Friday, April 19, 2024
Google search engine
Homeਮਨੋਰੰਜਨਜਲਦ ਹੀ ਐਕਸ਼ਨ ਅਵਤਾਰ ‘ਚ ਨਜ਼ਰ ਆਉਣਗੇ ਜੌਨ ਅਬ੍ਰਾਹਮ

ਜਲਦ ਹੀ ਐਕਸ਼ਨ ਅਵਤਾਰ ‘ਚ ਨਜ਼ਰ ਆਉਣਗੇ ਜੌਨ ਅਬ੍ਰਾਹਮ

ਮੁੰਬਈ :‘ਪਠਾਨ’ ਦੀ ਵੱਡੀ ਸਫਲਤਾ ਤੋਂ ਬਾਅਦ, ਪ੍ਰਸ਼ੰਸਕ ਜੌਨ ਅਬ੍ਰਾਹਮ (John Abraham) ਨੂੰ ਆਪਣੇ ਐਕਸ਼ਨ ਨਾਲ ਭਰਪੂਰ ਸਟੰਟ ਨਾਲ ਸਿਲਵਰ ਸਕ੍ਰੀਨ ‘ਤੇ ਧਮਾਲ ਕਰਦੇ ਦੇਖਣ ਲਈ ਤਿਆਰ ਹਨ। ਜੇਕਰ ਤੁਸੀਂ ਜੌਨ ਦੇ ਫੈਨ ਹੋ ਅਤੇ ਉਨ੍ਹਾਂ ਦੀ ਨਵੀਂ ਫਿਲਮ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੌਨ ਅਬ੍ਰਾਹਮ ਵੀਲੇਨ ਬਣਨ ਤੋਂ ਬਾਅਦ ਜਲਦ ਹੀ ਐਕਸ਼ਨ ਅਵਤਾਰ ‘ਚ ਨਜ਼ਰ ਆਉਣ ਵਾਲੇ ਹਨ।

‘ਕਲ ਹੋ ਨਾ ਹੋ’, ‘ਡੀ-ਡੇ’, ‘ਬਾਟਲਾ ਹਾਊਸ’ ਵਰਗੀਆਂ ਹਿੱਟ ਫਿਲਮਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਨਿਰਦੇਸ਼ਕ-ਨਿਰਮਾਤਾ ਨਿਖਿਲ ਅਡਵਾਨੀ ਨੇ ਕਿਹਾ ਕਿ ਉਹ ਫਿਲਮ ‘ਵੇਦਾ’ ਨਾਲ ਆਪਣੀ ਦਸ਼ਤਕ ਦੇਣ ਜਾ ਰਹੇ ਹਨ। ਫਿਲਮ ‘ਚ ਜੌਨ ਅਬ੍ਰਾਹਮ ਅਤੇ ਸ਼ਰਵਰੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ‘ਵੇਦਾ’ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ।

ਫਿਲਮ ‘ਵੇਦਾ’ ਸਮਾਜ ਦੀ ਅਸਲੀਅਤ ‘ਤੇ ਆਧਾਰਿਤ ਹੈ। ਨਿਖਿਲ ਅਤੇ ਜੌਨ ਦੀ ਇਹ ਤੀਜੀ ਫਿਲਮ ਹੋਵੇਗੀ। 2019 ‘ਚ ਰਿਲੀਜ਼ ਹੋਈ ‘ਬਾਟਲਾ ਹਾਊਸ’ ਤੋਂ ਬਾਅਦ ਇਹ ਉਨ੍ਹਾਂ ਦੀ ਅਗਲੀ ਫਿਲਮ ਹੈ। ਇਹ ਫਿਲਮ ਇਸ ਸਾਲ 12 ਜੁਲਾਈ ਨੂੰ ਰਿਲੀਜ਼ ਹੋਵੇਗੀ। ਪੋਸਟਰ ‘ਚ ਜੌਨ ਦੀ ਬੈਕ ਲੁੱਕ ਨਜ਼ਰ ਆ ਰਹੀ ਹੈ। ਪੋਸਟਰ ਦੇ ਨਾਲ ਉਨ੍ਹਾਂ ਨੇ ਲਿਖਿਆ- ‘ਐਕਸ਼ਨ ਲਈ ਤਿਆਰ ਹੋ ਜਾਓ!’

ਫਿਲਮ ਦਾ ਪੋਸਟਰ ਅਦਾਕਾਰ ਨੇ ਸ਼ੇਅਰ ਕੀਤਾ ਹੈ
ਫ਼ਿਲਮ ਬਾਰੇ ਗੱਲ ਕਰਦਿਆਂ ਨਿਖਿਲ ਅਡਵਾਨੀ ਨੇ ਕਿਹਾ ਕਿ ‘ਵੇਦਾ’ ਸਿਰਫ਼ ਫ਼ਿਲਮ ਨਹੀਂ ਹੈ। ਇਹ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਸਾਡੇ ਸਮਾਜ ਦਾ ਪ੍ਰਤੀਬਿੰਬ ਹੈ। ਜੌਨ, ਸ਼ਰਵਰੀ ਅਤੇ ਅਭਿਸ਼ੇਕ ਬੈਨਰਜੀ ਨਾਲ ਕੰਮ ਕਰਨਾ ਉਨ੍ਹਾਂ ਦਾ  ਇੱਕ ਸ਼ਾਨਦਾਰ ਤਜਰਬਾ ਰਿਹਾ ਹੈ ਅਤੇ ਮੈਂ ਅੰਤ ਵਿੱਚ ਰਿਲੀਜ਼ ਦੀ ਤਾਰੀਖ ਦਾ ਐਲਾਨ ਕਰਕੇ ਖੁਸ਼ ਹਾਂ ਅਤੇ ਦਰਸ਼ਕ ਵੀ ਉਤਨੇ ਹੀ ਉਤਸ਼ਾਹਿਤ ਹਨ।

‘ਪਠਾਨ’ ਦੀ ਸਫਲਤਾ ਤੋਂ ਬਾਅਦ ਜੌਨ ਅਬ੍ਰਾਹਮ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ ਅਤੇ ਉਹ ਪਹਿਲੀ ਵਾਰ ਸ਼ਰਵਰੀ ਨਾਲ ਨਜ਼ਰ ਆਉਣਗੇ। ਫਿਲਮ ਦੀ ਸਹਿ-ਨਿਰਮਾਤਾ ਮੀਨਾਕਸ਼ੀ ਦਾਸ ਨੇ ਕਿਹਾ ਕਿ ਇਹ ਫਿਲਮ ਐਕਸ਼ਨ, ਸਸਪੈਂਸ ਅਤੇ ਜਜ਼ਬਾਤ ਦਾ ਅਨੋਖਾ ਸੁਮੇਲ ਹੈ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੀ ਸੀਟ ‘ਤੇ ਬਣੇ ਰਹਿਣਗੇ। ਅਸੀਂ ਇਸਨੂੰ ਵੱਡੇ ਪਰਦੇ ‘ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments