Breaking News
Home / Punjab / ਸ਼ਹੀਦ ਪਰਮਜੀਤ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਸ਼ਹੀਦ ਪਰਮਜੀਤ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਤਰਨ ਤਾਰਨ, 2 ਮਈ (ਮਿਲਨਦੀਪ ਸਿੰਘ, ਰੋਹਿਤ ਕੁਮਾਰ ): ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੀ ਕ੍ਰਿਸ਼ਨਾ ਘਾਟੀ ਵਿਖੇ ਪਾਕਿਸਤਾਨ ਸੈਨਾ ਵੱਲੋਂ ਬੁਜਦਲਾਨਾ ਤਰੀਕੇ ਨਾਲ  ਐਲ.À.ਸੀ. ਦੀ ਉਲੰਘਣਾ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਕੇ ਭਾਰਤੀ ਫੌਜ ‘ਤੇ ਕੀਤੇ ਗਏ ਹਮਲੇ ਦੌਰਾਨ 2 ਫੌਜੀ  ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚੋਂ ਇਕ ਪਰਮਜੀਤ ਸਿੰਘ ਨਾਇਬ ਸੂਬੇਦਾਰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੇਈਪੁਈ ਦੇ ਰਹਿਣ ਵਾਲੇ ਸਨ।
ਅੱਜ ਦੁਪਹਿਰ 12 ਵਜੇ ਕੌਮੀ ਝੰਡੇ ਵਿੱਚ ਜਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਵੇਈਪੁਈ ਵਿਖੇ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ।  ਸ਼ਹੀਦ ਜਵਾਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸ਼ਹੀਦ ਦੀ ਦੇਹ ਨੂੰ ਪਹਿਲਾਂ ਜੱਦੀ ਘਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਅੰਤਿਮ ਸਸਕਾਰ ਲਈ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਜਿਥੇ ਸੈਨਾ ਦੀ ਟੁਕੜੀ ਵੱਲੋਂ ਸ਼ਹੀਦ ਪਰਮਜੀਤ ਸਿੰਘ ਨੂੰ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ। ਪਰਿਵਾਰ ਮੈਂਬਰ ਅਤੇ ਪ੍ਰਸ਼ਾਸਨ ਵੱਲੋਂ ਸ਼ਹੀਦ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਸਰਕਾਰੀ ਸਨਮਾਨ ਨਾਲ ਸ਼ਹੀਦ ਜਵਾਨ ਪਰਮਜੀਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਵੱਡੇ ਲੜਕੇ ਨੇ ਦਿੱਤੀ।
ਸ਼ਹੀਦ ਜਵਾਨ ਦੀ ਬਿਨਾਂ ਸਿਰ ਲਾਸ਼ ਵੇਖ ਕੇ ਪਰਿਵਾਰ ਤੇ ਪਿੰਡ ਵਾਲਿਆਂ ਵਿੱਚ ਗੁੱਸੇ ਦੀ ਲਹਿਰ ਹੋਈ ਪ੍ਰਚੰਡ- ਪੂੰਛ ਜ਼ਿਲ੍ਹੇ ਵਿੱਚ ਪਾਕਿਸਤਾਨੀ ਸੈਨਾ ਦੋਆਰਾ ਕੀਤੇ ਗਏ ਹਮਲੇ ਵਿੱਚ 2 ਭਾਰਤੀ ਫੌਜੀ ਸ਼ਹੀਦ ਹੋ ਗਏ। ਪਾਕਿਸਤਾਨ ਦੀ ਸੈਨਾ ਨੇ ਭਾਰਤੀ ਖੇਤਰ ਵਿੱਚ ਦਾਖਲ ਹੋ ਕੇ ਜਿੱਥੇ ਐਲ.À.ਸੀ ਦੀ ਉਲੰਘਣਾ ਕੀਤੀ ਉਥੇ ਭਾਰਤੀ ਫੌਜੀਆ ਦੇ ਸਿਰ ਧੜ ਤੋ ਵੱਖ ਕਰਕੇ ਆਪਣੇ ਨਾਲ ਲਿਜਾਉਣ ਵਾਲਾ ਕੰਮ ਨੇ ਸਾਰੀ  ਮਨੁੱਖਤਾ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਹੈ।  ਅੱਜ ਜਦ ਸ਼ਹੀਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਪਹੁੰਚੀ ਤਾਂ ਫੌਜੀ ਜਵਾਨ ਦੀ ਬਿਨਾਂ ਸਿਰ ਮ੍ਰਿਤਕ ਦੇਹ ਵੇਖ ਕੇ ਪੂਰੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਗੁੱਸਾ ਪ੍ਰਚੰਡ ਹੋ ਗਿਆ। ਸ਼ਹੀਦ ਪਰਮਜੀਤ ਸਿੰਘ ਦੇ ਪਿਤਾ ਊਧਮ ਸਿੰਘ ਪਤਨੀ ਪਰਮਜੀਤ ਕੌਰ ਬੇਟੀ ਖੁਸ਼ਦੀਪ ਕੌਰ ਬੇਟਾ ਸਾਹਿਲਦੀਪ ਸਿੰਘ ਨੇ ਕੇਂਦਰ ਸਰਕਾਰ ਭਾਰਤੀ ਫੌਜ ਕੋਲੋਂ ਮੰਗ ਕੀਤੀ ਕਿ ਜੇਕਰ ਉਹ ਪਾਕਿਸਤਾਨ ਦੀ ਸੈਨਾ ਦਾ ਮੂੰਹ ਤੋੜ ਜਵਾਬ ਨਹੀਂ ਦੇ ਸਕਦੇ ਤਾਂ ਸਾਨੂੰ ਸਰਹੱਦ ਤੇ ਜਾਣ ਦੀ ਇਜਾਜ਼ਤ ਦੇਣ ਅੱਸੀ ਖੁਦ ਆਪਣੇ ਪਿਤਾ, ਆਪਣੇ ਪਤੀ ਅਤੇ ਆਪਣੇ ਪੁੱਤਰ ਦੀ ਸ਼ਹਾਦਤ ਦਾ ਬਦਲਾ ਲਵਾਂਗੇ।
ਪੰਜਾਬ ਸਰਕਾਰ ਨੇ ਦਿੱਤੀ ਪਰਿਵਾਰ ਨੂੰ 5 ਲੱਖ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ- ਸ਼ਹੀਦ ਪਰਮਜੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਅਤੇ ਐਸ.ਐਸ.ਪੀ.  ਹਰਜੀਤ ਸਿੰਘ ਵੱਲੋਂਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਸ਼ਹੀਦ ਦੀ ਚਿਥਾ ‘ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂਂ ਸ਼ਹੀਦ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂਂ ਰੈਡ ਕਰਾਸ ਦੇ ਫੰਡ ਵਿਚੋਂ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਵੀ ਮੁਹੱਈਆ ਕਰਵਾਈ ਜਾਵੇਗੀ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *