Breaking News
Home / India / ‘ਆਪ’ ਦੇ ਮੁਅੱਤਲ ਵਿਧਾਇਕ ਅਮਾਨਤੁੱਲਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਕੁਮਾਰ ਵਿਸ਼ਵਾਸ ਦੇ ਕਰੀਬੀ ਵਿਧਾਇਕਾਂ ‘ਤੇ ਡਿੱਗੀ ਗਾਜ਼

‘ਆਪ’ ਦੇ ਮੁਅੱਤਲ ਵਿਧਾਇਕ ਅਮਾਨਤੁੱਲਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਕੁਮਾਰ ਵਿਸ਼ਵਾਸ ਦੇ ਕਰੀਬੀ ਵਿਧਾਇਕਾਂ ‘ਤੇ ਡਿੱਗੀ ਗਾਜ਼

ਨਵੀਂ ਦਿੱਲੀ, 6 ਮਈ (ਪੱਤਰ ਪ੍ਰੇਰਕ) :  ਆਮ ਆਦਮੀ ਪਾਰਟੀ (ਆਪ) ‘ਚ ਛਿੜੇ ਯੁੱਧ ਦਰਮਿਆਨ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਅਮਾਨਤੁੱਲਾਹ ਖਾਨ ਨੂੰ ਵਿਧਾਨ ਸਭਾ ਦੀਆਂ ਕਮੇਟੀਆਂ ‘ਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ‘ਆਪ’ ਦੇ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ‘ਚ ਖਾਨ ਨੂੰ ਪਾਰਟੀ ਤੋਂ ਬੁੱਧਵਾਰ ਨੂੰ ਮੁਅੱਤਲ ਕੀਤਾ ਗਿਆ ਸੀ। ਵਿਧਾਨ ਸਭਾ ਦੇ ਸਕੱਤਰ ਪ੍ਰਸੰਨ ਕੁਮਾਰ ਸੂਰੀਆਦੇਵਰਾ ਵੱਲੋਂ ਸਾਲ 2017-18 ਲਈ ਵਿਧਾਨ ਸਭਾ ਕਮੇਟੀਆਂ ਦੇ ਮੁੜ ਗਠਨ ਲਈ ਜਾਰੀ ਆਦੇਸ਼ ‘ਚ ਓਖਲਾ ਤੋਂ ਵਿਧਾਇਕ ਖਾਨ ਨੂੰ 6 ਕਮੇਟੀਆਂ ‘ਚ ਜਗ੍ਹਾ ਦਿੱਤੀ ਗਈ ਹੈ। ਇੰਨਾ ਹੀ ਨਹੀਂ ਪਿਛਲੇ ਸਾਲ ਅਸ਼ਲੀਲ ਸੀ.ਡੀ. ਮਾਮਲੇ ‘ਚ ਮੰਤਰੀ ਅਹੁਦੇ ਤੋਂ ਬਰਖ਼ਾਸਤ ਕੀਤੇ ਗਏ ਸੰਦੀਪ ਕੁਮਾਰ ਨੂੰ ਵੀ ਅਨੁਸੂਚਿਤ ਜਾਰੀ ਜਨਜਾਤੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ‘ਚ ਖਾਨ ਨੂੰ ਵੀ ਮੈਂਬਰ ਬਣਾਇਆ ਗਿਆ ਹੈ। ਵਿਧਾਨ ਸਭਾ ਸਕੱਤਰੇਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਾਨ ਨੂੰ ਐਸ.ਸੀ. ਐਸ.ਟੀ. ਕਮੇਟੀ ਤੋਂ ਇਲਾਵਾ ਵਿਸ਼ੇਸ਼ ਅਧਿਕਾਰ ਕਮੇਟੀ, ਵਿਧਾਇਕਾਂ ਦੀ ਤਨਖਾਹ ਭੱਤੇ ਸੰਬੰਧੀ ਕਮੇਟੀ, ਚੋਣ ਜ਼ਾਬਤਾ, ਗੈਰ-ਸਰਕਾਰੀ ਅਤੇ ਪ੍ਰਸਤਾਵ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਦੋਂ ਕਿ ਖਾਨ ਨੂੰ ਘੱਟ ਗਿਣਤੀ ਕਲਿਆਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਚਾਲੂ ਵਿੱਤ ਸਾਲ ਲਈ ਵਿਧਾਨ ਸਭਾ ਦੀਆਂ ਕੁੱਲ ਕਮੇਟੀਆਂ ਦਾ ਮੁੜ ਗਠਨ ਕੀਤਾ ਗਿਆ ਹੈ। ਇਨ੍ਹਾਂ ‘ਚੋਂ 6 ਮਹੱਤਵਪੂਰਨ ਕਮੇਟੀਆਂ ‘ਚ ਖਾਨ ਨੂੰ ਜਗ੍ਹਾ ਦਿੱਤੀ ਗਈ ਹੈ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *