Breaking News
Home / Punjab / ਗੈਂਗਸਟਰਾਂ ਨੇ ਡਾਕਟਰ ਨੂੰ ਅਗ਼ਵਾ ਕਰਨ ਤੋਂ ਬਾਅਦ ਫਿਰੌਤੀ ਲੈ ਕੇ ਛੱਡਿਆ

ਗੈਂਗਸਟਰਾਂ ਨੇ ਡਾਕਟਰ ਨੂੰ ਅਗ਼ਵਾ ਕਰਨ ਤੋਂ ਬਾਅਦ ਫਿਰੌਤੀ ਲੈ ਕੇ ਛੱਡਿਆ

ਅਜਨਾਲਾ, 19 ਮਈ (ਪੱਤਰ ਪ੍ਰੇਰਕ) :  ਗੈਂਗਸਟਰਾਂ ਵੱਲੋਂ ਅਗਵਾ ਕੀਤੇ ਗਏ ਇੱਥੋਂ ਦੇ ਡਾਕਟਰ ਨੂੰ ਸਾਢੇ ਸੱਤ ਲੱਖ ਰੁਪਏ ਫਿਰੌਤੀ ਦੇ ਕੇ ਆਪਣੀ ਜਾਨ ਬਚਾਉਣੀ ਪਈ। ਮਾਮਲਾ ਅਜਨਾਲਾ ਦਾ ਹੈ ਜਿੱਥੋਂ ਦੇ ਡਾਕਟਰ ਨੂੰ ਗੋਪੀ ਗਿਆਨਸ਼ਾਹਪੁਰੀਆ ਤੇ ਉਸ ਦੇ ਸਾਥੀਆਂ ਨੇ ਬੀਤੀ ਰਾਤ ਅਗਵਾ ਕਰ ਲਿਆ। ਡਾਕਟਰ ਦੀ ਰਿਹਾਈ ਬਦਲੇ ਗੈਂਗਸਟਰਾਂ ਨੇ ਸਾਢੇ ਸੱਤ ਲੱਖ ਰੁਪਏ ਦੀ ਮੰਗ ਕੀਤੀ ਸੀ। ਪੂਰੀ ਘਟਨਾ ਬੀਤੀ ਰਾਤ ਸ਼ਾਮੀਂ 8 ਵਜੇ ਤੋਂ ਰਾਤੀ 11 ਵਜੇ ਦੀ ਹੈ। ਪੁਲਿਸ ਅਨੁਸਾਰ ਗੋਪੀ ਦਾ ਸਬੰਧ ਵਿੱਕੀ ਗੌਂਡਰ ਦੇ ਨਾਲ ਹੈ। ਉਸ ਨੇ ਡਾਕਟਰ ਦੀ ਰਿਹਾਈ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਆਖ਼ਰਕਾਰ ਸੌਦਾ 7.5 ਲੱਖ ਰੁਪਏ ਵਿੱਚ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਡਾਕਟਰ ਮੁਨੀਸ਼ ਸ਼ਰਮਾ ਅਜਨਾਲਾ ਵਿੱਚ ਆਪਣਾ ਕਲੀਨਿਕ ਚਲਾਉਂਦੇ ਹਨ। ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਰਾਜਾਸਾਂਸੀ ਨੇੜੇ ਤੋਂ ਗੈਂਗਸਟਰ ਗੋਪੀ ਤੇ ਉਸ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ। ਡਾਕਟਰ ਦੀ ਰਿਹਾਈ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ। ਜਦੋਂ ਡਾਕਟਰ ਦੇ ਘਰ ਵਾਲਿਆਂ ਨੇ ਪੈਸੇ ਦੇਣ ਤੋਂ ਅਸਮਰਥਾ ਪ੍ਰਗਟਾਈ ਤਾਂ ਗੈਂਗਸਟਰਾਂ ਨੇ ਡਾਕਟਰ ਦੀ ਪਤਨੀ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਗੈਂਗਸਟਰ ਦਾ ਇੱਕ ਸਾਥੀ ਅੰਮ੍ਰਿਤਸਰ ਸਥਿਤ ਡਾਕਟਰ ਦੇ ਘਰ ਗਿਆ ਤੇ ਸਾਢੇ ਸੱਤ ਲੱਖ ਰੁਪਏ ਲੈ ਆਇਆ। ਇਸ ਤੋਂ ਬਾਅਦ ਗੈਂਗਸਟਰ ਨੇ ਡਾਕਟਰ ਨੂੰ ਰਿਹਾਅ ਕਰ ਦਿੱਤਾ। ਡਾਕਟਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜੋ ਨੌਜਵਾਨ ਪੈਸੇ ਲੈਣ ਆਇਆ ਸੀ, ਉਸ ਦਾ ਨਾਮ ਸੁਪਰੀਤ ਹੈਰੀ ਹੈ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਜੇ ਐਲਨਤਪਜ਼ੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *