Breaking News
Home / Punjab / ਤਪਾ ਮੰਡੀ ‘ਚ ਡੇਰਾ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਦੀ ਮੌਤ, 5 ਜ਼ਖ਼ਮੀ

ਤਪਾ ਮੰਡੀ ‘ਚ ਡੇਰਾ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਦੀ ਮੌਤ, 5 ਜ਼ਖ਼ਮੀ

ਤਪਾ ਮੰਡੀ 12 ਮਈ (ਨਰੇਸ਼ ਗਰਗ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੀ ਸਬ ਡਵੀਜ਼ਨ ਤਪਾ ਸਥਿਤ ਡੇਰਾ ਪ੍ਰਮਾਨੰਦ ਦੀ ਮਹੰਤੀ ਨੂੰ ਲੈ ਕੇ ਦੋ ਧਿਰਾਂ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਟਾਂ,ਰੋੜੇ ‘ਚ ਵਿਰੋਧੀ ਧਿਰ ਦੀ ਮਹੰਤੀ ਦਾ ਹੱਕ ਜਿਤਾ ਰਹੇ ਮਹੰਤ ਗੋਪਾਲ ਦਾਸ ਦੇ ਭਰਾ ਅਤੇ ਸੇਵਕ ਦੀ ਗੋਲੀਆਂ ਲੱਗਣ ਕਾਰਨ ਮੌਤ ਅਤੇ ਪੰਜ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਹਮਲੇ ‘ਚ ਕਾਬਜ਼ ਧਿਰ ਦੇ ਹੇਮੰਤ ਦਾਸ ਉਰਫ ਮਾਧੋ ਦੇ ਪੁਰਪੜੀ ‘ਚ ਇੱਟ ਲੱਗਣ ਕਾਰਨ ਗੰਭੀਰ ਜ਼ਖਮੀ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ ਜਿਸ ਦੀ ਗੰਭੀਰ ਹਾਲਤ ਦੇਖਦੇ ਹੋਏ ਹਸਪਤਾਲ ਰੈਫਰ ਕਰ ਦਿੱਤਾ ਹੈ।  ਜਦ ਸਾਡੇ ਪ੍ਰਤੀਨਿਧ ਨੇ ਮੌਕੇ ‘ਤੇ ਜਾਕੇ ਇਸ ਅੰਨ੍ਹੇਵਾਹ ਚੱਲ ਰਹੀਆਂ ਗੋਲੀਆਂ ਅਤੇ ਇੱਟਾਂ-ਰੋੜਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਦੇਖਿਆ ਕਿ ਵਿਰੋਧੀ ਧਿਰ ਆਪਣੇ ਸਾਥੀਆਂ ਨਾਲ ਛੱਤਾਂ ‘ਤੇ ਖੜ੍ਹਕੇ ਇੱਟਾਂ ਰੋੜਿਆਂ ਦੀ ਵਰਖਾ ਅਤੇ ਹਵਾਈ ਫਾਇਰ ਕਰ ਰਹੀ ਸੀ,ਕਾਬਜ਼ ਧਿਰ ਵੱਲੋਂ ਆਪਣੇ ਰਿਵਾਲਵਰ ਵਿੱਚੋਂ ਉਨ੍ਹਾਂ ਵੱਲ ਸਿੱਧੀਆਂ ਗੋਲੀਆਂ ਦੀ ਵਰਖਾ ਕਰ ਦਿੱਤੀ ਤਾਂ ਛੱਤ ‘ਤੇ ਖੜ੍ਹੇ ਵਿਰੋਧੀ ਧਿਰ ਦੇ ਮਹੰਤ ਗੋਪਾਲ ਦੇ ਭਰਾ ਲਕਸ਼ਮੀ ਦਾਸ ਪੁੱਤਰ ਦੇਵ ਰਾਜ ਵਾਸੀ ਤਪਾ ਅਤੇ ਸੇਵਕ ਗੁਲਾਮ ਰਾਮ ਪੁੱਤਰ ਮਹਿੰਗਾ ਵਾਸੀ ਖਾਗ ਦੇ ਗੋਲੀਆਂ ਲੱਗੀਆਂ ਤਾਂ ਖੜ੍ਹੀ ਭੀੜ ਨੇ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਲਕਸ਼ਮੀ ਦਾਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੋ ਸੇਵਕ ਗੁਲਾਮ ਰਾਮ ਦੀ ਹਾਲਤ ਗੰਭੀਰ ਦੇਖਦਿਆਂ ਰੈਫਰ ਕਰ ਦਿੱਤਾ ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ  ਦਮ ਤੋੜ ਗਏ। ਦੋਹਾਂ ਧਿਰਾਂ ਵੱਲੋਂ ਇੱਟਾਂ-ਰੋੜੀਆਂ ਦੀ ਇਨ੍ਹੀ ਵਰਖਾ ਹੋਈ ਕਿ ਲੋਕਾਂ ਦੇ ਘਰਾਂ ‘ਚ ਜਾ ਡਿੱਗੇ,ਲੋਕਾਂ ਨੇ ਪੁਲਸ ਨੂੰ ਇਨ੍ਹੇ ਫੋਨ ਕੀਤੇ ਕਿ ਫਿਰ ਵੀ
ਪੁਲਿਸ 40 ਮਿੰਟ ਬਾਅਦ ਥਾਣਾ ਇੰਸਪੈਕਟਰ ਸੰਜੀਵ ਸਿੰਗਲਾ ਦੀ ਅਗਵਾਈ ਮੁੱਖੀ ਘਟਨਾ ਥਾਂ ‘ਤੇ ਪੁੱਜੀ ਤੇ ਉਦੋਂ ਤੱਕ ਗੋਲੀਆਂ ਅਤੇ ਇੱਟਾਂ ਰੋੜਿਆਂ ਦੀ ਵਰਖਾ ਹੁੰਦੀ ਰਹੀ ‘ਤੇ ਭੀੜ ਨੂੰ ਖਿਡਾਉਣ ਲਈ ਪੁਲਸ ਨੇ ਹਲਕਾ ਜਿਹਾ ਲਾਠੀਚਾਰਜ ਵੀ ਕੀਤਾ ਗਿਆ। ਮੌਕੇ ‘ਤੇ ਹਾਜਰ ਗੁਆਂਢੀਆਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਡੇਰੇ ਨੂੰ ਘੱਟੋ-ਘੱਟ 300 ਏਕੜ ਜਮੀਨ ਆਉਂਦੀ ਹੈ। ਕਾਬਜ ਧਿਰ ਦੇ ਮਹੰਤ ਰਾਮੇਸ਼ਵਰ ਦਾਸ ਸਵ.ਪ੍ਰਮਾਨੰਦ ਮਹੰਤ ਦੇ ਭਤੀਜੇ ਹਨ ਅਤੇ ਵਿਰੋਧੀ ਧਿਰ ਸਵ.ਮਹੰਤ ਪ੍ਰਮਾਨੰਦ ਦੇ ਦੋਹਤੇ ਹਨ ਨੂੰ ਲੈਕੇ ਲੰਬੇ ਸਮੇਂ ਤੋਂ ਮਹੰਤੀ ਨੂੰ ਲੈਕੇ ਝਗੜਾ ਚੱਲ ਰਿਹਾ ਸੀ,ਲਗਭਗ 2 ਮਹੀਨੇ ਪਹਿਲਾਂ ਮਾਨਯੋਗ ਅਦਾਲਤ ਨੇ ਵਿਰੋਧੀ ਧਿਰ ਦੇ ਹੱਕ ‘ਚ ਸਟੇਅ ਦਾ ਫੈਸਲਾ ਕਰ ਦਿੱਤਾ ਸੀ,ਪਰ ਕਾਬਜ ਧਿਰ ਆਪਣੇ ਆਪ ਨੂੰ ਮਾਨਯੋਗ ਹਾਈਕੋਰਟ ਵੱਲੋਂੱ ਪ੍ਰੋਡੰਕਸ਼ਨ ਲੈਣ ਲਈ ਪਟੀਸ਼ਨ ਦਾਇਰ ਕੀਤੀ ਹੋਈ ਸੀ ਜਿਸ ਤੋਂ ਪਹਿਲਾਂ ਹੀ ਇਹ ਘਟਨਾ ਖੂਨੀ ਬਦਲਾਅ ‘ਚ ਬਦਲ ਗਈ। ਇਸ ਘਟਨਾ ਨੂੰ ਲੈਕੇ ਮ੍ਰਿਤਕ ਦੇ ਪਰਿਵਾਰਾਂ ਅਕਤੇ ਸਰਧਾਲੂਆਂ ਨੇ ਪੁਜਾਰੀ ਦੀ ਲਾਸ਼ ਨੂੰ ਡੇਰੇ ‘ਚ ਰੱਖਕੇ ਰੋਸ਼ ਮਾਰਚ ਕੱਢਿੱਆਂ ਗਿਆ ਕਿ ਥਾਣਾ ਮੁੱਖੀ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ 25 ਦਿਨ ਪਹਿਲਾਂ ਥਾਣਾ ਮੁੱਖੀ ਨੂੰ ਇਸ ਘਟਨਾ ਬਾਰੇ ਅਵਗਤ ਕਰਵਾ ਦਿੱਤਾ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਪਟਿਆਲਾ ਰੇਂਜ ਦੇ ਡੀ.ਆਈ.ਜੀ.-
ਘਟਨਾ ਦਾ ਪਤਾ ਲੱਗਦੈ ਹੀ ਡੀ.ਆਈ.ਜੀ ਪਟਿਆਲਾ ਰੇਂਜ ਸੁਖਚੈਨ ਸਿੰਘ ਗਿਲ,ਐਸ.ਐਸ.ਪੀ.ਬਲਜੋਤ ਸਿੰਘ ਰਾਠੋਰ ਨੇ ਸਮੇਤ ਪੁਲਸ ਪਾਰਟੀ ਡੇਰਾ ਪ੍ਰਮਾਨੰਦ ਦਾ ਦੋਰਾ ਕਰਕੇ ਹਾਜਰ ਡੇਰਾ ਮਹੰਤ ਗੋਪਾਲ ਦਾਸ ਅਤੇ ਭਰਾ ਅਵਧਕਿਸ਼ੋਰ ਦਾਸ ਨੇ ਦੱਸਿਆ ਕਿ ਮਹੰਤ ਜੀ ਸਵੇਰੇ 6 ਵਜੇ ਸੇਵਕਾਂ ਦੀ ਹਾਜਰੀ ‘ਚ ਆਰਤੀ ਕਰ ਰਹੇ ਸੀ ਤਾਂ ਕਥਿਤ ਮਹੰਤ ਰਾਮੇਸ਼ਵਰ ਦਾਸ ਦੇ ਸਮਰਥਕ ਜੋ ਰਿਵਾਲਵਰ ਅਤੇ ਸੋਟੀਆਂ ਨਾਲ ਲੈਸ਼ ਸਨ ਨੇ ਆਕੇ ਮੰਦਿਰ ‘ਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਮਾਰਕੇ ਡੇਰੇ ਦਾ ਪੁਜਾਰੀ ਲਕਸ਼ਮੀ ਨਰਾਇਣ ਅਤੇ ਸੇਵਾਦਾਰ ਗੁਲਾਬ ਰਾਮ ਪੁੱਤਰ ਮਹਿੰਗਾ ਰਾਮ ਵਾਸੀ ਖਾਗ ਨੂੰ ਮਾਰ ਦਿੱਤਾ,ਕ੍ਰਿਸ਼ਨ ਦਾਸ ਪੁੱਤਰ ਛੋਟੂ ਰਾਮ,ਰਘੁਵੀਰ ਦਾਸ,ਨਿੱਕਾ ਖਾਂ,ਮਹਿੰਗਾ ਖਾਂ,ਰਾਮ ਦਾਸ ਆਦਿ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤੇ ਗਏ। ਇਸ ਘਟਨਾ ਨਾਲ ਸੰਬੰਧਤ ਰਾਮੇਸ਼ਵਰ ਦਾਸ, ਰਘੂਨੰਦਰ ਦਾਸ, ਰਮੇਸ ਕੁਮਾਰ, ਹੇਮੰਤ ਕੁਮਾਰ, ਭੁਵਨੇਸ਼ਵਰ ਦਾਸ,ਦਿਆਲ ਦਾਸ,ਵਰਿੰਦਰ ਕੁਮਾਰ,ਕਪਿਲ ਕੁਮਾਰ ਆਦਿ 5 ਅਣਪਛਾਤੇ ਵਿਅਕਤੀਆਂ ਦੇ ਨਾਮ ਜੋੜੇ ਗਏ। ਉਨ੍ਹਾਂ ਥਾਣਾ ਮੁੱਖੀ ਸੰਜੀਵ ਸਿੰਗਲਾ ਨੂੰ ਵੀ ਜਿੰਮੇਵਾਰ ਠਹਿਰਾਇਆ। ਸ੍ਰੀ ਗਿੱਲ ਨੇ ਇਸ ਘਟਨਾ ‘ਚ ਦੋ ਵਿਅਕਤੀਆਂ ਦੀ ਮੋਤ ਹੋਣ ਦੀ ਪੁਸਟੀ ਵੀ ਕੀਤੀ ਗਈ। ਦੂਸਰੇ ਪਾਸੇ ਹੇਮੰਤ ਕੁਮਾਰ ਅਤੇ ਉਸ ਦਾ ਪਿਤਾ ਵੀ ਜ਼ਖਮੀ ਹੋਣ ਕਾਰਨ ਹਸਪਤਾਲ ‘ਚ ਦਾਖਲ ਹਨ। ਤਪਾ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਕੇਸ ਦੀ ਜਾਂਚ ਕਰ ਰਹੇ ਸਵਰਨ ਸਿੰਘ ਖੰਨਾ ਐਸ.ਪੀ(ਡੀ) ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ। ਇਸ, ਘਟਨਾ ਮੌਕੇ ਹਰਪਾਲ ਸਿੰਘ ਨਾਇਬ ਤਹਿਸੀਲਦਾਰ ਭਦੋੜ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ ਐਸ.ਪੀ ਐਚ,ਡੀ.ਐਸ.ਪੀ ਤਪਾ ਅਛਰੂ ਰਾਮ,ਡੀ.ਐਸ.ਪੀ ਕੁਲਦੀਪ ਸਿੰਘ ਵਿਰਕ ਤੋਂ ਇਲਾਵਾ ਸਾਰੇ ਥਾਣਿਆਂ ਦੇ ਮੁੱਕੀ ਭਾਰੀ ਪੁਲਸ ਫੋਰਸ ਸਮੇਤ ਹਾਜਰ ਸਨ। ਜਦ ਐਸ.ਐਚ.ਓ ਤਪਾ ਸੰਬੰਧੀ ਐਸ.ਐਸ.ਪੀ ਬਰਨਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਜਾਂਚ ਅਧੀਨ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਕੀਤੀ ਅਗਰ ਦੋਸ਼ੀਆਂ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਨਾ ਕੀਤੀ ਤਾਂ ਉਨ੍ਹਾਂਸਮਾਂ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ।
ਗੁ. ਸਾਹਿਬ ਚੱਪੜਚਿੜੀ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਫ਼ਤਹਿ ਮਾਰਚ ਕੱਢਿਆ
ਮੁਹਾਲੀ, 12 ਮਈ (ਪੱਤਰ ਪ੍ਰੇਰਕ) :  ਦਸਮ ਪਿਤਾ, ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚੱਪੜਚਿੜੀ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਫ਼ਤਹਿ ਮਾਰਚ ਆਯੋਜਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬੀਬੀ ਰਾਜਵੰਤ ਕੌਰ ਦੇ ਢਾਡੀ ਜਥੇ ਨੇ ਬਾਬਾ ਬੰਦਾ ਸਿੰਘ ਵੱਲੋਂ ਕੀਤੀ ਸਰਹਿੰਦ ਫਤਹਿ ਦਾ ਸ਼ਾਨਾਮੱਤੇ ਇਤਿਹਾਸ ਨਾਲ ਸੰਗਤ ਨੂੰ ਜੋੜਿਆ। ਆਰੰਭਤਾ ਦੀ ਅਰਦਾਸ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਫ਼ਤਹਿ ਮਾਰਚ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗੱਤਕਾ ਪਾਰਟੀਆਂ ਨੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ।
ਆਰੰਭਤਾ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਬਾਸ਼ਿੰਦਿਆਂ ਨੂੰ ਲੰਮੀ ਗੁਲਾਮੀ ਵਿੱਚੋਂ ਕੱਢਣ ਲਈ ਗੁਰੂ ਸਾਹਿਬਾਨ ਨੇ ਆਵਾਜ਼  ਬੁਲੰਦ ਆਵਾਜ਼ ਕੀਤੀ ਅਤੇ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਨੁੱਖੀ ਆਜ਼ਾਦੀ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫ਼ਤਹਿ ਮਨੁੱਖੀ ਆਜ਼ਾਦੀ ਦਾ ਇੱਕ ਇਤਿਹਾਸਿਕ ਪੰਨਾ ਹੈ, ਜਿਸ ਨੇ ਖਾਲਸਾ ਰਾਜ ਦਾ ਮੁੱਢ ਬੰਨ੍ਹਿਆ। ਇਸ ਨਾਲ ਲੋਕਾਂ ਅੰਦਰ ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਦਾ ਜਜ਼ਬਾ ਪੈਦਾ ਹੋਇਆ। ਪ੍ਰੋ. ਬਡੂੰਗਰ ਨੇ ਅਖਿਆ ਕਿ ਜਾਲਿਮ ਮੁਗਲ ਹਕੂਮਤ ਨੂੰ ਤਬਾਹ ਕਰ ਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਰਤੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾਇਆ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਕੌਮੀ ਨਾਇਕਾਂ ਦਾ ਇਤਿਹਾਸ ਹੀ ਸਾਡੀ ਸ਼ਖ਼ਸੀਅਤ ਨੂੰ ਨਿਖਾਰ ਸਕਦਾ ਹੈ। ਉਨ੍ਹਾਂ ਨਗਰ-ਕੀਰਤਨ ਵਿਚ ਸ਼ਾਮਿਲ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਟਕਸਾਲਾਂ, ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *