Breaking News
Home / India / ਐਸ.ਵਾਈ.ਐਲ. ਮਾਮਲਾ ਸੁਪਰੀਮ ਕੋਰਟ ਨੇ ਸੁਣਵਾਈ 11 ਜੁਲਾਈ ਤੱਕ ਟਾਲੀ

ਐਸ.ਵਾਈ.ਐਲ. ਮਾਮਲਾ ਸੁਪਰੀਮ ਕੋਰਟ ਨੇ ਸੁਣਵਾਈ 11 ਜੁਲਾਈ ਤੱਕ ਟਾਲੀ

ਨਵੀਂ ਦਿੱਲੀ, 27 ਅਪ੍ਰੈਲ (ਚੜ੍ਹਦੀਕਲਾ ਬਿਊਰੋ) :  ਸਤਲੁਜ ਯਮਨਾ ਲਿੰਕ ਨਹਿਰ (ਐਸ.ਵਾਈ. ਐਲ.) ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਇੱਕ ਵਾਰ ਫਿਰ 11 ਜੁਲਾਈ ਤੱਕ ਟਾਲ ਦਿੱਤੀ ਹੈ। ਜਸਟਿਸ ਪੀ.ਸੀ. ਘੋਸ਼ ਦੀ ਬੈਂਚ ਨੇ ਨਹਿਰ ਬਣਾਉਣ ਲਈ ਆਪਣੇ ਪਹਿਲੇ ਦਿੱਤੇ ਆਦੇਸ਼ ਉੱਤੇ ਜ਼ੋਰ ਦਿੰਦਿਆਂ ਆਖਿਆ ਕਿ ਨਹਿਰ ਦੀ ਉਸਾਰੀ ਹਰ ਹਾਲਤ ਵਿੱਚ ਕੀਤੀ ਜਾਵੇ। ਅਦਾਲਤ ਨੇ ਆਖਿਆ ਕਿ ਭਾਵੇਂ ਇਹ ਵਿਵਾਦ ਸੁਲਝੇ ਜਾਂ ਨਹੀਂ ਇਸ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਪਰ ਉਸ ਦੇ ਆਦੇਸ਼ ਦੀ ਹਰ ਹਾਲਤ ਵਿੱਚ ਪਾਲਨਾ ਕੀਤੀ ਜਾਵੇ ਕਿਉਂਕਿ ਅਦਾਲਤ ਦਾ ਆਦੇਸ਼ ਹਰ ਹਾਲਤ ਵਿੱਚ ਸਰਵੋਤਮ ਹੈ। ਅਦਾਲਤ ਨੇ ਇਹ ਆਦੇਸ਼ ਸੋਲਸਿਟਰ ਜਨਰਲ ਰਣਜੀਤ ਕੁਮਾਰ ਵੱਲੋਂ ਲਿੰਕ ਨਹਿਰ ਦੇ ਮੁੱਦੇ ਉੱਤੇ ਪੰਜਾਬ ਤੇ ਹਰਿਆਣਾ ਵਿਚਾਲੇ 20 ਅਪ੍ਰੈਲ ਨੂੰ ਹੋਈ ਗੱਲਬਾਤ ਦਾ ਵੇਰਵਾ ਅਦਾਲਤ ਵਿੱਚ ਦਿੱਤੇ ਜਾਣ ਦੇ ਬਾਵਜੂਦ ਦਿੱਤਾ। ਰਣਜੀਤ ਕੁਮਾਰ ਨੇ ਦੱਸਿਆ ਕਿ ਇਸ ਮੁੱਦੇ ਉੱਤੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਵੀ ਹੋ ਚੁੱਕੀ ਹੈ। ਯਾਦ ਰਹੇ ਕਿ ਜਸਟਿਸ ਘੋਸ਼ 27 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ। ਸੁਪਰੀਮ ਕੋਰਟ ਨੇ 12 ਅਪ੍ਰੈਲ ਨੂੰ ਕੇਂਦਰ ਸਰਕਾਰ ਨੂੰ ਦੋਹਾਂ ਸੂਬਿਆਂ ਨਾਲ ਗੱਲਬਾਤ ਕਰ ਕੇ ਨਹਿਰ ਦੀ ਉਸਾਰੀ ਛੇਤੀ ਤੋਂ ਛੇਤੀ ਕਰਨ ਲਈ ਆਖਿਆ ਸੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *