Breaking News
Home / India / ਕਪਿਲ ਮਿਸ਼ਰਾ ਵੱਲੋਂ ਕੇਜਰੀਵਾਲ ਬਾਰੇ ਵੱਡਾ ਖ਼ੁਲਾਸਾ ‘ਆਪ’ ਨੂੰ ਹਵਾਲਾ ਕੰਪਨੀਆਂ ਨੇ ਦਿੱਤਾ ਪੈਸਾ

ਕਪਿਲ ਮਿਸ਼ਰਾ ਵੱਲੋਂ ਕੇਜਰੀਵਾਲ ਬਾਰੇ ਵੱਡਾ ਖ਼ੁਲਾਸਾ ‘ਆਪ’ ਨੂੰ ਹਵਾਲਾ ਕੰਪਨੀਆਂ ਨੇ ਦਿੱਤਾ ਪੈਸਾ

ਨਵੀਂ ਦਿੱਲੀ, 19 ਮਈ  (ਚੜ੍ਹਦੀਕਲਾ ਬਿਊਰੋ) :  ‘ਆਪ’ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਫਿਰ ਪ੍ਰੈੱਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾਵਰ ਹੋਏ। ਮਿਸ਼ਰਾ ਨੇ ਦਾਅਵਾ ਕੀਤਾ ਕਿ ‘ਆਪ’ ਨੂੰ ਹਵਾਲਾ ਕੰਪਨੀਆਂ ਨੇ ਪੈਸਾ ਦਿੱਤਾ ਹੈ। ਮੁਕੇਸ਼ ਸ਼ਰਮਾ ਦਾ ਵੀਡੀਓ ਕੇਜਰੀਵਾਲ ਨੇ ਚਲਾਇਆ, ਉਹ ਝੂਠਾ ਹੈ। ਕੇਜਰੀਵਾਲ ਨੇ ਮੁਕੇਸ਼ ਨੂੰ ਬਲੀ ਦਾ ਬਕਰਾ ਬਣਾਇਆ। ਮਿਸ਼ਰਾ ਨੇ ਕਿਹਾ ਕਿ ਮੈਂ ਇਕ ਹਫਤੇ ਪਹਿਲਾਂ ਕੇਜਰੀਵਾਲ ਤੋਂ ਕੁਝ ਸਵਾਲ ਪੁੱਛੇ ਸੀ ਅਤੇ ਅਜੇ ਤੱਕ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਕੇਜਰੀਵਾਲ ਇਸ ਸਵਾਲਾਂ ‘ਤੇ ਇਸ ਤਰ੍ਹਾਂ ਚੁੱਪ ਹਨ, ਜਿਵੇਂ ਕਿ ਉਨ੍ਹਾਂ ਦੇ ਮੂੰਹ ਦਹੀ ਜੰਮਿਆ ਹੋਵੇ।  ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਇਕ ਆਈ.ਆਰ.ਐੱਸ. ਅਫ਼ਸਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਕੀ ਕੰਮ ਕਿਵੇਂ ਕਰਨਾ ਹੈ। ਮਿਸ਼ਰਾ ਨੇ ਕਿਹਾ ਕੇਜਰੀਵਾਲ ਦਾ ਸਿੱਧਾ ਹਵਾਲਾ ਨਾਲ ਕੁਨੈਕਸ਼ਨ ਹੈ। ਕੇਜਰੀਵਾਲ ਦਾ ਕਾਲਰ ਮੇਰੇ ਹੱਥ ‘ਚ ਹੈ ਅਤੇ ਉਸ ਨੂੰ ਮੈਂ ਹਰ ਹਾਲ ‘ਚ ਤਿਹਾੜ ਜੇਲ ਲੈ ਕੇ ਜਾਵਾਂਗਾ। ਵੀਰਵਾਰ ਨੂੰ ਖਬਰ ਆਈ ਸੀ ਕਿ ਮੁਕੇਸ਼ ਸ਼ਰਮਾ ਨਾਂ ਦਾ ਇਕ ਨੌਜਵਾਨ ਸਾਹਮਣੇ ਆਇਆ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਸ ਨੇ ਹੀ ਆਮ ਆਦਮੀ ਪਾਰਟੀ ਨੂੰ 2 ਕਰੋੜ ਰੁਪਏ ਦਿੱਤੇ। ਪਹਿਲੀ ਵਾਰ ਇਕ ਨੌਜਵਾਨ ਸਾਹਮਣੇ ਆਇਆ, ਜਿਸ ਦਾ ਕਹਿਣਾ ਹੈ ਕਿ Âਹ ਚਾਰੋਂ ਕੰਪਨੀਆਂ
ਜਿਨ੍ਹਾਂ ਦੇ ਨਾਂ ਨਾਲ ਆਮ ਆਦਮੀ ਪਾਰਟੀ ਨੂੰ ਚੰਦਾ ਅਪ੍ਰੈਲ 2014 ‘ਚ ਮਿਲਿਆ ਹੈ, ਉਹ ਕੰਪਨੀਆਂ ਫਰਜ਼ੀ ਨਹੀਂ ਹਨ, ਸਗੋਂ ਉਹ ਚਾਰੋਂ ਕੰਪਨੀਆਂ ਉਸ ਦੀਆਂ ਆਪਣੀਆਂ ਹਨ। ਉੱਤਰੀ ਪੂਰਬੀ ਦਿੱਲੀ ਦੇ ਗੰਗਾ ਵਿਹਾਰ ‘ਚ ਰਹਿਣ ਵਾਲੇ ਮੁਕੇਸ਼ ਸ਼ਰਮਾ ਦੇ ਇਸ ਦਾਅਵੇ ਤੋਂ ਬਾਅਦ ਮਿਸ਼ਰਾ ‘ਤੇ ਸਵਾਲ ਖੜ੍ਹੇ ਹੋ ਗਏ ਸਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *