Breaking News
Home / India / ਆਈ.ਸੀ.ਜੇ. ‘ਚ ਜਾਧਵ ਮਾਮਲੇ ਦੀ ਅਗਲੀ ਸੁਣਵਾਈ 15 ਮਈ ਨੂੰ

ਆਈ.ਸੀ.ਜੇ. ‘ਚ ਜਾਧਵ ਮਾਮਲੇ ਦੀ ਅਗਲੀ ਸੁਣਵਾਈ 15 ਮਈ ਨੂੰ

ਨਵੀਂ ਦਿੱਲੀ, 11 ਮਈ (ਪੱਤਰ ਪ੍ਰੇਰਕ) :  ਅੰਤਰਰਾਸ਼ਟਰੀ ਕੋਰਟ ਆਫ ਜਸਟਿਸ (ਆਈ.ਸੀ.ਜੇ.) ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਦੀ ਅਗਲੀ ਸੁਣਵਾਈ 15 ਮਈ ਨੂੰ ਕਰੇਗਾ। ਆਈ.ਸੀ.ਜੇ. ਪਾਕਿਸਤਾਨ ਵਲੋਂ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ‘ਤੇ ਮੰਗਲਵਾਰ ਨੂੰ ਰੋਕ ਲੱਗਾ ਦਿੱਤੀ ਸੀ। ਦੱਸ ਦਈਏ ਕਿ ਅਪ੍ਰੈਲ ‘ਚ ਪਾਕਿਸਤਾਨ ਦੀ ਫੌਜ ਅਦਾਲਤ ਨੇ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
ਅੰਤਰਰਾਸ਼ਟਰੀ ਅਦਾਲਤ ‘ਚ ਭਾਰਤ ਦੇ ਵਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵੀ ਕਿਹਾ ਸੀ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 15 ਮਈ ਨੂੰ ਹੋ ਸਕਦੀ ਹੈ। ਸਾਲਵੇ ਨੇ ਕਿਹਾ ਕਿ ਜਾਧਵ ਦੀ ਫਾਂਸੀ ‘ਤੇ ਆਈ.ਸੀ.ਜੇ. ਦੀ ਰੋਕ ਦੇ ਫੈਸਲੇ ‘ਤੇ ਪਾਕਿਸਤਾਨ ਦੀ ਪ੍ਰਕਿਰਿਆ ‘ਰਾਜਨੀਤਿਕ’ ਰਹੀ ਹੈ। ਜੇਕਰ ਕੋਈ ਕਾਨੂੰਨੀ ਮੁੱਦਾ ਚੁੱਕੇਗਾ ਤਾਂ ਭਾਰਤ ਉਸ ਦਾ ਉੱਚਿਤ ਜਵਾਬ ਦੇਵੇਗਾ।
ਸਾਲਵੇ ਨੇ ਸਾਡੇ ਸਹਿਯੋਗੀ ਚੈਲਨ ਨੂੰ ਕਿਹਾ ਕਿ ਅਸੀਂ ਐਮਰਜੈਂਸੀ ਰੋਕ ਲਈ ਆਈ.ਸੀ.ਜੇ. ਗਏ ਸੀ। ਹੁਣ ਪਾਕਿਸਤਾਨ ਇਸ ਦਾ ਜਵਾਬ ਦੇਣ ‘ਚ ਕਿਨ੍ਹਾਂ ਸਮਾਂ ਲਗਾਵੇਗਾ ਇਸ ‘ਤੇ ਕੇਸ ਦੀ ਅਗਲੀ ਸੁਣਵਾਈ ਨਿਰਭਰ ਕਰਦੀ ਹੈ। ਅਨੁਮਾਨ ਲੱਗਾ ਕੇ ਕਹੀਏ ਤਾਂ 15 ਮਈ ਨੂੰ ਸੁਣਵਾਈ ਹੋ ਸਕਦੀ ਹੈ। ਸਾਨੂੰ ਅਗਲੀ ਸੁਣਵਾਈ ‘ਚ ਉੱਥੇ ਰਹਿਣਾ ਹੋਵੇਗਾ ਅਤੇ ਅਸੀਂ ਕੋਰਟ ਨੂੰ ਦੱਸ ਦਿੱਤਾ ਹੈ ਕਿ ਅਸੀਂ ਅਗਲੇ ਹਫਤੇ ਕਿਸੇ ਵੀ ਦਿਨ ਉਪਲੱਬਧ ਹੋ ਸਕਦੇ ਹਾਂ। 47 ਸਾਲਾਂ ਜਾਧਵ ਨੂੰ ਰਾਜਨਇਕ ਪਹੁੰਚ ਉਪਲੱਬਧ ਕਰਵਾਉਣ ਦੇ ਸਵਾਲ ‘ਤੇ ਸਾਲਵੇ ਨੇ ਕਿਹਾ ਕਿ ਵਿਅਨਾ ਕਨਵੈਂਸ਼ਨ ਦੇ ਤਹਿਤ ਜੇਕਰ ਕਿਸੇ ਦੇਸ਼ ਦਾ ਨਾਗਰਿਕ ਵਿਦੇਸ਼ ‘ਚ ਗ੍ਰਿਫਤਾਰ ਹੁੰਦਾ ਹੈ ਤਾਂ ਉਸ ਦੇਸ਼ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਜਿਸ ਦੇਸ਼ ਦਾ ਹੁੰਦਾ ਹੈ, ਉਸ ਦੇਸ਼ ਦੇ ਵਕੀਲ ਨੂੰ ਉਸ ਨੂੰ ਕਾਨੂੰਨੀ ਰਾਏ ਦੇਣ ਦਾ ਅਧਿਕਾਰੀ ਹੁੰਦਾ ਹੈ। ਅਸਲ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਸੇ ਅਜਨਬੀ ਜਗ੍ਹਾ ‘ਤੇ ਫੜੇ ਜਾਂਦੇ ਹੋ ਤਾਂ ਉੱਥੇ ਰਹਿਣ ਵਾਲੇ ਤੁਹਾਡੇ ਦੇਸ਼ ਦੇ ਲੋਕ ਆਪਣੀ ਮਦਦ ਲਈ ਹੁੰਦੇ ਹਨ।

About admin

Check Also

ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਚੜ੍ਹਦੀਕਲਾ ਬਿਊਰੋ ਰਾਏਪੁਰ, 20 ਮਈ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਸੁਰੱਖਿਆ …

Leave a Reply

Your email address will not be published. Required fields are marked *