Breaking News
Home / India / ਅਮਰੀਕੀ ਐਨ.ਐਸ.ਏ. ਵੱਲੋਂ ਮੋਦੀ ਤੇ ਦੋਭਾਲ ਨਾਲ ਮੀਟਿੰਗ ਦੋਵੇਂ ਧਿਰਾਂ ਅਤਿਵਾਦ ਵਿਰੁੱਧ ਸਹਿਯੋਗ ਵਧਾਉਣ ਲਈ ਰਾਜ਼ੀ

ਅਮਰੀਕੀ ਐਨ.ਐਸ.ਏ. ਵੱਲੋਂ ਮੋਦੀ ਤੇ ਦੋਭਾਲ ਨਾਲ ਮੀਟਿੰਗ ਦੋਵੇਂ ਧਿਰਾਂ ਅਤਿਵਾਦ ਵਿਰੁੱਧ ਸਹਿਯੋਗ ਵਧਾਉਣ ਲਈ ਰਾਜ਼ੀ

ਨਵੀਂ ਦਿੱਲੀ, 18 ਅਪ੍ਰੈਲ (ਚੜ੍ਹਦੀਕਲਾ ਬਿਊਰੋ) :  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ.ਆਰ. ਮੈਕਮਾਸਟਰ ਭਾਰਤ ਦੌਰੇ ‘ਤੇ ਹਨ। ਉਨ੍ਹਾਂ ਨੇ ਅੱਜ ਸਵੇਰੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ 2 ਘੰਟੇ ਤੱਕ ਮੁਲਾਕਾਤ ਕੀਤੀ। ਮੀਟਿੰਗ ਦੇ ਦੌਰਾਨ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਸਹਿਯੋਗ ਅਤੇ ਅੱਤਵਾਦ ਦੇ ਮਸਲੇ ‘ਤੇ ਚਰਚਾ ਹੋਈ। ਦੋਨੋਂ ਦੇਸ਼ ਫੌਜੀ ਸਹਿਯੋਗ ਵਧਾਉਣ ਅਤੇ ਅੱਤਵਾਦ ਦੇ ਖਿਲਾਫ ਜਾਣਕਾਰੀ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ‘ਤੇ ਰਾਜ਼ੀ ਹੋਏ। ਇਸ ਤੋਂ ਇਲਾਵਾ ਡੋਭਾਲ ਅਤੇ ਮੈਕਮਾਸਟਰ ਨੇ ਦੱਖਣੀ ਏਸ਼ੀਆ ਦੇ ਸੁਰੱਖਿਆ ਹਾਲਾਤ ਬਾਰੇ ਵੀ ਗੱਲਬਾਤ ਕੀਤੀ। ਭਾਰਤ ਨੇ ਦੋਹਰਾਇਆ ਕਿ ਪਾਕਿਸਤਾਨ ‘ਚ ਫਲ-ਫੁੱਲ ਰਿਹਾ ਅੱਤਵਾਦ ਪੂਰੇ ਇਲਾਕੇ ਲਈ ਖਤਰਾ ਹੈ। ਮੈਕਮਾਸਟਰ ਸੋਮਵਾਰ ਨੂੰ ਅਚਾਨਕ ਇਸਲਾਮਾਬਾਦ ਦੇ ਦੌਰੇ ‘ਤੇ ਪਹੁੰਚੇ ਸਨ ਅਤੇ ਦੇਰ ਰਾਤ ਨਵੀਂ ਦਿੱਲੀ ਪੁੱਜੇ। ਆਪਣੇ ਦੌਰੇ ‘ਚ ਮੈਕਮਾਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਕਾਫੀ ਦੇਰ ਗੱਲਬਾਤ ਹੁੰਦੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਦਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਵਿਦੇਸ਼ੀ ਸਕੱਤਰ ਐਸ.ਜੈਸ਼ੰਕਰ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਹੈ। ਮੈਕਮਾਸਟਰ ਦਾ ਇਹ ਦੌਰਾ ਉਸ ਵਕਤ ਆਇਆ ਜਦੋਂ ਅਮਰੀਕੀ ਫੌਜੀ ਨੇ ਅਫਗਾਨੀਸਤਾਨ ਦੇ ਨੰਗਰਹਾਰ ‘ਚ ਆਈ.ਐਸ.ਆਈ.ਐਸ. ਅੱਤਵਾਦੀਆਂ ਦੇ ਖਿਲਾਫ ਆਪਣੇ ਸਭ ਤੋਂ ਵੱਡੇ ਬੰਬ ਦਾ ਇਸਤੇਮਾਲ ਕੀਤਾ ਹੈ। ਦੂਸਰੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੁਲਭੂਸ਼ਣ ਜਾਧਵ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਮੈਕਮਾਸਟਰ ਨੇ ਇਸਲਾਮਾਬਾਦ ‘ਚ ਪਾਕਿਸਤਾਨ ਦੇ ਪ੍ਰਧਾਨ ਨਵਾਜ਼ ਸ਼ਰੀਫ ਅਤੇ ਫੌਜ ਦੇ ਮੇਜਰ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ ਅਤੇ ਅੱਤਵਾਦ ਦੇ ਸਾਰੇ ਪੱਖਾਂ ਨਾਲ ਨਿਪਟਨ ਦੀ ਜ਼ਰੂਰਤ ‘ਤੇ ਬਲ ਦੇਣ ਲਈ ਕਿਹਾ। ਸ਼ਰੀਫ ਦੇ ਦਫਤਰ ਵਲੋਂ ਜਾਰੀ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਮੈਕਮਾਸਟਰ ਨੂੰ ਅਵਗਤ ਕਰਵਾਇਆ ਕਿ ਪਾਕਿਸਤਾਨ ਅਫਗਾਨ ਸੰਕਟ ਤੋਂ ਨਿਪਟਨ ਲਈ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਸ਼ਰੀਫ ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਦੇ ਨਾਲ ਵਿਵਾਦ ਨੂੰ ਸੁਲਝਾਉਣ ‘ਚ ਅਮਰੀਕਾ ਦੀ ਵਿਚੋਲਗੀ ਦਾ ਸਵਾਗਤ ਕਰਨਗੇ। ਟਰੰਪ ਨੇ ਪਹਿਲਾਂ ਇਸ ਮਸਲੇ ਨੂੰ ਲੈ ਕੇ ਭਾਰਤ-ਪਾਕਿਸਤਾਨ ਦੇ ਵਿਚਕਾਰ ਜਾਰੀ ਮਤਭੇਦ ਨੂੰ ਦੂਰ ਕਰਨ ਦੀ ਇੱਛਾ ਜਤਾਈ ਸੀ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *