Breaking News
Home / India / ਚੋਣ ਕਮਿਸ਼ਨ ਨੇ ਈ.ਵੀ.ਐਮ. ਨਾਲ ਛੇੜਛਾੜ ਸਾਬਤ ਕਰਨ ਲਈ ਸਿਆਸੀ ਦਲਾਂ ਨੂੰ ਦਿੱਤੀ ਚੁਣੌਤੀ

ਚੋਣ ਕਮਿਸ਼ਨ ਨੇ ਈ.ਵੀ.ਐਮ. ਨਾਲ ਛੇੜਛਾੜ ਸਾਬਤ ਕਰਨ ਲਈ ਸਿਆਸੀ ਦਲਾਂ ਨੂੰ ਦਿੱਤੀ ਚੁਣੌਤੀ

ਨਵੀਂ ਦਿੱਲੀ, 12 ਮਈ (ਚੜ੍ਹਦੀਕਲਾ ਬਿਊਰੋ) :  ਈ.ਵੀ.ਐੱਮ. ‘ਚ ਗੜਬੜੀਆਂ ਦੇ ਦੋਸ਼ਾਂ ‘ਤੇ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਸਾਰੇ ਦਲਾਂ ਦੀ ਬੈਠਕ ਕੀਤੀ। ਬੈਠਕ ਦੌਰਾਨ ਕਮਿਸ਼ਨ ਨੇ ਸਾਰੇ ਦਲਾਂ ਨੂੰ ਕਿਹਾ ਕਿ ਜਦੋਂ ਵੀ ਈ.ਵੀ.ਐਮ. ਨੂੰ ਲੈ ਕੇ ਸਵਾਲ ਖੜ੍ਹੇ ਹੋਏ ਹਨ, ਉਨ੍ਹਾਂ ਸਾਰੇ ਸਵਾਲਾਂ ਦਾ ਚੋਣ ਕਮਿਸ਼ਨ ਨੇ ਜਵਾਬ ਦਿੱਤਾ ਹੈ ਅਤੇ ਅੱਜ ਵੀ ਦੇਵੇਗਾ। ਕਮਿਸ਼ਨ ਨੇ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਸਾਡੀ ਈ.ਵੀ.ਐਮ. ਨੂੰ ਹੈੱਕ ਕਰ ਕੇ ਦਿਖਾਉਣ। ਇਸ ਲਈ ਕਮਿਸ਼ਨ ਨੇ 2 ਦਿਨ ਤੈਅ ਕੀਤੇ ਹਨ, ਜਦੋਂ ਸਿਆਸੀ ਪਾਰਟੀਆਂ ਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਕਮਿਸ਼ਨ ਨੇ ਐਤਵਾਰ ਅਤੇ ਸੋਮਵਾਰ ਦਾ ਦਿਨ ਦਿੱਤਾ ਹੈ।
Âਸ ਦੌਰਾਨ ਕਮਿਸ਼ਨ ਦੇ ਇਕ ਅਫ਼ਸਰ ਨੇ ਈ.ਵੀ.ਐਮ. ਦੇ ਸਕਿਊਰਿਟੀ ਫੀਚਰਜ਼ ਨੂੰ ਲੈ ਕੇ ਇਕ ਪੇਸ਼ਕਾਰੀ ਦਿੱਤੀ। ਕਮਿਸ਼ਨ ਦਾ ਕਹਿਣਾ ਹੈ ਕਿ ਅਸੀਂ ਪਾਰਟੀਆਂ ਨੂੰ ਭਰੋਸਾ ਦਿਵਾਉਣਗੇ ਕਿ ਈ.ਵੀ.ਐੱਮ. ਪੂਰੀ ਟੈਂਪਰ ਪਰੂਫ ਹਨ। ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਈ.ਵੀ.ਐੱਮ. ‘ਚ ਹੈਕਿੰਗ ਦਾ ਦਾਅਵਾ ਵੀ ਕੀਤਾ ਸੀ। ਕੇਜਰੀਵਾਲ ਤੋਂ ਇਲਾਵਾ ਮਾਇਆਵਤੀ ਅਤੇ ਕਾਂਗਰਸ ਤਮੇ 16 ਵਿਰੋਧੀ ਦਲ ਈ.ਵੀ.ਐਮ. ਦੀ ਸ਼ਿਕਾਇਤ ਕਰ ਚੁਕੇ ਹਨ। ਇਸ ਤੋਂ ਬਾਅਦ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਬੈਠਕ ਬੁਲਾਈ ਸੀ ਪਾਰਟੀ ਨੇਤਾਵਾਂ ਨੇ ਆਪਣੀ ਸ਼ਿਕਾਇਤ ਲਿਆਉਣ ਲਈ ਕਿਹਾ ਸੀ। ਬੈਠਕ ਤੋਂ ਨਿਕਲੇ ਅਕਾਲੀ ਦਲ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਬੈਠਕ ‘ਚ ਉਨ੍ਹਾਂ ਸਵਾਲਾਂ ‘ਤੇ ਸਪੱਸ਼ਟੀਕਰਨ ਦਿੱਤਾ ਗਿਆ, ਜੋ ਪਿਛਲੇ ਦਿਨਾਂ ‘ਚ ਚੁੱਕੇ ਗਏ ਸਨ। ਸਿਰਸਾ ਨੇ ਦੱਸਿਆ ਕਿ ਈ.ਵੀ.ਐੱਮ. ਨਾਲ ਛੇੜਛਾੜ ਸਾਬਤ ਕਰਨ ਲਈ ਚੋਣ ਕਮਿਸ਼ਨ ਨੇ ਤਰੀਕ ਤੈਅ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਭਿੰਡ ਅਤੇ ਧੌਲਪੁਰ ‘ਚ ਕੁਝ ਗਲਤ ਨਹੀਂ ਹੋਇਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਪੇਸ਼ਕਾਰੀ ਰਾਹੀਂ ਦਿਖਾਇਆ ਹੈ ਕਿ ਵਿਵਿਪੈਟ ਮਸ਼ੀਨ ਆਉਣ ਤੋਂ ਬਾਅਦ ਕਿਸ ਤਰ੍ਹਾਂ ਵੋਟਿੰਗ ਦੀ ਪ੍ਰਕਿਰਿਆ ਹੋਵੇਗੀ ਅਤੇ ਜੇਕਰ ਫਿਰ ਵੀ ਕਿਸੇ ਨੂੰ ਸ਼ਿਕਾਇਤ ਹੋਵੇਗੀ ਤਾਂ ਕਿਵੇਂ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜੇ.ਡੀ.ਯੂ. ਨੇਤਾ ਕੇ.ਸੀ. ਤਿਆਗੀ ਨੇ ਕਿਹਾ ਹੈ ਕਿ ਅੰਦਰ ਨਸੀਮ ਜੈਦੀ ਦੇ ਸੰਬੋਧਨ ਤੋਂ ਬਾਅਦ ਆਈ.ਆਈ.ਟੀ. ਦੇ ਐਕਸਪਰਟ ਦੱਸ ਰਹੇ ਹਨ ਕਿ ਕਿਵੇਂ ਈ.ਵੀ.ਐੱਮ. ਟੈਂਪਰ ਪਰੂਫ ਹੈ। ਜ਼ਿਕਰਯੋਗ ਹੈ ਕਿ ਬੈਠਕ ‘ਚ ਰਾਸ਼ਟਰੀ ਪੱਧਰ ਦੀਆਂ 7 ਅਤੇ ਰਾਜ ਪੱਧਰ ਦੀਆਂ 35 ਛੋਟੀਆਂ-ਵੱਡੀਆਂ ਸਿਆਸੀ ਪਾਰਟੀਆਂ ਨੇ ਇਸ ਬੈਠਕ ‘ਚ ਹਿੱਸਾ ਲਿਆ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *