Breaking News
Home / Punjab / ਅਕਾਲ ਤਖ਼ਤ ਵੱਲੋਂ ਜਨਮੇਜਾ ਸਿੰਘ ਸੇਖੋਂ ਤਨਖ਼ਾਹੀਆ ਕਰਾਰ

ਅਕਾਲ ਤਖ਼ਤ ਵੱਲੋਂ ਜਨਮੇਜਾ ਸਿੰਘ ਸੇਖੋਂ ਤਨਖ਼ਾਹੀਆ ਕਰਾਰ

ਅੰਮ੍ਰਿਤਸਰ, 5 ਮਈ (ਗੁਰਦਿਆਲ ਸਿੰਘ) :  ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਵਿਧਾਨ ਸਭਾ ਚੋਣਾਂ ਦੌਰਾਨ ਸਮਰਥਨ ਲੈਣ ਵਾਲੇ ਅਕਾਲੀ ਲੀਡਰਾਂ ਵਿੱਚ ਸ਼ਾਮਲ ਜਨਮੇਜਾ ਸਿੰਘ ਸੇਖੋਂ ਨੂੰ ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ। ਇਸ ਉਪਰੰਤ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਬੈਠਕ ਵਿੱਚ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰਕੇ ਅੰਮ੍ਰਿਤ ਛਕਾਉਣ ਦੇ ਮਾਮਲੇ ‘ਤੇ ਵਿਚਾਰ ਚਰਚਾ ਕਾਰਨ ਉਪਰੰਤ ਵੱਖ-ਵੱਖ ਜਥੇਬੰਦੀਆਂ ਦੇ
ਆਗੂਆਂ ਦੀ ਨਿਰਣੇ ਕਮੇਟੀ ਬਣਾਈ ਗਈ ਜੋ ਮਹੀਨੇ ਦੇ ਅੰਦਰ ਮੁਕੰਮਲ ਰਿਪੋਰਟ ਤਿਆਰ ਕਰਕੇ ਅਕਾਲ ਤਖ਼ਤ ਸਾਹਿਬ ਵਿਖੇ ਦੇਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਵੋਟਾਂ ਖਾਤਰ ਡੇਰਾ ਸਿਰਸਾ ਜਾਂ

ਵਾਲੇ ਵਿਅਕਤੀਆਂ ਵਿੱਚ ਸ਼ਾਮਲ ਜਨਮੇਜਾ ਸਿੰਘ ਸੇਖੋਂ ਨੂੰ ਤਨਖਾਹ ਲਾਈ ਗਈ ਹੈ। ਸੇਖੋਂ ਨੂੰ ਲਾਈ ਗਈ ਤਨਖਾਹ ਮੁਤਾਬਕ ਉਹ ਤਿੰਨ ਦਿਨ ਗੁਰਦਵਾਰਾ ਜਾਮਨੀ ਸਾਹਿਬ (ਫਿਰੋਜ਼ਪੁਰ) ਵਿਖੇ ਇੱਕ ਘੰਟਾ ਜੋੜੇ ਸਾਫ ਕਰਨਗੇ, ਇੱਕ ਘੰਟਾ ਲੰਗਰ ਵਿੱਚ ਬਰਤਨ ਸਾਫ ਕਰਨਗੇ, ਪਰਿਕਰਮਾ ਵਿੱਚ ਝਾੜੂ ਮਾਰਨਗੇ। ਇਸ ਤੋਂ ਇਲਾਵਾ ਉਹ ਦੋ ਦਿਨ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਘੰਟਾ ਜੋੜੇ ਸਾਫ ਕਰਨਗੇ, ਇੱਕ ਘੰਟਾ ਛਬੀਲ ਉਪਰ ਜਾਲ ਦੀ ਸੇਵਾ, ਇੱਕ ਘੰਟਾ ਕੀਰਤਨ ਸੁਣਨ ਉਪਰੰਤ ਪੰਜ ਸੌ ਇੱਕ ਰੁਪਏ ਦੀ ਦੇਗ ਲੈ ਕੇ 5100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਨਾਮਧਾਰੀ ਸੰਪਰਦਾ ਵਾਲੇ ਮਾਮਲੇ ਸਬੰਧੀ ਬਣਾਈ ਗਈ ਨਿਰਣੇ ਕਮੇਟੀ ਵਿੱਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਵਤਾਰ ਸਿੰਘ ਹਿੱਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਭਾਈ ਪ੍ਰਤਾਪ ਸਿੰਘ, ਕਥਾ ਵਾਚਕ ਗਿਆਨੀ ਰੇਸ਼ਮ ਸਿੰਘ (ਬੁੱਢਾ ਦਲ 96 ਕਰੋੜੀ ਨਿਹੰਗ ਜੱਥੇਬੰਦੀ), ਸੰਤ ਤੇਜ ਸਿੰਘ ਖੁੱਡਾ(ਨਿਰਮਲੇ ਸੰਪਰਦਾ), ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਂਬਰ ਐਸਜੀਪੀਸੀ, ਵਰਿਆਮ ਸਿੰਘ, ਸਕੱਤਰ ਧਰਮ ਪ੍ਰਚਾਰ ਕਮੇਟੀ (ਐਸ.ਜੀ.ਪੀ.ਸੀ.) ਤੇ ਇੱਕ ਨੁਮਾਇੰਦਿਆਂ ਦਮਦਮੀ ਟਕਸਾਲ ਤੋਂ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦਾ ਕੋਆਰਡੀਨੇਟਰ ਐਸਜੀਪੀਸੀ ਦੇ ਮੀਤ ਸਕੱਤਰ ਸਿਮਰਨਜੀਤ ਸਿੰਘ ਨੂੰ ਬਣਾਇਆ ਗਿਆ ਹੈ। ਜਥੇਦਾਰ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰਾਂ ਕਰਕੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਹਰ ਗੁਰਦਵਾਰਾ ਸਾਹਿਬਾਂ ਦੀ ਪ੍ਰਬੰਧਕ ਕਮੇਟੀ ਹਰ ਮਹੀਨੇ ਦੀ ਚੜ੍ਹਤ ਵਿੱਚ ਆਈ ਮਾਇਆ ਵਿੱਚੋਂ 10 ਪ੍ਰਤੀਸ਼ਤ ਮਾਇਆ ਬੱਚਿਆਂ ਦੀ ਪੜ੍ਹਾਈ ਲਾਏ ਖਰਚ ਕਰੇ ਤੇ ਹਰ ਗੁਰੂ ਘਰ ਵਿੱਚ ਪੰਜਾਬੀ ਦੀਆਂ ਕਲਾਸਾਂ ਵੀ ਲਾਈਆਂ ਜਾਣ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *