Breaking News
Home / India / ਏਅਰ ਇੰਡੀਆ ਦੇ ਜਹਾਜ਼ ਨਾਲ ਉਤਰਨ ਸਮੇਂ ਟਕਰਾਇਆ ਪੰਛੀ, ਵਾਲ-ਵਾਲ ਬਚੇ 254 ਯਾਤਰੀ

ਏਅਰ ਇੰਡੀਆ ਦੇ ਜਹਾਜ਼ ਨਾਲ ਉਤਰਨ ਸਮੇਂ ਟਕਰਾਇਆ ਪੰਛੀ, ਵਾਲ-ਵਾਲ ਬਚੇ 254 ਯਾਤਰੀ

ਨਵੀਂ ਦਿੱਲੀ, 24 ਅਪ੍ਰੈਲ (ਪੱਤਰ ਪ੍ਰੇਰਕ) :  ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੇ ਦਿੱਲੀ ਤੋਂ ਕੋਲਕਾਤਾ ਜਾ ਰਹੇ ਜਹਾਜ਼ ਨਾਲ ਸੋਮਵਾਰ ਦੀ ਸਵੇਰ ਇਕ ਪੰਛੀ ਨਾਲ ਟਕਰਾ ਜਾਣ ਕਾਰਨ ਉਸ ਦਾ ਇੰਜਣ ਨੁਕਸਾਨਿਆ ਗਿਆ। ਜਹਾਜ਼ ਦੀ ਕੋਲਕਾਤਾ ‘ਚ ਸੁਰੱਖਿਅਤ ਲੈਂਡਿੰਗ ਹੋਈ ਹੈ। ਉਡਾਣ ਸੰਖਿਆ ਏ.ਆਈ.401 ਨੇ ਸਵੇਰੇ 6.43 ਵਜੇ ਇੱਥੇ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੌਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਦੇ ਸਮੇਂ ਇਕ ਪੰਛੀ ਜਹਾਜ਼ ਨਾਲ ਟਕਰਾ ਗਿਆ। ਇਸ ‘ਚ ਜਹਾਜ਼ ਦੇ ਖੱਬੇ ਪਾਸੇ ਇੰਜਣ ਨੂੰ ਨੁਕਸਾਨ ਪੁੱਜਿਆ ਹੈ। ਸਵੇਰੇ 8.47 ਵਜੇ ਕੋਲਕਾਤਾ ‘ਚ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਗਿਆ। ਇਸ ‘ਚ ਚਾਲਕ ਦਲ ਦੇ ਮੈਂਬਰਾਂ ਸਮੇਤ 254 ਲੋਕ ਸਵਾਰ ਸਨ। ਬੁਲਾਰੇ ਨੇ ਦੱਸਿਆ ਕਿ ਅਜੇ ਜਹਾਜ਼ ਵਾਪਸੀ ਦੀ ਉਡਾਣ ਭਰਨ ‘ਚ ਸਮਰੱਥ ਨਹੀਂ ਹੈ ਅਤੇ ਕੋਲਕਾਤਾ ਤੋਂ ਦਿੱਲੀ ਆਉਣ ਵਾਲੀ ਉਡਾਣ ਦੇ ਯਾਤਰੀਆਂ ਲਈ ਵਿਕਲਪਿਕ ਵਿਵਸਥਾ ਕੀਤੀ ਜਾ ਰਹੀ ਹੈ।

About admin

Check Also

ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਚੜ੍ਹਦੀਕਲਾ ਬਿਊਰੋ ਰਾਏਪੁਰ, 20 ਮਈ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਸੁਰੱਖਿਆ …

Leave a Reply

Your email address will not be published. Required fields are marked *