Breaking News
Home / India / ਸੁਪਰੀਮ ਕੋਰਟ ਨੇ ਪਰਸਨਲ ਲਾਅ ਬੋਰਡ ਦੇ ਵਕੀਲ ਤੋਂ ਪੁੱਛਿਆ ‘ਕੀ ਔਰਤਾਂ ਨੂੰ ਮਿਲ ਸਕਦੈ ਤਿੰਨ ਤਲਾਕ ਸਵੀਕਾਰ ਨਾ ਕਰਨ ਦਾ ਅਧਿਕਾਰ’

ਸੁਪਰੀਮ ਕੋਰਟ ਨੇ ਪਰਸਨਲ ਲਾਅ ਬੋਰਡ ਦੇ ਵਕੀਲ ਤੋਂ ਪੁੱਛਿਆ ‘ਕੀ ਔਰਤਾਂ ਨੂੰ ਮਿਲ ਸਕਦੈ ਤਿੰਨ ਤਲਾਕ ਸਵੀਕਾਰ ਨਾ ਕਰਨ ਦਾ ਅਧਿਕਾਰ’

ਨਵੀਂ ਦਿੱਲੀ, 17 ਮਈ (ਪੱਤਰ ਪ੍ਰੇਰਕ) :  ਸੁਪਰੀਮ ਕੋਰਟ ਨੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ.ਆਈ.ਐੱਮ.ਪੀ.ਐੱਲ.ਬੀ.) ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਤੋਂ ਪੁੱਛਿਆ ਹੈ ਕਿ ਕੀ ਔਰਤਾਂ ਨੂੰ ਤਿੰਨ ਤਲਾਕ ਸਵੀਕਾਰ ਨਹੀਂ ਕਰਨ ਦਾ ਅਧਿਕਾਰ ਮਿਲ ਸਕਦਾ ਹੈ। ਚੀਫ ਜਸਟਿਸ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਤਿੰਨ ਤਲਾਕ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਇਹ ਸਵਾਲ ਕੀਤਾ। ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਬੋਰਡ ਲਈ ਅਜਿਹਾ ਕਰਨਾ ਸੰਭਵ ਹੈ। ਅਦਾਲਤ ਨੇ ਕਿਹਾ ਕਿ ਇਸ ਮੁੱਦੇ ਨੂੰ ਉਦੋਂ ਲਾਗੂ ਕੀਤਾ ਜਾ ਸਕਦਾ ਹੈ, ਜਦੋਂ ਕਾਜੀ ਇਸ ਮੁੱਦੇ ‘ਤੇ ਜਾਰੀ ਸਲਾਹ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ। ਹਾਲਾਂਕਿ ਬੋਰਡ ਵੱਲੋਂ ਪੇਸ਼ ਵਕੀਲਾਂ ‘ਚੋਂ ਇਕ ਯੁਸੂਫ ਹਾਤਿਮ ਮੁਚਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬੋਰਡ ਦੀ ਐਡਵਾਇਜ਼ਰੀ ਨੂੰ ਮੰਨਣਾ ਸਾਰੇ ਕਾਜ਼ੀ ਲਈ ਜ਼ਰੂਰੀ ਨਹੀਂ ਹਨ। ਉਹ ਸਾਡੇ ਸੁਝਾਅ ਨੂੰ ਹਾਲਾਂਕਿ ਸਵੀਕਾਰ ਕਰ ਸਕਦੇ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *