Thursday, March 28, 2024
Google search engine
Homeਦੇਸ਼ED ਦੀ ਛਾਪੇਮਾਰੀ ਨੂੰ ਲੈ ਕੇ ਆਤਿਸ਼ੀ ਨੇ ਦਿੱਤਾ ਇਹ ਬਿਆਨ

ED ਦੀ ਛਾਪੇਮਾਰੀ ਨੂੰ ਲੈ ਕੇ ਆਤਿਸ਼ੀ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ: ਦਿੱਲੀ ਦੀ ਮੰਤਰੀ ਆਤਿਸ਼ੀ (Delhi Minister Atishi) ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਮਿਲ ਕੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੂੰ ‘ਖਤਮ’ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਦਿੱਲੀ ਦੀ ਇਕ ਅਦਾਲਤ ਨੇ ਹੁਣ ਬੰਦ ਹੋਈ ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਵਾਰ-ਵਾਰ ਸੰਮਨਾਂ ਦਾ ਜਵਾਬ ਨਾ ਦੇਣ ਲਈ ‘ਆਪ’ ਸੁਪਰੀਮੋ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸ਼ਿਕਾਇਤ ਸੁਣੀ ਹੈ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਕਿਹਾ, ‘ਹੁਣ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਈਡੀ ਵੱਲੋਂ ਛਾਪੇਮਾਰੀ ਬਿਨਾਂ ਕਿਸੇ ਕੇਸ ਜਾਂ ਇਨਫੋਰਸਮੈਂਟ ਐਕਸ਼ਨ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਜਾਂ ਤਲਾਸ਼ੀ ਤੋਂ ਕੀਤੀ ਜਾ ਰਹੀ ਹੈ।’

ਬੀਤੇ ਦਿਨ ਜਾਂਚ ਏਜੰਸੀ ਨੇ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ, ਰਾਜ ਸਭਾ ਮੈਂਬਰ ਐੱਨਡੀ ਗੁਪਤਾ ਅਤੇ ਦਿੱਲੀ ਜਲ ਬੋਰਡ (ਡੀਜੇਬੀ) ਦੇ ਸਾਬਕਾ ਮੈਂਬਰ ਸ਼ਲਭ ਕੁਮਾਰ ਸਮੇਤ ‘ਆਪ’ ਦੇ ਕਈ ਸੀਨੀਅਰ ਨੇਤਾਵਾਂ ਦੇ ਦਿੱਲੀ-ਐੱਨਸੀਆਰ ‘ਚ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ, ਹਾਲਾਂਕਿ, ਇਹ ਛਾਪੇ ਦਿੱਲੀ ਸ਼ਰਾਬ ਨੀਤੀ ਕੇਸ ਦੇ ਸਬੰਧ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਜਾਂਚ ਏਜੰਸੀ ਦੁਆਰਾ ਜਾਰੀ ਕੀਤੇ ਗਏ ਪੰਜਵੇਂ ਸੰਮਨ ਨੂੰ ਕੇਜਰੀਵਾਲ ਦੇ ਸ਼ਾਮਿਲ ਨਾ ਹੋਣ ਦੇ ਕੁਝ ਦਿਨ ਬਾਅਦ ਆਇਆ ਹੈ।

ਬੀਤੇ ਦਿਨ ਹੋਈ ਛਾਪੇਮਾਰੀ ਬਾਰੇ ਆਤਿਸ਼ੀ ਨੇ ਦਾਅਵਾ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀ, ਜੋ ਬਿਭਵ ਕੁਮਾਰ ਦੀ ਰਿਹਾਇਸ਼ ‘ਤੇ ਛਾਪੇਮਾਰੀ ਕਰਨ ਪਹੁੰਚੇ ਸਨ, ਤਲਾਸ਼ੀ ਲੈਣ ਦੀ ਬਜਾਏ ਬਿਭਵ ਕੁਮਾਰ ਦੇ ਘਰ ਦੇ ‘ਲਿਵਿੰਗ ਰੂਮ’ ਵਿੱਚ ਬੈਠੇ ਰਹੇ। ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਅੱਜ ਇਹ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਨਾ ਤਾਂ ਕਿਸੇ ਕਮਰੇ ਦੀ ਤਲਾਸ਼ੀ ਲਈ ਅਤੇ ਨਾ ਹੀ ਕਿਸੇ ਦਸਤਾਵੇਜ਼ ਦੀ ਜਾਂਚ ਕੀਤੀ। ਆਤਿਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਫਸਰਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਕਿਹੜੇ ਮਾਮਲੇ ਦੀ ਜਾਂਚ ਕਰਨ ਆਏ ਸਨ।

ਉਨ੍ਹਾਂ ਨੇ ਕਿਹਾ “ਅਫ਼ਸਰਾਂ ਨੇ ਕਿਸੇ ਕਮਰੇ ਦੀ ਤਲਾਸ਼ੀ ਨਹੀਂ ਲਈ ਅਤੇ ਨਾ ਹੀ ਕੋਈ ਦਸਤਾਵੇਜ਼ ਲੱਭੇ । ਉਨ੍ਹਾਂ ਨੇ ਇਹ ਦੱਸਣ ਦੀ ਖੇਚਲ ਵੀ ਨਹੀਂ ਕੀਤੀ ਕਿ ਉਹ ਕਿਸ ਕੇਸ ਦੇ ਸਬੰਧ ਵਿਚ ਉਥੇ ਗਏ ਸਨ। ਮੰਤਰੀ ਨੇ ਅੱਗੇ ਕਿਹਾ, ‘ਪੰਚਨਾਮਾ’ ਦਸਤਾਵੇਜ਼ ਤੋਂ ਪਤਾ ਚੱਲਿਆ ਹੈ ਕਿ ਈਡੀ ਦੀ ਟੀਮ ਨੇ ਕੁਮਾਰ ਦੇ ਘਰ ਤੋਂ ਸਿਰਫ਼ ਦੋ ਜੀਮੇਲ ਅਕਾਉਂਟ ਡਾਊਨਲੋਡ ਅਤੇ ਤਿੰਨ ਪਰਿਵਾਰਕ ਫ਼ੋਨ ਲਏ ਹਨ। ਕੀ ਇਹ ਦੇਸ਼ ਦੀ ਮੁੱਖ ਜਾਂਚ ਏਜੰਸੀ ਹੈ? ਕੀ ਇਹ ਦੇਸ਼ ਦੀ ਏਜੰਸੀ ਹੈ ਜਿਸਦਾ ਕੰਮ ਅੱਤਵਾਦ ਅਤੇ ਨਸ਼ਿਆਂ ਦੇ ਵਪਾਰ ਲਈ ਮਨੀ ਲਾਂਡਰਿੰਗ ਨੂੰ ਰੋਕਣਾ ਹੈ? ਕੀ ਇਹ ਉਹ ਏਜੰਸੀ ਹੈ ਜਿਸ ਵਿੱਚ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ?

ਅਤੀਤਸ਼ੀ ਨੇ ਕਿਹਾ, ‘ਈਡੀ ਦੀ ਵਰਤੋਂ ਸਿਰਫ ਸਿਆਸੀ ਮੁਕਾਬਲੇਬਾਜ਼ੀ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਪਹਿਲੇ ਨੰਬਰ ਦੇ ਮੁਕਾਬਲੇਬਾਜ਼ ਕੇਜਰੀਵਾਲ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਈਡੀ ਦੀ ਛਾਪੇਮਾਰੀ ਉਨ੍ਹਾਂ ਨੂੰ ਦਬਾਉਣ ਲਈ ਕੇਜਰੀਵਾਲ ‘ਤੇ ਕੀਤੇ ਗਏ ਹਮਲੇ ਤੋਂ ਇਲਾਵਾ ਕੁਝ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments