Breaking News
Home / Delhi / ਉੱਤਰਾਖੰਡ ‘ਚ ਭਾਜਪਾ ਨੂੰ ਝਟਕਾ ਰਾਵਤ ਵੱਲੋਂ ਬਹੁਮਤ ਸਾਬਤ, ਰਾਸ਼ਟਰਪਤੀ ਰਾਜ ਖ਼ਤਮ

ਉੱਤਰਾਖੰਡ ‘ਚ ਭਾਜਪਾ ਨੂੰ ਝਟਕਾ ਰਾਵਤ ਵੱਲੋਂ ਬਹੁਮਤ ਸਾਬਤ, ਰਾਸ਼ਟਰਪਤੀ ਰਾਜ ਖ਼ਤਮ

ਨਵੀਂ ਦਿੱਲੀ, 11 ਮਈ (ਚ.ਨ.ਸ.) : ਸੁਪਰੀਮ ਕੋਰਟ ਨੇ ਬੁੱਧਵਾਰ ਦੁਪਹਿਰ ਉਤਰਾਖੰਡ ‘ਚ ਹੋਈ ਸ਼ਕਤੀ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਨੇ ਦੱਸਿਆ ਕਿ ਵਿਧਾਨ ਸਭਾ ‘ਚ ਹਰੀਸ਼ ਰਾਵਤ ਬਹੁਮਤ ਸਾਬਤ ਕਰਨ ‘ਚ ਕਾਮਯਾਬ ਰਹੇ ਹਨ। ਇਸ ਦੇ ਨਾਲ ਹੀ ਰਾਜ ‘ਚ ਲੰਬੇ ਸਮੇਂ ਤੋਂ ਚੱਲ ਰਹੇ ਸਿਆਸੀ ਸੰਕਟ ਦੇ ਅੰਤ ਦੇ ਨਾਲ-ਨਾਲ ਸੂਬੇ ‘ਚੋਂ ਰਾਸ਼ਟਰਪਤੀ ਰਾਜ ਵੀ ਸਮਾਪਤ ਹੋ ਗਿਆ। ਮੰਗਲਵਾਰ ਨੂੰ ਹੀ ਕਾਂਗਰਸ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਬਹੁਮਤ ਟੈਸਟ ‘ਚ ਉਨ੍ਹਾਂ ਨੇ 33 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਹਰੀਸ਼ ਰਾਵਤ ਨੇ ਬਹੁਮਤ ਟੈਸਟ ਤੋਂ ਬਾਅਦ ਕਿਹਾ-ਮੈਂ ਸਾਰੇ ਦੇਵੀ-ਦੇਵਤਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਅਤੇ ਜਨਤਾ ਨੂੰ ਪ੍ਰਣਾਮ ਕਰਦਾ ਹਾਂ। ਕਾਬਲੇਗੌਰ ਹੈ ਕਿ ਉੱਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਵਿੱਚੋਂ ਕਾਂਗਰਸੀ ਦੇ 9 ਬਾਗ਼ੀ ਵਿਧਾਇਕ ਘਟ ਜਾਣ ਨਾਲ ਸਦਨ ਦੀ ਅਸਲ ਗਿਣਤੀ 61 ਰਹਿ ਗਈ ਸੀ। ਕਾਂਗਰਸ ਦੇ ਆਪਣੇ ਵਿਧਾਇਕਾਂ ਦੀ ਗਿਣਤੀ 27 ਸੀ ਤੇ ਬਹੁਮਤ ਸਾਬਤ ਕਰਨ ਲਈ 31 ਮੈਂਬਰਾਂ ਦੀ ਲੋੜ ਸੀ। ਬਸਪਾ ਤੇ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਕਾਂਗਰਸ ਨੇ 33 ਦਾ ਅੰਕੜਾ ਹਾਸਲ ਕਰ ਲਿਆ। ਮੰਗਲਵਾਰ ਨੂੰ ਕਾਂਗਰਸ ਦੀ ਵਿਧਾਇਕਾ ਰੇਖਾ ਆਰੀਆ ਨੇ ਵੋਟਿੰਗ ਤੋਂ ਠੀਕ ਪਹਿਲਾਂ ਬੀ.ਜੇ.ਪੀ. ਦਾ ਸਾਥ ਦੇਣ ਦਾ ਐਲਾਨ ਕਰਕੇ ਹਰੀਸ਼ ਰਾਵਤ ਨੂੰ ਦਿੱਕਤ ਵਿੱਚ ਪਾ ਦਿੱਤਾ ਪਰ ਫਿਲੌਰ ਵਿੱਚ ਬੀ.ਐਸ.ਪੀ. ਤੇ ਆਜ਼ਾਦ ਉਮੀਦਵਾਰਾਂ ਦਾ ਸਾਥ ਮਿਲਣ ਤੋਂ ਬਾਅਦ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਰਾਜ ਦੀ ਹਰੀਸ਼ ਰਾਵਤ ਸਰਕਾਰ ਦੇ 9 ਵਿਧਾਇਕ ਬਾਗੀ ਹੋ ਗਏ ਸਨ। ਇਸ ਤੋਂ ਬਾਅਦ ਰਾਜ ਸਰਕਾਰ ਦੀ ਕੁਰਸੀ ‘ਤੇ ਸੰਕਟ ਆ ਗਿਆ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ 6 ਮਈ ਨੂੰ ਵਿਧਾਨ ਸਭਾ ‘ਚ ਫਲੋਰ ਟੈਸਟ ਕਰਵਾਏ ਜਾਣ ਦਾ ਆਦੇਸ਼ ਸੁਣਾਇਆ ਸੀ। ਜਿਸ ਅਨੁਸਾਰ ਮੰਗਲਵਾਰ ਮਤਲਬ 10 ਮਈ ਨੂੰ ਉਤਰਾਖੰਡ ਵਿਧਾਨ ਸਭਾ ‘ਚ ਸ਼ਕਤੀ ਟੈਸਟ ਹੋਇਆ, ਜਿਸ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਬੰਦ ਲਿਫਾਫੇ ‘ਚ ਭੇਜ ਦਿੱਤੀ ਗਈ ਸੀ। ਦਰਅਸਲ 9 ਕਾਂਗਰਸੀ ਵਿਧਾਇਕਾਂ ਦੇ ਵਿਦਰੋਹ ਤੋਂ ਬਾਅਦ ਰਾਜਪਾਲ ਨੇ 28 ਮਾਰਚ ਨੂੰ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਵਿਧਾਨ ਸਭਾ ‘ਚ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਸੀ। ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ‘ਚ ਕੇਂਦਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਵੀ ਫੈਸਲਾ ਬਰਕਰਾਰ ਰੱਖਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *