Breaking News
Home / India / ਜੀ.ਐਸ.ਟੀ. ਲਾਗੂ ਹੋਣ ਨਾਲ ਬਾਹਰੋਂ ਮੰਗਵਾਇਆ ਜਾਣ ਵਾਲਾ ਸਮਾਨ ਹੋਵੇਗਾ ਮਹਿੰਗਾ

ਜੀ.ਐਸ.ਟੀ. ਲਾਗੂ ਹੋਣ ਨਾਲ ਬਾਹਰੋਂ ਮੰਗਵਾਇਆ ਜਾਣ ਵਾਲਾ ਸਮਾਨ ਹੋਵੇਗਾ ਮਹਿੰਗਾ

ਨਵੀਂ ਦਿੱਲੀ, 25 ਅਪ੍ਰੈਲ (ਪੱਤਰ ਪ੍ਰੇਰਕ) :  ਜੀ. ਐਸ. ਟੀ. ਯਾਨੀ ਕਿ ਵਸਤੂ ਅਤੇ ਸੇਵਾ ਟੈਕਸ ਲਾਗੂ ਹੋਣ ਤੋਂ ਬਾਅਦ ਬਾਹਰੋਂ ਮੰਗਾਇਆ ਜਾਣਾ ਵਾਲਾ ਸਮਾਨ ਮਹਿੰਗਾ ਹੋ ਜਾਵੇਗਾ। ਜਦੋਂ ਕਿ ਬਾਹਰ ਭੇਜਣ ਵਾਲਾ ਸਾਮਾਨ ਸਸਤਾ ਹੋ ਜਾਵੇਗਾ। ਨਵੀਂ ਟੈਕਸ ਵਿਵਸਥਾ ‘ਚ ਦਰਾਮਦ ਸਾਮਾਨ ‘ਤੇ ਕਸਟਮ ਡਿਊਟੀ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ ਅਤੇ ਨਾਲ ਹੀ ਜੀ. ਐੱਸ. ਟੀ. ਦੇ ਸਲੈਬ ਦੇ ਹਿਸਾਬ ਨਾਲ ਵੀ ਟੈਕਸ ਲਗਾਇਆ ਜਾਵੇਗਾ। ਵਿੱਤ ਸਕੱਤਰ ਹਸਮੁਖ ਅਧਿਆ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ‘ਚ 1 ਜੁਲਾਈ ਤੋਂ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਾਗੂ ਹੋਣ ਤੋਂ ਬਾਅਦ ਦਰਾਮਦ ਕੀਤੇ ਜਾਣ ਵਾਲੇ ਸਾਮਾਨ ਮਹਿੰਗੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦਾ ਫਾਇਦਾ ਘਰੇਲੂ ਕੰਪਨੀਆਂ ਨੂੰ ਮਿਲੇਗਾ ਅਤੇ ਘਰੇਲੂ ਕੰਪਨੀਆਂ ‘ਚ ਮੁਕਾਬਲੇਬਾਜ਼ੀ ਵਧਣ ਨਾਲ ਮੇਕ ਇਨ ਇੰਡੀਆ ਨੂੰ ਵਾਧਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਵਿਵਸਥਾ ਕਾਰਨ ਮਹਿੰਗਾਈ ਨਹੀਂ ਵਧੇਗੀ। ਸਕੱਤਰ ਨੇ ਕਿਹਾ ਕਿ ਬਰਾਮਦ ਕੀਤੇ ਜਾਣ ਵਾਲੇ ਸਾਮਾਨ ਲਈ ਜੀ.ਐਸ. ਟੀ. ‘ਚ ਜ਼ੀਰੋ ਫੀਸਦੀ ਟੈਕਸ ਹੋਣ ਕਾਰਨ ਭਾਰਤੀ ਬਰਾਮਦ ਕਰਤਾ ਕੰਪਨੀਆਂ ਨੂੰ ਫਾਇਦਾ ਹੋਵੇਗਾ। ਬਰਾਮਦ ਸਸਤੀ ਹੋਣ ਕਾਰਨ ਉਨ੍ਹਾਂ ਦੇ ਸਾਮਾਨ ਸੰਸਾਰਕ ਪੱਧਰ ‘ਤੇ ਮੁਕਾਬਲੇਬਾਜ਼ੀ ਨੂੰ ਵਾਧਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੀ.ਐਸ.ਟੀ. ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਕਿਹੜੇ ਸਮਾਨ ਜਾਂ ਸੇਵਾ ਨੂੰ ਕਿਹੜੀ ਦਰ ‘ਚ ਰੱਖਣਾ ਹੈ ਇਹ ਵੀ ਜਲਦ ਤੈਅ ਕਰ ਲਿਆ ਜਾਵੇਗਾ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *