Breaking News
Home / India / ਧਰਤ ਦਿਵਸ ‘ਤੇ ਪ੍ਰਧਾਨ ਮੰਤਰੀ ਵੱਲੋਂ ਸੰਦੇਸ਼ ਧਰਤੀ ਮਾਤਾ ਨੂੰ ਸਵੱਛ ਅਤੇ ਹਰਿਆ-ਭਰਿਆ ਰੱਖਣ ਦਾ ਸੰਕਲਪ ਲਵੋ : ਮੋਦੀ

ਧਰਤ ਦਿਵਸ ‘ਤੇ ਪ੍ਰਧਾਨ ਮੰਤਰੀ ਵੱਲੋਂ ਸੰਦੇਸ਼ ਧਰਤੀ ਮਾਤਾ ਨੂੰ ਸਵੱਛ ਅਤੇ ਹਰਿਆ-ਭਰਿਆ ਰੱਖਣ ਦਾ ਸੰਕਲਪ ਲਵੋ : ਮੋਦੀ

ਨਵੀਂ ਦਿੱਲੀ, 22 ਅਪ੍ਰੈਲ (ਪੱਤਰ ਪ੍ਰੇਰਕ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਿਥਵੀ ਦਿਵਸ ਨੂੰ ਧਰਤੀ ਮਾਤਾ ਦੇ ਪ੍ਰਤੀ ‘ਧੰਨਵਾਦ ਦਿਵਸ’ ਦੇ ਰੂਪ ‘ਚ ਮਨਾਇਆ ਜਾਣਾ ਚਾਹੀਦਾ ਅਤੇ ਇਸ ਦਿਨ ਪ੍ਰਿਥਵੀ ਨੂੰ ਸਵੱਛ ਅਤੇ ਹਰਿਆ-ਭਰਿਆ ਰੱਖਣ ਦਾ ਸੰਕਲਪ ਲੈਣਾ ਚਾਹੀਦਾ। ਮੋਦੀ ਨੇ ਪ੍ਰਿਥਵੀ ਦਿਵਸ ਮੌਕੇ ਕਈ ਟਵੀਟ ਕਰ ਕੇ ਕਿਹਾ ਕਿ ਮਨੁੱਖੀ ਜਾਤੀ ਨੂੰ ਬੂਟਿਆਂ, ਪਸ਼ੂਆਂ ਅਤੇ ਪੰਛੀਆਂ ਦੀ ਸੰਗਤੀ ‘ਚ ਜਿਉਣ ‘ਤੇ ਧਿਆਨ ਦੇਣਾ ਚਾਹੀਦਾ ਅਤੇ ਇਸ ਭਾਵਨਾ ਨੂੰ ਪੀੜ੍ਹੀਆਂ ‘ਚ ਵਿਕਸਿਤ ਕਰਨਾ ਚਾਹੀਦਾ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਇਸ ਸਾਲ ਦਾ ਵਿਸ਼ਾ ਵਾਤਾਵਰਣ ਅਤੇ ਜਲਵਾਯੂ ਸਾਖਰਤਾ ਕੁਦਰਤੀ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਲਈ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ‘ਚ ਮਦਦ ਕਰੇਗਾ। ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੈਂਕਈਆ ਨਾਇਡੂ ਨੇ ਟਵੀਟ ਰਾਹੀਂ ਆਪਣੇ ਇਕ ਸੰਦੇਸ਼ ‘ਚ ਕਿਹਾ ਕਿ ਇਸ ਸਾਲ
ਪ੍ਰਿਥਵੀ ਦਿਵਸ ‘ਤੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਧਰਤੀ ਮਾਤਾ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸ਼ਕਤੀ ਰੱਖਦੀ ਹੈ ਪਰ ਕਿਸੇ ਇਕ ਵਿਅਕਤੀ ਦੇ ਲਾਲਚ ਨੂੰ ਪੂਰਾ ਨਹੀਂ ਕਰ ਸਕਦੀ ਹੈ। ਵਾਤਾਵਰਣ ਸੁਰੱਖਿਆ ਦੇ ਸੰਦੇਸ਼ ਦੇ ਨਾਲ ਅੱਜ ਪੂਰੀ ਦੁਨੀਆ ‘ਚ ਪ੍ਰਿਥਵੀ ਦਿਵਸ ਮਨਾਇਆ ਜਾ ਰਿਹਾ ਹੈ। ਸਾਲ 1969 ‘ਚ ਯੂਨੇਸਕੋ ਸੰਮੇਲਨ ‘ਚ ਇਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ ਕੀਤਾ ਗਿਆ ਸੀ ਅਤੇ ਪਹਿਲਾ ਪ੍ਰਿਥਵੀ ਦਿਵਸ 1970 ‘ਚ ਮਨਾਇਆ ਗਿਆ ਸੀ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *