Breaking News
Home / Breaking News / ਸੋਨੀਆ ਗਾਂਧੀ ਦੀ ਸਿਹਤ ‘ਚ ਸੁਧਾਰ

ਸੋਨੀਆ ਗਾਂਧੀ ਦੀ ਸਿਹਤ ‘ਚ ਸੁਧਾਰ

ਨਵੀਂ ਦਿੱਲੀ, 11 ਮਈ (ਚੜ੍ਹਦੀਕਲਾ ਬਿਊਰੋ) :  ਫੂਡ ਪੁਆਇਜ਼ਨਿੰਗ ਕਾਰਨ ਹਸਪਤਾਲ ਵਿੱਚ ਦਾਖਲ ਹੋਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਇੱਕ ਜਾਂ ਦੋ ਦਿਨ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸਰ ਗੰਗਾਰਾਮ ਹਸਪਤਾਲ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਸੋਨੀਆ ਨੂੰ ਬੀਤੀ ਸੱਤ ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 69 ਸਾਲਾ ਸੋਨੀਆ ਦੀ ਪਿਛਲੇ ਸਾਲ ਇਸੇ ਹਸਪਤਾਲ ਵਿੱਚ ਮੋਢੇ ਦੀ ਸਰਜਰੀ ਕੀਤੀ ਗਈ ਸੀ। ਗੰਗਾਰਾਮ ਹਸਪਤਾਲ ਦੇ ਇੰਚਾਰਜ ਬੋਰਡ ਦੇ ਪ੍ਰਧਾਨ
ਡਾ. ਡੀ ਐਸ ਰਾਣਾ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਐਤਵਾਰ ਨੂੰ ਫੂਡ ਪੁਆਇਜ਼ਨਿੰਗ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਸੋਨੀਆ ਦੀ ਸਿਹਤ ਵਿੱਚ ਚੰਗਾ ਸੁਧਾਰ ਆ ਰਿਹਾ ਹੈ। ਇੱਕ ਜਾਂ ਦੋ ਦਿਨ ਵਿੱਚ ਉਨ੍ਹਾਂ ਨੂੰ ਛੁੱਟੀ ਮਿਲ ਸਕਦੀ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *