Thursday, April 18, 2024
Google search engine
Homeਹਰਿਆਣਾਅਨਿਲ ਵਿੱਜ ਨੂੰ ਮਿਲਣ ਪਹੁੰਚੇ ਰਾਜ ਮੰਤਰੀ ਅਸੀਮ ਗੋਇਲ

ਅਨਿਲ ਵਿੱਜ ਨੂੰ ਮਿਲਣ ਪਹੁੰਚੇ ਰਾਜ ਮੰਤਰੀ ਅਸੀਮ ਗੋਇਲ

ਅੰਬਾਲਾ : ਬੀਤੇ ਦਿਨ ਨਾਇਬ ਸਰਕਾਰ ‘ਚ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਜਿਸ ਵਿੱਚ ਅੰਬਾਲਾ ਸ਼ਹਿਰ ਤੋਂ ਭਾਜਪਾ ਦੇ ਵਿਧਾਇਕ ਅਸੀਮ ਗੋਇਲ (Asim Goyal) ਰਾਜ ਮੰਤਰੀ ਬਣੇ। ਜਿਸ ਤੋਂ ਬਾਅਦ ਅੱਜ ਉਹ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਲਈ ਅੰਬਾਲਾ ਕੈਂਟ (Ambala Cantt) ਪਹੁੰਚੇ। ਇੱਥੇ ਰਾਜ ਮੰਤਰੀ ਗੋਇਲ ਨੇ ਅਨਿਲ ਵਿਜ ਦੇ ਪੈਰ ਛੂਹੇ ਅਤੇ ਵਿਜ ਨੇ ਉਨ੍ਹਾਂ ਨੂੰ ਗਲੇ ਲਗਾਇਆ। ਵਿਜ ਨੂੰ ਗੁਲਦਸਤਾ ਦੇਣ ਦੇ ਨਾਲ ਹੀ ਅਸੀਮ ਗੋਇਲ ਨੇ ਉਨ੍ਹਾਂ ਨੂੰ ਲੱਡੂ ਵੀ ਖਿਲਾਏ। ਸਾਬਕਾ ਮੰਤਰੀ ਨੇ ਅਸੀਮ ਗੋਇਲ ਨੂੰ ਰਾਜ ਮੰਤਰੀ ਬਣਨ ‘ਤੇ ਵਧਾਈ ਦਿੱਤੀ।

ਨਾਇਬ ਸਰਕਾਰ ਦੀ ਕੈਬਨਿਟ ਦਾ ਵਿਸਤਾਰ, ਡਾਕਟਰ ਕਮਲ ਗੁਪਤਾ ਸਮੇਤ ਅੱਠ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਜਦੋਂਕਿ ਹਰਿਆਣਾ ਦੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੂੰ ਨਵੀਂ ਕੈਬਨਿਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਪਰ ਇਸ ਦੌਰਾਨ ਅਨਿਲ ਵਿੱਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਨਵੀਂ ਕੈਬਨਿਟ ਨੂੰ ਵਧਾਈ ਦਿੱਤੀ ਹੈ। ਅਨਿਲ ਵਿਜ ਨੇ ਅੱਜ ਸਵੇਰੇ ਟਵਿੱਟਰ  ‘ਤੇ ਲਿਖਿਆ, “ਹਰਿਆਣਾ ਵਿੱਚ ਨਾਇਬ ਸੈਣੀ ਦੀ ਨਵੀਂ ਕੈਬਨਿਟ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕਰਦੇ ਹੋਏ ਨਾਇਬ ਸਿੰਘ ਸੈਣੀ ਦੇ ਸਾਹਮਣੇ ਨਾ ਤਾਂ ਕਿਸੇ ਮੰਤਰੀ ਦਾ ਨਾਮ ਲਿਖਿਆ ਅਤੇ ਨਾ ਹੀ ਸੀ.ਐਮ ਲਿਖਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments