ਤੇ ਕਿਰਪਾਨ ਉਤਾਰਨ ਨੂੰ ਕਿਹਾ। ਵਿਰੋਧ ਕਰਨ ‘ਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਤੇਜਪਾਲ ਸਿੰਘ ਨੇ ਕਿਰਪਾਨ ਉਤਾਰ ਕੇ ਦੇ ਦਿੱਤੀ। ਉਹ ਜਦ ਅੰਦਰ ਜਾਣ ਲੱਗਿਆ ਤਾਂ ਸੁਰੱਖਿਆ ਕਰਮੀਆਂ ਨੇ ਦਸਤਾਰ ਉਤਾਰ ਕੇ ਤਲਾਸ਼ੀ ਕਰਵਾਉਣ ਲਈ ਕਿਹਾ ਪਰ ਤੇਜਪਾਲ ਸਿੰਘ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਵੀ ਤੇਜਪਾਲ ਸਿੰਘ ਦਾ ਪੱਖ
ਲਿਆ ਜਿਸ ਤੋਂ ਬਾਅਦ ਤੇਜਪਾਲ ਸਿੰਘ ਨੂੰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਗਿਆ। ਯੋਗੀ ਨੂੰ ਮਿਲਣ ‘ਤੇ ਤੇਜਪਾਲ ਸਿੰਘ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕੀਤਾ। ਇਸ ਤੋਂ ਮਗਰੋਂ ਮੁੱਖ ਮੰਤਰੀ ਨੇ ਸੁਰੱਖਿਆ ਕਰਮੀਆਂ ਨੂੰ ਸਮਝਾਉਣ ਲਈ ਆਪਣੇ ਨਿੱਜੀ ਸਕੱਤਰ ਨੂੰ ਹਦਾਇਤ ਕੀਤੀ। ਤੇਜਪਾਲ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਯੋਗੀ ਨੂੰ ਮਿਲਣ ਆਉਂਦੇ ਰਹੇ ਹਨ ਪਰ ਪਹਿਲਾਂ ਅਜਿਹਾ ਕਦੇ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ, ”1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਯੂ.ਪੀ. ਵਿੱਚ ਅਜਿਹੀ ਘਟਨਾ ਸ਼ਾਇਦ ਪਹਿਲੀ ਵਾਰ ਵਾਪਰੀ ਹੈ ਜਦੋਂ ਕਿਸੇ ਸਰਦਾਰ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਕਰਵਾਉਣ ਲਈ ਕਿਹਾ ਗਿਆ ਹੋਵੇ। ਭਾਰਤ ਵਿੱਚ ਅਜਿਹਾ ਹੋਣਾ ਮੰਦਭਾਗਾ ਹੈ ਤੇ ਗੋਰਖਨਾਥ ਮੰਦਰ ਪਰਿਸਰ ਵਿੱਚ ਅਜਿਹਾ ਵਿਵਹਾਰ ਹੋਣਾ ਮੇਰੇ ਲਈ ਕਾਫੀ ਅਪਮਾਨਜਨਕ ਸੀ।”

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *