Breaking News
Home / Punjab / ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਅੱਜ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਅੱਜ

ਪਟਿਆਲਾ, 4 ਮਈ (ਪੱਤਰ ਪ੍ਰੇਰਕ) : ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ 350ਸਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਪਾਣੀਪਤ ਦੇ ਸੈਕਟਰ 13-17 ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ੍ਰ. ਬਖਸ਼ੀਸ਼ ਸਿੰਘ ਮੁੱਖ ਸੰਸਦੀ ਸਕੱਤਰ ਹਰਿਆਣਾ ਸਰਕਾਰ, ਰੋਹਇਤਾ ਰੇਵੜੀ ਵਿਧਾਇਕ ਪਾਣੀਪਤ ਸ਼ਹਿਰੀ ਅਤੇ ਮਹੀਂਪਾਲ ਡਾਂਡਾ ਐਮ. ਐਲ. ਏ. ਦਿਹਾਤੀ ਤੋਂ ਇਲਾਵਾ ਸੁਰਿੰਦਰ ਰੇਵੜੀ ਪ੍ਰਧਾਨ ਯਾਰਨ ਐਸ਼ੋਸੀਏਸ਼ਨ ਪਾਣੀਪਤ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਸਮਾਗਮ ‘ਚ ਕੈਨੇਡਾ ਤੋਂ ਕੇਹਰ ਸਿੰਘ ਮਠਾੜੂ ਲੇਖਕ ਤੇ ਬੁੱਧਜੀਵੀ ਆਦਿ ਪਹੁੰਚ ਰਹੇ ਹਨ।ਇਸ ਸਬੰਧੀ ਜਾਣਕਾਰੀ ਰਾਮਗੜ੍ਹੀਆ ਫੈਡਰੇਸ਼ਨ ਆਫ ਹਰਿਆਣਾ ਦੇ ਸਕੱਤਰ ਗੁਰਮੀਤ ਸਿੰਘ ਨਾਗੀ ਨੇ ਦਿੱਤੀ। ਉਨ੍ਹਾਂ ਸ਼ਹਿਰੀ ਤੇ ਗ੍ਰਾਮੀਣ ਲੋਕਾਂ ਨੂੰ ਅਪੀਲ ਕੀਤੀ ਕਿ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਲੋਕ ਸਮਾਗਮ ‘ਚ ਹੁੰਮ-ਹੁੰਮਾ ਕੇ ਸ਼ਿਰਕਤ ਕਰਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *