Breaking News
Home / India / ਭਾਰਤੀ ਜਵਾਨਾਂ ਦੇ ਸਿਰ ਵੱਢਣ ਦਾ ਮਾਮਲਾ ਸ਼ਹਾਦਤ ਦਾ ਪਾਕਿਸਤਾਨ ਤੋਂ ਲਿਆ ਜਾਵੇਗਾ ਬਦਲਾ : ਰਾਵਤ

ਭਾਰਤੀ ਜਵਾਨਾਂ ਦੇ ਸਿਰ ਵੱਢਣ ਦਾ ਮਾਮਲਾ ਸ਼ਹਾਦਤ ਦਾ ਪਾਕਿਸਤਾਨ ਤੋਂ ਲਿਆ ਜਾਵੇਗਾ ਬਦਲਾ : ਰਾਵਤ

ਨਵੀਂ ਦਿੱਲੀ, 4 ਮਈ (ਚੜ੍ਹਦੀਕਲਾ ਬਿਊਰੋ) : ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ ‘ਚ ਦੋ ਭਾਰਤੀ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨਾਲ ਕੀਤੀ ਵੱਢ-ਟੁੱਕ ਤੋਂ ਬਾਅਦ ਪਹਿਲੀ ਵਾਰ ਭਾਰਤੀ ਸੈਨਾ ਦੇ ਮੁਖੀ ਜਨਰਲ ਵਿਪਿਨ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਸੈਨਾ ਮੁਖੀ ਨੇ ਆਖਿਆ ਕਿ ਭਾਰਤੀ ਸੈਨਿਕਾਂ ਦੀ ਸ਼ਹਾਦਤ ਦਾ ਪਾਕਿਸਤਾਨ ਤੋਂ ਬਦਲਾ ਲਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਨਾ ਮੁਖੀ ਨੇ ਆਖਿਆ ਕਿ ਜਦੋਂ ਕਾਰਵਾਈ ਹੋਵੇਗੀ ਤਾਂ ਸਭ ਨੂੰ ਪਤਾ ਲੱਗ ਜਾਵੇਗਾ। ਸੈਨਾ ਮੁਖੀ ਨੇ ਆਖਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਕਰੀਬ 300 ਦਹਿਸ਼ਤਗਰਦ ਭਾਰਤ ਵਿੱਚ ਘੁਸਪੈਠ ਦੀ ਤਾਕ ਵਿੱਚ ਹਨ ਪਰ ਭਾਰਤੀ ਸੈਨਿਕ ਉਨ੍ਹਾਂ ਦੀ ਹੋਰ ਕੋਸ਼ਿਸ਼ ਨੂੰ ਨਾਕਾਮਯਾਬ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਸੋਫ਼ੀਆਂ ਵਿੱਚ ਚੱਲ ਰਹੀ ਵੱਡੀ ਤਲਾਸ਼ੀ ਮੁਹਿੰਮ ਦੇ ਮੁੱਦੇ ਉੱਤੇ ਬੋਲਦਿਆਂ ਸੈਨਾ ਮੁਖੀ ਨੇ ਆਖਿਆ ਕਿ ਇਹ ਰੁਟੀਨ ਦੀ ਐਕਸਰਸਾਇਜ ਹੈ। ਯਾਦ ਰਹੇ ਕਿ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਨੇ ਭਾਰਤੀ ਇਲਾਕੇ ਵਿੱਚ ਆ ਕੇ ਦੋ ਭਾਰਤੀ ਸੈਨਿਕਾਂ ਦਾ ਧੋਖਾ ਨੇ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਸੈਨਿਕਾਂ ਨੇ ਭਾਰਤੀ ਸੈਨਿਕਾਂ ਦਾ ਅਪਮਾਨ ਵੀ ਕੀਤਾ ਸੀ। ਦੂਜੇ ਪਾਸੇ ਪਾਕਿਸਤਾਨ ਆਪਣੀ ਹਰਕਤ ਤੋਂ ਮੁੱਕਰ ਗਿਆ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਸੀਜ਼ ਫਾਇਰ ਦੀ ਉਲੰਘਣਾ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਆਖਿਆ ਹੈ ਕਿ ਉਨ੍ਹਾਂ ਦੀ ਸੈਨਾ ਪ੍ਰੋਫੈਸ਼ਨਲ ਹੈ ਅਤੇ ਉਸ ਵੱਲੋਂ ਕਿਸੇ ਵੀ ਭਾਰਤੀ ਸੈਨਿਕ ਦੀ ਲਾਸ਼ ਦਾ ਅਪਮਾਨ ਨਹੀਂ ਕੀਤਾ ਗਿਆ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *