Breaking News
Home / Punjab / ਅਕਾਲੀ ਆਗੂ ਦੇ ਪਰਿਵਾਰ ‘ਤੇ ਗੋਲੀਬਾਰੀ ਦੌਰਾਨ ਪਿਤਾ ਅਤੇ ਭਰਾ ਦੀ ਮੌਤ ਕਾਂਗਰਸੀ ਆਗੂ ਸਮੇਤ 11 ਵਿਰੁੱਧ ਮਾਮਲਾ ਦਰਜ

ਅਕਾਲੀ ਆਗੂ ਦੇ ਪਰਿਵਾਰ ‘ਤੇ ਗੋਲੀਬਾਰੀ ਦੌਰਾਨ ਪਿਤਾ ਅਤੇ ਭਰਾ ਦੀ ਮੌਤ ਕਾਂਗਰਸੀ ਆਗੂ ਸਮੇਤ 11 ਵਿਰੁੱਧ ਮਾਮਲਾ ਦਰਜ

ਫਿਰੋਜ਼ਪੁਰ, 2 ਮਈ (ਪੱਤਰ ਪ੍ਰੇਰਕ) :  ਪਿੰਡ ਰੁਕਣੇਸ਼ਾਹ ਵਾਲਾ ‘ਚ ਆਪਸੀ ਰੰਜਿਸ਼ ਦੇ ਕਾਰਨ ਅਕਾਲੀ ਨੇਤਾ ਦੇ ਪਰਿਵਾਰ ‘ਤੇ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ‘ਚ ਅਕਾਲੀ ਨੇਤਾ ਦੇ ਭਰਾ ਅਤੇ ਪਿਤਾ ਦੀ ਮੌਤ ਹੋ ਗਈ। ਜ਼ਖਮੀ ਅਕਾਲੀ ਨੇਤਾ ਨੂੰ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਹਮਲੇ ਦੇ ਪਿੱਛੇ ਕਿਸੇ ਕਾਂਗਰਸੀ ‘ਤੇ ਦੋਸ਼ ਲਗਾਏ ਜਾ ਰਹੇ ਸਨ।  ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਂਗਰਸੀ ਆਗੂ ਲੱਖਾ ਸਿੰਘ ਢਿੱਲੋਂ, ਉਸ ਦੇ ਪੁੱਤ, ਭਰਾ ਅਤੇ ਭਤੀਜੇ ਸਮੇਤ 6-7 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਖਮੀ ਅਕਾਲੀ ਨੇਤਾ ਦੀ ਪਛਾਣ ਬਲਵਿੰਦਰ ਪੁੱਤਰ ਹਰਨਾਮ ਸਿੰਘ ਅਤੇ ਮ੍ਰਿਤਕਾਂ ਦੀ ਪਛਾਣ ਜੋਗਿੰਦਰ ਸਿੰਘ ਉਰਫ ਬੱਬੀ ਅਤੇ ਪਿਤਾ ਹਰਨਾਮ ਸਿੰਘ ਦੇ ਰੂਪ ‘ਚ ਹੋਈ ਹੈ। ਦੋਸ਼ ਹੈ ਕਿ ਕਾਂਗਰਸੀ ਨੇਤਾ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਹ ਮਾਮਲਾ ਪਿੰਡ ਦੀ ਸਰਪੰਚੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ਰੁਕਣੇਸ਼ਾਹ ਵਾਲਾ ‘ਚ ਜਿੱਥੇ ਕੁਝ ਕਾਂਗਰਸੀਆਂ ਨੇ ਪਿੰਡ ਦੇ ਅਕਾਲੀ ਪੰਚ ਬਲਵਿੰਦਰ ਸਿੰਘ ਦੇ ਘਰ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ‘ਚ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਦੇ ਪਿਤਾ ਹਰਨਾਮ ਸਿੰਘ ਅਤੇ ਭਰਾ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੋਲੀਆਂ ਚਲਾਉਣ ਵਾਲੇ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੇ ਉਸ ਦੇ ਬਾਰੇ
ਪਹਿਲਾਂ ਤੋਂ ਹੀ ਪੁਲਿਸ ਨੂੰ ਜਾਣੂੰ ਕਰਵਾਇਆ ਸੀ ਪਰ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਪੁਲਿਸ ਨੇ ਮੁਸਤੈਦੀ ਨਹੀਂ ਦਿਖਾਈ। ਉਥੇ ਹੀ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀਆਂ ਵੱਲੋਂ ਲਗਾਤਾਰ ਸਰਪੰਚੀ ਛੱਡਣ ਨੂੰ ਲੈ ਕੇ ਧਮਕਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ‘ਚ ਵੀ ਸਰਪੰਚੀ ਨੂੰ ਲੈ ਕੇ ਵਿਵਾਦ ਸੀ, ਜਿਸ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਹੈ। ਉਥੇ ਹੀ ਪੁਲਿਸ ਘਟਨਾ ਵਾਲੇ ਸਥਾਨ ‘ਤੇ ਪੁੱਜੇ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਘਰ ਦੇ ਬਾਹਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਦੋਸ਼ੀਆਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *