Breaking News
Home / India / ’84 ਸਿੱਖ ਨਸਲਕੁਸ਼ੀ ਦੇ ਦੋਸ਼ੀ ਖੋਖਰ ਨੂੰ ਜ਼ਮਾਨਤ

’84 ਸਿੱਖ ਨਸਲਕੁਸ਼ੀ ਦੇ ਦੋਸ਼ੀ ਖੋਖਰ ਨੂੰ ਜ਼ਮਾਨਤ

ਦਿੱਲੀ 13 ਮਈ (ਚੜ੍ਹਦੀਕਲਾ ਬਿਊਰੋ) : :- ਹਾਈਕੋਰਟ ਨੇ 1984 ਸਿੱਖ ਕਤਲੇਆਮ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਲਵੰਨ ਖੋਖਰ ਨਾਂ ਦੇ ਦੋਸ਼ੀ ਨੂੰ ਇੱਕ ਹਫਤੇ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਗੀਤਾ ਮਿੱਤਲ ਦੇ ਬੈਂਚ ਨੇ 15 ਮਈ ਨੂੰ ਖੋਖਰ ਦੀ ਪਤਨੀ ਦੇ ਏਮਜ਼ ਵਿੱਚ ਆਪਰੇਸ਼ਨ ਲਈ ਇੱਕ ਹਫਤੇ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ। ਅਦਾਲਤ ਨੇ ਖੋਖਰ ਨੂੰ ਦਿੱਲੀ ਤੋਂ ਬਾਹਰ ਨਾ ਜਾਣ ਅਤੇ ਇੱਕ ਹਫਤੇ ਬਾਅਦ ਤੁਰੰਤ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਇਹ ਜ਼ਮਾਨਤ 25000 ਰੁਪਏ ਦੇ ਮੁਚਲਕੇ ‘ਤੇ ਦਿੱਤੀ ਹੈ। ਬਲਵੰਨ ਖੋਖਰ ਸਿੱਖ ਕਤਲੇਆਮ ਵੇਲੇ ਸੱਜਣ ਕੁਮਾਰ ਦਾ ਸਾਥ ਦੇਣ ਦਾ ਦੋਸ਼ੀ ਪਾਇਆ ਗਿਆ ਸੀ। ਪਿਛਲੇ ਮਹੀਨੇ ਉਸਨੇ ਅਦਾਲਤ ਦੇ ਜੱਜਾਂ ਸਾਹਮਣੇ ਬਿਆਨ ਦਿੱਤਾ ਸੀ ਕਿ ”ਸੱਜਣ ਕੁਮਾਰ ਅਤੇ ਉਸਦੇ ਵਕੀਲਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਜੋ ਖੁਦ ਬਚਕੇ ਨਿਕਲ ਗਏ ਹਨ ਪਰ ਮੈਨੂੰ ਫਸਾ ਦਿੱਤਾ ਹੈ।” ਬਲਵੰਨ ਖੋਖਰ ਨੂੰ ਨੇਵੀ ਦੇ ਰਿਟਾ. ਅਫਸਰ ਭਾਗਮੱਲ, ਗਿਰਧਾਰੀ ਲਾਲ ਅਤੇ ਦੋ ਹੋਰਾਂ ਸਮੇਤ ਰਾਜ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਦੇ 6 ਜੀਆਂ ਨੂੰ ਕਤਲ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *