Breaking News
Home / Punjab / ਇਟਲੀ ‘ਚ ਕਿਰਪਾਨ ਪਾਬੰਦੀ ਖਿਲਾਫ਼ ਅੰਤਰਰਾਸ਼ਟਰੀ ਕੋਰਟ ਜਾਵਾਂਗੇ : ਪ੍ਰੋ. ਬਡੂੰਗਰ

ਇਟਲੀ ‘ਚ ਕਿਰਪਾਨ ਪਾਬੰਦੀ ਖਿਲਾਫ਼ ਅੰਤਰਰਾਸ਼ਟਰੀ ਕੋਰਟ ਜਾਵਾਂਗੇ : ਪ੍ਰੋ. ਬਡੂੰਗਰ

‘ਧਰਮ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਨੇ 3 ਜ਼ੋਨ ਬਣਾਏ’

ਪਟਿਆਲਾ, 17 ਮਈ (ਗੁਰਮੁੱਖ ਸਿੰਘ ਰੁਪਾਣਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ 3 ਜ਼ੋਨ ਬਣਾ ਦਿੱਤੇ ਹਨ। ਇਨ੍ਹਾਂ ਵਿਚ ਮਾਝਾ, ਦੁਆਬਾ ਅਤੇ ਮਾਲਵਾ ਬਣਾਏ ਗਏ ਹਨ। ਇਨ੍ਹਾਂ 3 ਜੋਨਾਂ ਦੇ 3 ਸੀਨੀਅਰ ਸੇਵਾਦਾਰਾਂ ਨੂੰ ਜ਼ੋਨ ਮੁਖੀ ਬਣਾਇਆ ਗਿਆ ਹੈ, ਜਿਨ੍ਹਾਂ ਦੇ ਦਫਤਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਬਣਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਲਈ ਵੱਖਰਾ ਕੇਡਰ ਬਣਾ ਦਿੱਤਾ ਹੈ। ਐਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਬਡੂੰਗਰ ਅੱਜ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਸਕੱਤਰ ਪਰਮਜੀਤ ਸਿੰਘ ਸਰੋਆ, ਚੇਅਰਮੈਨ ਲੋਟ, ਅਮਰਜੀਤ ਸਿੰਘ ਗਿੱਲ ਮੈਨੇਜ਼ਰ,
ਲਾਭ ਸਿੰਘ ਦੇਵੀਨਗਰ, ਜਥੇ. ਬੂਟਾ ਸਿੰਘ ਸ਼ਾਦੀਪੁਰ ਅਤੇ ਐਸ. ਜੀ. ਪੀ. ਸੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਵੀ ਮੌਜੂਦ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਧਰਮ ਪ੍ਰਚਾਰ ਨੂੰ ਤੇਜ਼ ਕਰਨ  ਦੇ ਹੁਕਮ ਦਿੱਤੇ ਹਨ, ਜਿਸ ਤਹਿਤ ਪੰਜਾਬ ਨੂੰ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਵੰਡ ਕੇ ਇਸ ਦੇ ਤਿੰਨ ਇੰਚਾਰਜ ਜਸਵਿੰਦਰ ਸਿੰਘ, ਸਰਵਣ ਸਿੰਘ ਅਤੇ ਕਲਿਆਣ ਸਿੰਘ ਲਗਾਏ ਗਏ ਹਨ , ਜਿਹੜੇ ਕਿ 300 ਪ੍ਰਚਾਰਕਾ ਨਾਲ ਪੰਜਾਬ ਵਿੱਚ 15 ਦਿਨ ਸਿੱਖ ਇਤਿਹਾਸ ਅਤੇ ਸਿੱਖੀ
ਸਬੰਧੀ ਅਭਿਆਨ ਚਲਾਉਣਗੇਂ ਅਤੇ ਲੋਕਾਂ ਨੂੰ ਅੰਮ੍ਰਿਤ ਛਕਣ ਦੀ ਜਾਣਕਾਰੀ ਦੇਣਗੇਂ ਤੇ ਇਸਦੇ ਨਾਲ ਹੀ ਨੰਗਲ ਵਿਖੇ ਗੁਰਦੁਆਰਾ ਵਿਭੋਰ ਸਾਹਿਬ ਵਿਖੇ 15 ਦਿਨਾਂ ਦਾ ਲੜਕੇ ਅਤੇ ਲੜਕੀਆਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਇਨ੍ਹਾਂ ਬੱਚਿਆਂ ਨੂੰ ਸਿੱਖ ਧਰਮ ਦੀ ਅਹਿਮ ਜਾਣਕਾਰੀ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਇਟਲੀ ਵਿਖੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ‘ਤੇ ਲਗਾਈ ਗਈ ਪਾਬੰਦੀ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਹੋਇਆ, ਇਟਲੀ ਦੇ ਇਸ ਫੈਸਲੇ ਖਿਲਾਫ ਨੀਦਰਲੈਂਡ ਦੀ ਇੰਟਰਨੈਸ਼ਨਲ ਹੇਗ ਕੋਰਟ ਵਿੱਚ ਜਾਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚ ਕਿਰਪਾਨ ਇਕ ਚਿੰਨ੍ਹ ਹੈ ਤੇ ਇਸ ‘ਤੇ ਕਿਸੀ ਵੀ ਦੇਸ਼ ਵਿੱਚ ਪਾਬੰਦੀ ਲਗਾਉਣਾ ਮੰਦਭਾਗੀ ਗੱਲ ਹੈ। ਇਸ ਮੌਕੇ ਪ੍ਰੋੋਫੇ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਗਿਆਨ ਗੋਦਰੀ ਮਾਮਲੇ ਵਿੱਚ ਅਗਲਾ ਫੈਸਲਾ ਬਹੁਤ ਜਲਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗਾ ਤੇ ਸਾਨੂੰ ਉਥੇ ਗੁਰਦੁਆਰਾ ਸਾਹਿਬ ਬਨਾਉਣ ਦੀ ਇਜ਼ਾਜਤ ਮਿਲੇਗੀ। ਇਸਦੇ ਨਾਲ ਹੀ ਉਨ੍ਹਾਂ ਆਖਿਆ ਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਯੂਨੀਵਰਸਿਟੀ ਦੇ ਵੀ.ਸੀ. ਲਗਾਉਣ ਲਈ 4 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜੋ ਕਿ ਬਹੁਤ ਜਲਦ ਆਪਣਾ ਫੈਸਲਾ ਐਸ.ਜੀ.ਪੀ.ਸੀ. ਨੂੰ ਦੇਵੇਗੀ ਤੇ ਐਸ.ਜੀ.ਪੀ.ਸੀ. ਇਸ ਯੂਨੀਵਰਸਿਟੀ ਦਾ ਅਗਲਾ ਵੀ.ਸੀ. ਲਗਾਏਗੀ
ਪ੍ਰੋ. ਬਡੂੰਗਰ ਨੇ ਆਖਿਆ ਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਜੋ ਕਿ ਸਮੁੱਚੇ ਦੇਸ਼ ਦੀ ਇਕ ਮਹਾਨ ਵਿਰਾਸਤ ਹੈ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਟ੍ਰਾਂਸਲੇਸ਼ਨ ਵੇਲੇ ਕੀਤੀਆਂ ਗਲਤੀਆਂ ਇਕ ਵੱਡਾ ਅਤੇ ਗੰਭੀਰ ਮਸਲਾ ਹੈ। ਉਨ੍ਹਾਂ ਆਖਿਆ ਕਿ ਤੁਰੰਤ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਨੂੰ ਛਪੀਆਂ 20 ਹਜ਼ਾਰ ਕਾਪੀਆਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਜੋ ਗਲਤੀਆਂ ਮਹਾਨ ਕੋਸ਼ ਵਿੱਚ ਆਈਆਂ ਹਨ, ਉਹ ਕਿਸੀ ਕੋਲ ਵੀ ਨਾ ਜਾਣ ਤੇ ਇਸ ਮਹਾਨ ਕੋਸ਼ ਦੇ ਅਰਥ ਹੀ ਗਲਤ ਨਿਕਲ ਜਾਣ। ਬਡੂੰਗਰ ਨੇ ਆਖਿਆ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਦੇ ਗਵਰਨਰ ਨੂੰ ਪੱਤਰ ਲਿਖਣਗੇਂ ਅਤੇ ਆਪ ਵੀ ਮਿਲਣਗੇਂ ਕਿ ਤੁਰੰਤ ਲੋਕਾਂ ਦੇ ਰੋਸ਼ ਨੂੰ ਦੇਖਦਿਆਂ ਹੋਇਆ ਮਹਾਨ ਕੋਸ਼ ਵਿੱਚ ਗਲਤੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ‘ਤੇ ਪਾਬੰਦੀ ਲਗਾਈ ਜਾਵੇ। ਪ੍ਰੋ ਬਡੂੰਗਰ ਨੇ ਆਖਿਆ ਕਿ ਅੰਡੇਮਾਨ ਨਿਕੋਬਾਰ ਵਿੱਖੇ ਸਾਡੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿੱਚ ਗਈ 7 ਮੈਂਬਰੀ ਕਮੇਟੀ ਨੇ ਅੰਡੇਮਾਨ ਵਿਖੇ ਸਿੱਖ ਇਤਿਹਾਸ ਨੂੰ ਮਿਟਾਉਣ ਸਬੰਧੀ ਰਿਪੋਰਟ ਅੱਜ ਉਨ੍ਹਾਂ ਨੂੰ ਸਬਮਿੱਟ ਕਰਵਾ ਦਿੱਤੀ ਹੈ ਤੇ ਜਲਦ ਹੀ ਇਸ ‘ਤੇ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਵਿੱਚ ਵਿਚਾਰ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਉਥੇ ਪੰਜਾਬੀਆਂ ਦੇ ਇਤਿਹਾਸ ਨੂੰ ਮਿਟਾਇਆ ਜਾ ਰਿਹਾ ਹੈ ਤੇ ਇਹ ਮਸਲਾ ਬੇਹੱਦ ਗੰਭੀਰ ਹੈ ਇਸ ਲਈ ਵੀ ਉਹ ਪ੍ਰਧਾਨ ਮੰਤਰੀ ਤੱਕ ਪਹੁੰਚ ਬਨਾਉਣਗੇਂ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *