Breaking News
Home / Politics / ਕੈਪਟਨ ਦੇ ਟਵੀਟ ‘ਤੇ ਸੁਸ਼ਮਾ ਵੱਲੋਂ ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਾਲ ਗੱਲਬਾਤ

ਕੈਪਟਨ ਦੇ ਟਵੀਟ ‘ਤੇ ਸੁਸ਼ਮਾ ਵੱਲੋਂ ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਾਲ ਗੱਲਬਾਤ

ਅਮਰੀਕਾ ‘ਚ ਸਿੱਖ ਦੀ ਹੱਤਿਆ ਦਾ ਮਾਮਲਾ

ਚੰਡੀਗੜ੍ਹ, 8 ਮਈ (ਪੱਤਰ ਪ੍ਰੇਰਕ) : ਕੇਂਦਰੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਹੈ ਕਿ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਵਸਦੇ ਸਾਰੇ ਭਾਰਤੀਆਂ ਦੀ ਸੁਰੱਖਿਆ ਅਤੇ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਅਮਰੀਕਾ ਵਿੱਚ ਸ਼ੱਕੀ ਨਫਰਤ ਦੇ ਮਾਮਲੇ ਵਿੱਚ ਹੋਈ ਇੱਕ ਹੋਰ ਸਿੱਖ ਦੀ ਹੱਤਿਆ ਬਾਰੇ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਗਟਾਈ ਗਈ ਚਿੰਤਾ ਦੇ ਸਬੰਧ ਵਿੱਚ ਸ਼੍ਰੀਮਤੀ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ‘ਤੇ ਵਾਸ਼ਿੰਗਟਨ ਵਿੱਖੇ ਭਾਰਤੀ ਰਾਜਦੂਤ ਨਵਤੇਜ ਐਸ. ਸਰਨਾ ਨਾਲ ਗੱਲਬਾਤ ਕੀਤੀ ਹੈ।  ਕੈਪਟਨ ਅਮਰਿੰਦਰ ਸਿੰਘ ਵਲੋਂ ਹੱਤਿਆ ਬਾਰੇ ਕੀਤੇ ਗਏ ਟਵੀਟ ‘ਤੇ ਕੇਂਦਰੀ ਮੰਤਰੀ  ਆਪਣੀ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਵਾਸਤੇ ਕੇਂਦਰੀ ਮੰਤਰੀ ਤੋਂ ਮਦਦ ਦੀ ਅਪੀਲ ਕੀਤੀ ਸੀ। Êਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਨੁਸਾਰ ਮੁੱਖ ਮੰਤਰੀ ਨੇ ਅਮਰੀਕਾ ਅਤੇ
ਦੁਨੀਆਂ ਭਰ ਦੇ ਹੋਰਨਾਂ ਹਿੱਸਿਆਂ ਵਿੱਚ ਰਹਿ ਰਹੇ ਭਾਰਤੀਆਂ ਖਾਸਕਰ ਸਿੱਖਾਂ ਵਿਰੁੱਧ ਹਾਲ ਹੀ ਦੀਆਂ ਨਫਰਤ ਵਾਲੀਆਂ ਹਿੰਸਕ ਘਟਨਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਵਿਰੁੱਧ ਖਾਸ ਤੌਰ ‘ਤੇ ਨਸਲੀ ਹਮਲੇ ਲਗਾਤਾਰ ਵੱਧ ਰਹੇ ਹਨ ਜਿਨ੍ਹਾਂ ਨੂੰ ਰੋਕੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਅਹਿਮ ਹੈ ਅਤੇ ਕੇਂਦਰ ਸਰਕਾਰ ਵਲੋਂ ਇਸ ਮੁੱਦੇ ਨਾਲ ਸਹੀ ਤਰੀਕੇ ਨਾਲ ਨਿਪਟੇ ਜਾਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਜਿਨ੍ਹਾਂ ਵਿੱਚ  ਹਾਲ ਹੀ ਸਮੇਂ ਦੌਰਾਨ ਇਸ ਤਰ੍ਹਾਂ ਦੀਆਂ ਹੱਤਿਆਵਾਂ ਹੋਇਆਂ ਹਨ, ਦੀਆਂ ਸਰਕਾਰਾਂ ਨਾਲ ਕੇਂਦਰ ਸਰਕਾਰ ਕੋਲੋਂ ਉੱਚ ਪੱਧਰ ‘ਤੇ ਇਹ ਮੁੱਦਾ ਉਠਾਉਣਾ ਦੀ ਮੰਗ ਕੀਤੀ ਹੈ। ਅਮਰੀਕਾ ਵਿੱਚ ਸਿੱਖਾਂ ਦੀਆਂ ਹੱਤਿਆਵਾਂ ਦੀਆਂ ਬਹੁਤ ਸਾਰੀ ਘਟਨਾਵਾਂ ਵਾਪਰੀਆਂ ਹਨ ਅਤੇ ਉੱਥੇ ਵੱਧ ਰਹੀਆਂ ਕੱਟੜਪੁਣੇ ਵਾਲੀਆਂ ਹਾਲਤਾਂ ਕਾਰਨ ਸਿੱਖ ਹਾਸ਼ੀਏ ‘ਤੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗੀ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਸਰਕਾਰ ‘ਤੇ ਹੋਰ ਦਬਾਅ ਪਾਉਣ ਲਈ ਸਰਗਰਮ ਪੈਂਤੜਾ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਮਰੀਕਾ ਸਰਕਾਰ ਨਸਲੀ ਤੱਤਾਂ ‘ਤੇ ਕਾਰਵਾਈ ਕਰੇ ਅਤੇ ਸਿੱਖ ਭਾਈਚਾਰੇ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਵੇ।

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *