Breaking News
Home / Breaking News / ਟਰਾਈ ਸਟੇਟ ਤੋਂ ਪਹਿਲੀ ਸਿੱਖ ਬੀਬੀ ਅਮਰਜੀਤ ਕੌਰ ਰਿਆੜ ਅਸੈਂਬਲੀ ਚੋਣ ਲਈ ਮੈਦਾਨ ‘ਚ ਡਟੀ

ਟਰਾਈ ਸਟੇਟ ਤੋਂ ਪਹਿਲੀ ਸਿੱਖ ਬੀਬੀ ਅਮਰਜੀਤ ਕੌਰ ਰਿਆੜ ਅਸੈਂਬਲੀ ਚੋਣ ਲਈ ਮੈਦਾਨ ‘ਚ ਡਟੀ

ਨਿਊਜਰਸੀ, 11 ਮਈ (ਪੱਤਰ ਪ੍ਰੇਰਕ) :  ਪੰਜਾਬੀਆਂ ਲਈ ਇਹ ਬੜੇ ਮਾਣ ਵਾਲੀ ਖਬਰ ਹੈ ਕਿ ਰਿਪਬਲਿਕਨ ਪਾਰਟੀ ਵਲੋਂ ਡਿਸਟ੍ਰਿਕ 19 ਤੋਂ ਸਿੱਖ ਔਰਤ ਅਮਰਜੀਤ ਕੌਰ ਰਿਆੜ ਨੂੰ ਅਸੰਬਲੀ ਚੋਣ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਟਰਾਈਸਟੇਟ ਵਿਚ ਪਹਿਲੀ ਵਾਰ ਕੋਈ ਸਿੱਖ ਔਰਤ ਅਸੈਂਬਲੀ ਲਈ ਚੋਣ ਲੜਨ ਲਈ ਮੈਦਾਨ ਵਿਚ ਹੋਵੇਗੀ। ਇਸ ਐਲਾਨ ਨਾਲ ਪੰਜਾਬੀ ਭਾਈਚਾਰੇ ਦੇ ਆਗੂਆਂ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਰਿਪਬਲਿਕਨ ਪਾਰਟੀ ਕਾਰਟਰੇਟ, ਜਸਵੰਤ ਸਿੰਘ ਚੀਮਾ, ਜੇ ਪੀ ਸਿੰਘ, ਹਰਜਿੰਦਰ ਸਿੰਘ ਬਾਹੀਆ, ਜਸਵਿੰਦਰ ਭੁੱਲਰ, ਲਾਡੀ ਬਾਜਵਾ, ਬਲਦੇਵ ਸਿੰਘ ਪੁਆਰ, ਖੁਸ਼ਵੰਤ ਸਿੰਘ ਨਿੱਝਰ, ਸੁਖਜਿੰਦਰ ਸਿੰਘ ਗੋਰਾਇਆ, ਓਂਕਾਰ ਸਿੰਘ ਨਿਊਜਰਸੀ ਸਵਾਗਤ ਕਰਦਿਆਂ ਕਿਹਾ ਕਿ ਇਹ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਕ ਸਿੱਖ ਔਰਤ ਨੂੰ ਰਿਪਬਲਿਕਨ ਪਾਰਟੀ ਵਲੋਂ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ। ਅਮਰਜੀਤ ਕੌਰ ਰਿਆੜ ਤੋਂ ਇਲਾਵਾ ਹਿੰਦੂ ਭਾਈਚਾਰੇ ਦੇ ਆਗੂ ਦੀਪਕ ਮਲਹੋਤਰਾ ਨੂੰ ਵੀ ਇਸੇ ਡਿਸਟ੍ਰਿਕ ਤੋਂ ਹੀ ਟਿਕਟ ਦਿੱਤੀ ਗਈ ਹੈ ਜਿਸ ਨਾਲ ਹਿੰਦੂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਿਪਬਲਿਕਨ ਪਾਰਟੀ ਦੀ ਇਸ ਵੇਲੇ ਪੂਰੇ ਅਮਰੀਕਾ ਵਿਚ ਲਹਿਰ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਟਰੰਪ ਲਹਿਰ ਇਹਨਾਂ ਚੋਣਾਂ ਵਿਚ ਵੀ ਬਰਕਰਾਰ ਰਹੇਗੀ ਅਤੇ ਇਹ ਦੋਵੇਂ ਭਾਰਤੀ ਮੂਲ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚਣਗੇ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *