Breaking News
Home / Punjab / ਪੰਜਾਬ ‘ਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 13 ਮਰੇ

ਪੰਜਾਬ ‘ਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 13 ਮਰੇ

ਚੰਡੀਗੜ੍ਹ/ਬਠਿੰਡਾ/ਰਾਮਪੁਰਾ ਫੂਲ/ਪਟਿਆਲਾ/ਬਿਆਸ, 21 ਮਈ  (ਜਗਸੀਰ ਭੁੱਲਰ/ਜਸਵੀਰ ਸਿੰਘ ਔਲਖ/ਗੁਰਮੁੱਖ ਸਿੰਘ ਰੁਪਾਣਾ) : ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਏ 3 ਸੜਕ ਹਦਾਸਿਆਂ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਦੋ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਅੰਮ੍ਰਿਤਸਰ ਦੇ ਵਿਆਸ ਜ਼ਿਲ੍ਹੇ ‘ਚ ਇਕ ਹਾਦਸੇ ਦੌਰਾਨ 4 ਔਰਤਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਪਟਿਆਲਾ ਦੇ ਚੀਕਾ ਰੋਡ ‘ਤੇ ਸਵਿਫਟ ਕਾਰ ਅਤੇ ਆਲਟੋ ਕਾਰ ਵਿਚ ਟੱਕਰ ਹੋਣ ਕਾਰਨ 2 ਵਿਅਕਤੀਆਂ ਦੀ ਜਾਨ ਚਲੀ ਗਈ।
ਕੌਮੀ ਮਾਰਗ  ਬਠਿੰਡਾ – ਬਰਨਾਲਾ  64 ‘ਤੇ ਰਾਮਪੁਰਾ ਫੂਲ ਦੇ ਨਜ਼ਦੀਕ ਪੀ.ਆਰ.ਟੀ.ਸੀ. ਲੁਧਿਆਣਾ ਡਿਪੂ ਦੀ ਬੱਸ ਤੇ ਕੈਂਟਰ ਵਿਚਾਲੇ ਟੱਕਰ ‘ਚ  4  ਮੌਤਾਂ ਹੋ ਗਈਆਂ ਹਨ ਤੇ 20  ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਡਿਪੂ ਦੀ ਇਹ ਮੰਦਭਾਗੀ ਬੱਸ ਬਠਿੰਡਾ ਤੋਂ ਚਿੰਤਪੁਰਨੀ ਜਾ ਰਹੀ ਸੀ। ਜਦੋਂ ਇਹ ਬੱਸ ਰਾਮਪੁਰਾ ਫੂਲ ਦੇ ਨਜ਼ਦੀਕ ਪਿੰਡ ਜੇਠੂਕੇ ਕੋਲ ਪਹੁੰਚੀ ਤਾਂ ਇਸ ਦੀ ਸਿੱਧੀ ਟੱਕਰ ਸਾਹਮਣੇ ਆ ਰਹੇ ਟਰੱਕ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਕੈਂਟਰ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਜ਼ਖ਼ਮੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਅਦੇਸ਼ ਹਸਪਤਾਲ ਬਠਿੰਡਾ ਅਤੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ਼ ਕਰਵਾਇਆ ਗਿਆ। ਸੂਤਰਾਂ ਅਨੁਸਾਰ ਇਹ ਹਾਸਦਾ ਤੇਜ਼ ਰਫਤਾਰ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਥਾਣਾ ਸਦਰ ਰਾਮਪੁਰਾ ਵਿਖੇ ਪਰਚਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਅੱਜ ਸਵੇਰੇ ਪਟਿਆਲਾ ਤੋਂ ਚੀਕਾ ਨੂੰ ਜਾਂਦੇ ਮੁੱਖ ਮਾਰਗ ‘ਤੇ ਪਿੰਡ ਸੁਨਿਆਰਹੇੜੀ ਦੀ ਬੀੜ ਦੇ ਕੋਲ ਦੋ ਕਾਰਾਂ ਦੀ ਟੱਕਰ ਹੋ ਜਾਣ ਕਾਰਨ ਦੋ ਦੀ ਮੌਤ ਹੋ ਗਈ ਹੈ। ਜਦਕਿ 2 ਮਹਿਲਾਵਾਂ ਸਮੇਤ 5 ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਸਾਰੇ ਜ਼ਖਮੀ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਟੀ.ਬੀ. ਹਸਪਤਾਲ ਦੇ ਸਾਹਮਣੇ ਦਾ ਵਸਨੀਕ ਪਰਮਿੰਦਰ ਸਿੰਘ ਪੰਮੀ ਆਪਣੇ ਪਿਤਾ, ਮਾਤਾ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਕਿਸੇ ਰਿਸ਼ਤੇਦਾਰੀ ਵਿਚ ਜਾ ਰਿਹਾ ਸੀ। ਉਹ ਆਪਣੀ ਸਪਾਰਕ ਕਾਰ ਵਿਚ ਸੀ, ਜਦੋਂ ਇਹ ਕਾਰ ਬੀੜ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨਾਲ ਅਚਾਨਕ ਟੱਕਰ ਹੋ ਗਈ। ਇਸ ਟੱਕਰ ਵਿਚ ਦੋਹਾਂ ਕਾਰਾਂ ਦੇ ਸਵਾਰ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਜਿਥੇ ਕਿ ਸਪਾਰਕ ਕਾਰ ਦੇ ਚਾਲਕ ਪਰਮਿੰਦਰ ਸਿੰਘ ਅਤੇ ਆਲਟੋ ਕਾਰ ਸਵਾਰ ਨਸੀਬ ਕੌਰ ਦੀ ਰਾਜਿੰਦਰਾ ਹਸਪਤਾਲ ਜਾ ਕੇ ਮੌਤ ਹੋ ਗਈ।
ਇਸੀ ਤਰ੍ਹਾਂ ਦੂਜੀ ਕਾਰ ਦੇ ਸਵਾਰ ਜਨਕ ਦਾਸ, ਪ੍ਰੇਮ ਸਿੰਘ, ਕਾਂਤਾ ਦੇਵੀ ਅਤੇ ਹੋਰਨਾ ਨੂੰ ਕੋਲੰਬੀਆ ਏਸ਼ੀਆ ਹਸਪਤਾਲ ਅਤੇ ਅਮਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਅੰਮ੍ਰਿਤਸਰ ਦੇ  ਬਾਬਾ ਬਕਾਲਾ ਤੋਂ ਰਾਸ਼ਟਰੀ ਮਾਰਗ ਦੇ ਕੰਡੇ ਵਸੇ ਪਿੰਡ ਉਮਰਾ ਨੰਗਲ ਦੇ ਕੋਲ ਅੱਜ
ਸੜਕ ਹਾਦਸੇ ‘ਚ ਇਕ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ, ਜਿਸ ‘ਚ ਚਾਰ ਔਰਤਾਂ ਸ਼ਾਮਲ ਹਨ, ਅਸਲ ‘ਚ ਪੰਜਾਬ ਦੇ ਹੁਸ਼ਿਆਰਪੁਰ ਦੇ ਹਰਿਆਣਾ ਬੂੰਗਾ ਦੇ ਚਾਰ ਪਰਿਵਾਰ ਦੋ ਕਾਰਾਂ ਅਤੇ ਆਟੋ ‘ਚ ਸਵਾਰ ਹੋ ਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਤੇ ਸਵੇਰ ਦੇ ਸਮੇਂ ਜਦ ਇਹ ਲੋਕ ਸੜਕ ‘ਤੇ ਇਕ ਦੁਕਾਨ ‘ਚ ਚਾਹ ਪੀ ਰਹੇ ਸਨ ਤਾਂ ਇਕ ਜਲੰਧਰ ਵਲੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ, ਦੋਵਾਂ ਗੱਡੀਆਂ ਅਤੇ ਆਟੋ ‘ਚ ਟਕਰਾਈ ਜਿਸ ਕਾਰਨ ਮੌਕੇ ‘ਤੇ ਚਾਰ ਲੋਕਾਂ ਦੀ ਮੌਤ ਹੋ ਗਈ ਤੇ 8 ਲੋਕ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ। ਜਿਥੇ 3 ਹੋਰ ਲੋਕਾਂ ਦੀ ਮੌਤ ਹੋ ਗਈ ਤੇ ਕੁੱਲ ਸੱਤ ਲੋਕ ਇਸ ਸੜਕ ਹਾਦਸੇ ‘ਚ ਮੌਤ ਦਾ ਸ਼ਿਕਾਰ ਹੋ ਗਏ। ਮਿਤ੍ਰਕਾਂ ਦੀ ਪਹਿਚਾਣ ਸੁਰਜੀਤ ਕੌਰ, ਕਮਲਜੀਤ ਕੌਰ, ਹਰਮਿੰਦਰ ਕੌਰ, ਕੰਵਲਜੀਤ ਕੌਰ, ਸੇਵਾ ਸਿੰਘ, ਅਵਤਾਰ ਸਿੰਘ ਤੇ ਸਤਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ, ਜੋ ਕਿ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ ਤੇ ਪੰਜ ਲੋਕ ਇਸ ਹਾਦਸੇ ‘ਚ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਸਥਾਨਕ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਸਕਾਰਪੀਓ ਦੇ ਕਾਰਨ ਹੋਇਆ ਹੈ, ਸੰਤੁਲਨ ਵਿਗੜਨ ਕਾਰਨ ਉਸ ਨੇ ਇਨ੍ਹਾਂ ਸਭ ਨੂੰ ਕੁਚਲ ਦਿੱਤਾ ਅਤੇ ਨਾਲ ਹੀ ਅਜਿਹਾ ਵੀ ਲੱਗ ਰਿਹਾ ਹੈ ਕਿ ਸਕਾਰਪੀਓ ਕਾਰ ਦੇ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਮਾਮਲੇ ‘ਚ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *