Breaking News
Home / Politics / ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜ਼ ਮੁਆਫ਼ੀ ਤੋਂ ਮੁਨਕਰ ਹੋਣ ਲਈ ਲਭ ਰਹੀ ਹੈ ਬਹਾਨੇ : ਸੁਖਬੀਰ

ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜ਼ ਮੁਆਫ਼ੀ ਤੋਂ ਮੁਨਕਰ ਹੋਣ ਲਈ ਲਭ ਰਹੀ ਹੈ ਬਹਾਨੇ : ਸੁਖਬੀਰ

ਤਲਵੰਡੀ ਸਾਬੋ, 13 ਅਪ੍ਰੈਲ (ਜਗਸੀਰ ਭੁੱਲਰ/ਜਸਪਾਲ ਪਾਲੀ)-  ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਨਕ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਕੀਤੀ ਰਾਜਸੀ ਕਾਨਫਰੰਸ ਤੇ ਭਾਵੇਂ ਸਰਕਾਰ ਖੁੱਸ ਜਾਣ ਦਾ ਅਸਰ ਦਿਖਾਈ ਦੇ ਰਿਹਾ ਸੀ ਪ੍ਰੰਤੂ ਫਿਰ ਵੀ ਪਾਰਟੀ ਭਰਵਾਂ ਇਕੱਠ  ਕਰਨ ਵਿੱਚ ਸਫਲ ਰਹੀ। ਰੈਲੀ ਵਿੱਚ ਭਾਵਂੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਨਣ ਲਈ ਆਏ ਲੋਕਾਂ ਨੂੰ ਨਿਰਾਸ਼ ਮੁੜਨਾ ਪਿਆ ਪ੍ਰੰਤੂ ਪਾਰਟੀ
ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਐਂਤਕੀ ਪਹਿਲਾਂ ਨਾਲੋਂ ਵੀ ਪ੍ਰਭਾਵਸ਼ਾਲੀ ਸੁਨਣ ਨੂੰ ਮਿਲਿਆ।
ਰੈਲੀ ਵਿੱਚ ਪੁੱਜਣ ਤੇ ਸਭ ਤੋਂ ਪਹਿਲਾਂ ਹਲਕੇ ਤੋਂ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਸ਼੍ਰੋ. ਅ. ਦਲ ਨੇ ਪਾਰਟੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਹੋਈ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼ਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਦਸ ਸਾਲਾਂ ਦੇ ਕੀਤੇ ਵਿਕਾਸ ਕਾਰਜ਼ਾਂ ਨੂੰ ਭੁਲਾ ਕੇ ਜੋ ਵੋਟ ਪਾਈ ਹੈ ਉਸਦਾ ਨਤੀਜਾ ਪੰਜਾਬ ਦੀ ਜਨਤਾ ਨੂੰ ਆਉਂਦੇ ਸਮੇਂ ਵਿੱਚ ਭੁਗਤਣਾ ਪਵੇਗਾ ਜਦੋਂ ਪੰਜਾਬ ਦੀਆਂ ਲੋਕ ਭਲਾਈ ਸਕੀਮਾਂ ਮੌਜੂਦਾ ਸਰਕਾਰ ਨੇ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਸੰਬੋਧਨ ਵਿੱਚ ਆਗੂਆਂ ਨੇ ਕਿਹਾ ਕਿ ਐਸ ਵਾਈ ਐਲ ਨਹਿਰ ਰਾਹੀਂ ਕਿਸੇ ਵੀ ਸੂਬੇ ਨੂੰ ਦੇਣ ਲਈ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਜਾਨ ਦੇ ਦੇਵੇਗਾ ਪ੍ਰੰਤੂ ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵੇਗਾ। ਪ੍ਰਧਾਨ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਭਰੋਸਾ ਦੁਆਇਆ ਕਿ ਭਾਵੇਂ ਸਰਕਾਰ ਹੋਂਦ ਵਿੱਚ ਕਾਂਗਰਸ ਦੀ ਸਰਕਾਰ ਆ ਚੁੱਕੀ ਹੈ ਪਰ ਅਕਾਲੀ ਵਰਕਰ ਮਾਯੂਸ ਨਹੀਂ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਵਰਕਰ ਮਿਹਨਤ ਕਰਕੇ ਚੋਣਾਂ ਜਿੱਤ ਕੇ ਪਾਰਟੀ ਨੂੰ ਕਾਮਯਾਬ ਬਣਾਉਣਗੇ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਜਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਨੂੰ ਵਿਸਾਰਦਿਆਂ ਜਿਵੇਂ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਉਸਦਾ ਖਮਿਆਜਾ ਲੋਕਾਂ ਨੂੰ ਹੀ ਭੁਗਤਣਾ ਪੈਣਾ ਹੈ ਕਿਉਂਕਿ ਉਕਤ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀ ਕਰਨਾ।ਰਾਜ ਸਭਾ ਮੈਂਬਰ ਤੇ ਪਾਰਟੀ ਦੇ ਸੀਨ:ਆਗੂ ਬਲਵਿੰਦਰ ਸਿੰਘ ਭੂੰਦੜ ਨੇ ਪਾਣੀਆਂ ਦੇ ਮਸਲ ਤੇ ਵੀਚਾਰ ਰੱਖਦਿਆਂ ਕਿਹਾ ਕਿ ਸਿੱਖ ਘੱਟਗਿਣਤੀ ਕੌਮ ਹੋਣ ਅਤੇ ਪੰਜਾਬ ਸਿੱਖਾਂ ਦਾ ਪ੍ਰਦੇਸ਼ ਹੋਣ ਦੇ ਨਾਤੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਸਦਾ ਪਾਣੀ ਖੋਹਣ ਦੀ ਕਿਸ਼ਸ ਹੋ ਰਹੀ ਹੈ ਜੋ ਕਿਸੇ ਕੀਮਤ ਦੇ ਬਰਦਾਸ਼ਤ ਨਹੀ ਹੋਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਪਾਣੀ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਵੱਧ ਹੈ।
ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਤੇ ਚਾਰ ਸਾਲ ਬਾਅਦ ਉਕਤ ਜਥੇਬੰਦੀ ਦੇ ਗਠਨ ਨੂੰ ਪੂਰਾ ੧੦੦ ਸਾਲ੍ਹ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਆਜਾਦੀ ਦੀ ਲੜਾਈ ਦੇ ਨਾਲ ਨਾਲ ਦੇਸ਼ ਅਤੇ ਸੂਬੇ ਦੇ ਲੋਕਾਂ ਦੇ ਹੱਕਾਂ ਲਈ ਹਰ ਲੜਾਈ ਲੜੀ ਹੈ।ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਝੂਠੇ ਇਲਜਾਮ ਲਾ ਕੇ ਸਾਡੀ ਪਾਰਟੀ ਨੂੰ ਬਦਨਾਮ ਕੀਤਾ ਜਾਂਦਾ ਰਿਹਾ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਮਰਜੀਵੜਿਆਂ ਦੀ ਜਥੇਬੰਦੀ ਹੈ ਤੇ ਹਮੇਸ਼ਾਂ ਪੰਥਕ ਰਵਾਇਤਾਂ ਦੇ ਪਹਿਰਾ ਦਿੰਦੀ ਰਹੀ ਹੈ।ਉਨ੍ਹਾਂ ਕਿਹਾ ਕਿ ਹੈਰਾਨੀ ਗੱਲ ਤਾਂ ਇਹ ਹੈ ਕਿ ਬੇਅਬਦੀ ਦੇ ਮਾਮਲੇ ਤੇ ਉਹ ਪਾਰਟੀ ਵੋਟਾਂ ਲੈ ਕੇ ਸਰਕਾਰ ਬਣਾ ਗਈ ਜਿਸਦੀ ਸਰਕਾਰ ਦੌਰਾਨ ਟੈਕਾਂ ਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗੋਲੀਆਂ ਮਾਰ ਕੇ ਬੇਅਬਦੀ ਕਰਨ ਦੀ ਹੱਦ ਮੁਕਾਈ ਗਈ ਹੋਵੇ ਜਾਂ ਉਸ ਪਾਰਟੀ ਨੂੰ ਵੋਟਾਂ ਪਈਆਂ ਜਿਸ ਦਾ ਧਰਮ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀ ਤੇ ਜਿਸਦਾ ਸੰਸਦ ਮੈਂਬਰ ਭਗਵੰਤ ਮਾਨ ਸ਼ਰਾਬ ਪੀ ਕੇ ਕਦੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੁੱਜ ਕੇ ਬੇਅਬਦੀ ਕਰਦਾ ਰਿਹਾ ਹੋਵੇ।ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਤਾਂ ਸਗੋਂ ਕਰੋੜਾਂ ਰੁਪਏ ਲਾ ਕੇ ਸਿੱਖ ਕੌਮ ਦਾ ਵਿਰਸਾ ਸੰਭਾਲਿਆਂ ਤੇ ਸ਼ਹੀਦੀ ਯਾਦਗਾਰਾਂ ਦਾ ਨਿਰਮਾਣ ਕਰਵਾਇਆ ਤਾਂਕਿ ਸਿੱਖ ਬੱਚਿਆਂ ਨੂੰ ਛੋਟੇ ਵੱਡੇ ਘੱਲੂਘਾਰੇ ਦੇ ਨਾਲ ਨਾਲ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬੇਅਬਦੀ ਦੀਆਂ ਘਟਨਾਵਾਂ ਵੇਲੇ ਅਕਾਲੀ ਸਰਕਾਰ ਨੂੰ ਦੋਸ਼ੀ ਗਰਦਾਨ ਦੇਣ ਵਾਲੇ ਕਾਂਗਰਸੀ ਹੁਣ ਦੱਸਣ ਕਿ ਉਨ੍ਹਾਂ ਦੀ ਸਰਕਾਰ ਬਨਣ ਤੋਂ ਬਾਦ ਵੀ ਕਈ ਥਾਵਾਂ ਤੇ ਵਾਪਰਨ ਵਾਲੀਆਂ ਬੇਅਬਦੀ ਦੀਆਂ ਘਟਨਾਵਾਂ ਦਾ ਦੋਸ਼ੀ ਕੌਣ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਤੇ ਵੀ ਪਾਣੀ ਪੀ ਪੀ ਅਕਾਲੀ ਦਲ ਨੂੰ ਕੋਸਣ ਵਾਲੇ ਕੈਪਟਨ ਸਾਹਿਬ ਕੋਲ ਹੁਣ ਤਾਂ ਸਰਕਾਰ ਹੈ ਤੇ ਪੁਲਿਸ ਵੀ ਉਨ੍ਹਾਂ ਦੀ ਹੈ ਉਹ ਹੁਣ ਫੜ ਕੇ ਦੱਸਣ ਕਿ ਕਿਹੜਾ ਅਕਾਲੀ ਦਲ ਦਾ ਵਿਧਾਇਕ ਜਾਂ ਮੰਤਰੀ ਨਸ਼ੇ ਵੇਚਦਾ ਹੈ।ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਇੱਕ ਮਹੀਨੇ ਵਿੱਚ ਨਸ਼ੇ ਖਤਮ ਕਰ ਦੇਣ ਦੀਆਂ ਗੱਲਾਂ ਕਰਨ ਵਾਲਾ ਕੈਪਟਨ ਹੁਣ ਦੱਸੇ ਕਿ ਉਸਨੇ ਪੰਜਾਬ ਵਿੱਚ ਕਿੰਨਾ ਨਸ਼ਾ ਖਤਮ ਕੀਤਾ ਹੈ।ਉਨ੍ਹਾਂ ਕਿਹਾ ਕਿ ਰੇਤ ਬਜਰੀ ਮਾਫੀਆ ਦੀ ਗੱਲ ਕਰਨ ਵਾਲੇ ਕਾਂਗਰਸੀ ਹੁਣ ਲੋਕਾਂ ਵਿੱਚ ਜਾ ਕੇ ਦੱਸਣ ਕਿ ਉਨ੍ਹਾਂ ਦੀ ਸਰਕਾਰ ਬਨਣ ਤੋਂ ਬਾਦ ਰੇਤਾ ਬਜਰੀ ਕਿੰਨਾ ਸਸਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਸਗੋਂ ਭੁੱਖੇ ਸ਼ੇਰ ਨੂੰ ਮਾਸ ਮਿਲਣ ਵਾਂਗ ਹਾਲ ਇਹ ਹੋਇਆ ਕਿ ਸਰਕਾਰ  ਬਣਦਿਆਂ ਹੀ ਕਾਂਗਰਸੀ ਵਿਧਾਇਕ ਰੇਤ ਬਜਰੀ ਦੀਆਂ ਮਾਈਨਿੰਗ ਵਾਲੀਆਂ ਥਾਵਾਂ ਤੇ ਟੁੱਟ ਕੇ ਪੈ ਗਏ।ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਸਰਕਾਰ ਬਣਦਿਆਂ ਹੀ ਟਰੱਕ ਯੁਨੀਅਨਾਂ ਅਤੇ ਲੇਬਰ ਯੁਨੀਅਨਾਂ ਤੇ ਕਬਜੇ ਕਰਨ ਤੋਂ ਸਿਵਾਏ ਹੋਰ ਕਾਂਗਰਸ ਨੇ ਕੱਖ ਨਹੀ ਕੀਤਾ।ਸ੍ਰ.ਬਾਦਲ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸੱਤਾ ਵਿੱਚ ਆ ਤਾਂ ਗਈ ਪ੍ਰੰਤੂ ਹੁਣ ਉਨ੍ਹਾਂ ਨੂੰ ਵਾਅਦੇ ਪੂਰੇ ਕਰਨ ਤੋਂ ਮੁਕਰਨ ਲਈ ਜਦੋਂ ਕੋਈ ਬਹਾਨਾ ਨਹੀ ਮਿਲ ਰਿਹਾ ਤਾਂ ਖਜਾਨਾ ਖਾਲੀ ਹੋਣ ਦਾ ਬਹਾਨਾ ਮਾਰ ਰਹੇ ਹਨ।ਉਨ੍ਹਾਂ ਚੈਲਿੰਜ ਕਰਦਿਆਂ ਕਿਹਾ ਕਿ ਜੇ ਖਜਾਨਾ ਖਾਲੀ ਹੈ ਤਾਂ ਕਾਂਗਰਸੀ ਪਾਸੇ ਹੋ ਜਾਣ ਤੇ ਸਾਨੂੰ ਮੌਕਾ ਦੇਣ ਅਸੀਂ ਖਜਾਨੇ ਭਰ ਕੇ ਦਿਖਾਂਉਦੇ ਹਾਂ।ਉਨ੍ਹਾਂ ਕਿਹਾ ਕਿ ੨੦੧੨ ਦੀਆਂ ਚੋਣਾਂ ਵਿੱਚ ਵੀ ਜਦੋਂ ਕਾਂਗਰਸ ਨੂੰ ਆਸ ਸੀ ਕਿ ਸਰਕਾਰ ਸਾਡੀ ਬਣੇਗੀ ਉਦੋਂ ਵੀ ਕਹਿੰਦੇ ਸੀ ਕਿ ਅਕਾਲੀਆਂ ਨੇ ਖਜਾਨਾ ਖਾਲੀ ਕਰ ਦਿੱਤਾ ਹੈ ਪਰ ਅਸੀਂ ਉਸੇ ਖਾਲੀ ਖਜਾਨੇ ਨਾਲ ਫੋਰ ਲੇਨ ਤੇ ਛੇ ਲੇਨ ਸੜਕਾਂ ਬਣਵਾਈਆਂ,ਉਸੇ ਖਾਲੀ ਖਜਾਨੇ ਨਾਲ ਕਰੋੜਾਂ ਰੁਪਏ ਦੇ ਥਰਮਲ ਪਲਾਂਟ ਬਣਵਾਏ ਤੇ ਹਲਕਿਆਂ ਦੇ ਵਿਕਾਸ ਲਈ ੧੦੦-੧੦੦ ਕਰੋੜ ਰੁਪਏ ਦਿੱਤੇ ਜਦੋਂਕਿ ਕਾਂਗਰਸ ਸਰਕਾਰ ਆਉਦਿਆਂ ਹੀ ਪਿੰਡਾਂ ਦੇ ਵਿਕਾਸ ਲਈ ਪਿਛਲੀ ਸਰਕਾਰ ਵੱਲੋਂ ਆਏ ਫੰਡ ਉਕਤ ਸਰਕਾਰ ਨੇ ਵਾਪਿਸ ਲੈ ਲਏ।ਉਨ੍ਹਾਂ ਕਿਹਾ ਕਿ ਘਰ ਘਰ ਨੌਕਰੀ ਦੇਣ ਦੇ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਪੰਜ ਹਜਾਰ ਨੌਕਰੀਆਂ ਵੀ ਨਹੀ ਦੇ ਸਕਦੀ।ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਸਰਕਾਰ ਮੌਕੇ ਸਮੁੱਚਾ ਬਾਦਲ ਪਰਿਵਾਰ ਲੋਕਾਂ ਦੀ ਸੇਵਾ ਵਿੱਚ ਹਾਜਿਰ ਰਹਿੰਦਾ ਸੀ ਪ੍ਰੰਤੂ ਕੈਪਟਨ ਦੇ ਤੁਹਾਨੂੰ ਦਰਸ਼ਨ ਵੀ ਨਹੀ ਹੋਇਆ ਕਰਨੇ ਕਿਉਂਕਿ ਲੋਕਾਂ ਵਿੱਚ ਉਹ ਆਉਦਾ ਨਹੀ ਤੇ ਮਹਿਲਾਂ ਵਿੱਚ ਤੁਸੀਂ ਜਾ ਨਹੀ ਸਕਦੇ।ਉਨ੍ਹਾਂ ਕਿਹਾ ਕਿ ਇਸ ਤੋਂ ਮਾੜਾ ਪੱਖ ਕੀ ਹੋ ਸਕਦਾ ਹੈ ਕਿ ਕਾਂਗਰਸ ਸਰਕਾਰ ਦੀ ਪਹਿਲੀ ਵਿਸਾਖੀ ਹੋਵੇ ਤੇ ਮੁੱਖ ਮੰਤਰੀ ਜਨਤਾ ਵਿੱਚ ਨਹੀ ਆ ਸਕਿਆ।ਉਨ੍ਹਾਂ ਕਿਹਾ ਕਿ ਕਰਜਾ ਮੁਆਫੀ ਦੇ ਨਾਅਰੇ ਮਾਰਨ ਵਾਲੀ ਸਰਕਾਰ ਨੇ ਕਿਸਾਨਾਂ ਦੀਆਂ ਸੁਸਾਇਟੀਆਂ ਦਾ ਟੈਕਸ ੪% ਤੋਂ ੧੨% ਕਰ ਦਿੱਤਾ ਹੈ ਕਰਜਾ ਮੁਆਫੀ ਤਾਂ ਦੂਰ ਦੀ ਗੱਲ।ਢਾਈ ਹਜਾਰ ਪੈਨਸ਼ਨ ਦੇਣ ਦੀ ਗੱਲ ਲੋਕਾਂ ਨੂੰ ਭੁੱਲ ਜਾਣੀ ਚਾਹਿਦੀ ਹੈ ਕਿਉਂਕਿ ਇਹ ਪਿਛਲੀ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਵੀ ਬੰਦ ਕਰਨ ਦੀ ਤਿਆਰੀ ਵਿੱਚ ਹਨ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਬੀ.ਸੀ ਭਾਈਚਾਰੇ ਨੂੰ ਦਿੱਤੀ ੨੦੦ ਯੁਨਿਟ ਦੀ ਬਿਜਲੀ ਮੁਆਫੀ ਇਸ ਸਰਕਾਰ ਨੇ ਵਾਪਿਸ ਲੈ ਲਈ ਹੈ,ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਬੰਦ ਕਰ ਦਿੱਤੀ ਹੈ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਜੋ ਅਸੀਂ ਮੁਆਫ ਕੀਤੇ ਸਨ ਇਨ੍ਹਾਂ ਨੇ ਹੁਣ ਉਨ੍ਹਾਂ ਦੇ ਦੁਬਾਰਾ ਬਿੱਲ ਲਾਉਣੇ ਸ਼ੁਰੂ ਕਰ ਦਿੱਤੇ ਹਨ,ਸਾਡੇ ਵੇਲੇ ਨਿਰਵਿਘਨ ਬਿਜਲੀ ਸਪਲਾਈ ਹੁੰਦੀ ਸੀ ਇਨ੍ਹਾਂ ਦੀ ਸਰਕਾਰ ਆਉੁਦਿਆਂ ਹੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ।ਸ੍ਰ. ਬਾਦਲ ਨੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀ ਸਰਕਾਰ ਡੈਪੂਟੇਸ਼ਨ ਤੇ ਗਈ ਹੈ ਤੇ ਦੁਬਾਰ ਆਪਣੇ ਕੋਲ ਹੀ ਆਉਣੀ ਹੈ।ਉਨ੍ਹਾਂ ਕਿਹਾ ਕਿ ਕਿਸੇ ਪਾਰਟੀ ਵਰਕਰ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਤੇ ਦਿੱਲੀ ਜਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਦੀ ਵੱਡੀ ਜਿੱਤ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਰੁਕੇਗਾ ਨਹੀ ਸਗੋਂ ਲੋਕ ਸਭਾ ਦੀਆਂ ੧੩ ਦੀਆਂ ੧੩ ਸੀਟਾਂ ਸ਼੍ਰੋਮਣੀ ਅਕਾਲੀ ਦਲ ਹੀ ਜਿੱਤੇਗਾ।
ਇਸ ਮੌਕੇ ਸਥਾਨਕ ਜਥੇਬੰਦੀ ਵੱਲੋਂ ਸਾਬਕਾ ਵਿਧਾਇਕ ਸਿੱਧੂ ਅਤੇ ਜਿਲ੍ਹਾ ਜਥੇਬੰਦੀ ਵੱਲੋਂ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਸ੍ਰ.ਬਾਦਲ ਤੇ ਬੀਬਾ ਬਾਦਲ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਟੇਜ ਦੀ ਕਾਰਵਾਈ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਬਾਖੂਬੀ ਨਿਭਾਈ ਜਦੋਂਕਿ ਕਾਨਫਰੰਸ ਨੂੰ ਸ੍ਰ. ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਦਿਲਰਾਜ ਸਿੰਘ ਭੂੰਦੜ ਵਿਧਾਇਕ ਸਰਦੂਲਗੜ੍ਹ, ਜਗਦੀਪ ਸਿੰਘ ਨਕੱਈ ਤੇ ਸਰੂਪ ਚੰਦ ਸਿੰਗਲਾ ਦੋਵੇਂ ਸਾਬਕਾ ਸੰਸਦੀ ਸਕੱਤਰ, ਦਰਸ਼ਨ ਸਿੰਘ ਕੋਟਫੱਤਾ ਤੇ ਗੁਰਾ ਸਿੰਘ ਤੁੰਗਵਾਲੀ ਦੋਵੇਂ ਸਾਬਕਾ ਵਿਧਾਇਕਾਂ ਨੇ ਵੀ ਸੰਬੋਧਨ ਕੀਤਾ।
ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਮਨਤਾਰ ਬਰਾੜ ਸਾਬਕਾ ਸੰਸਦੀ ਸਕੱਤਰ, ਸੁਰਿੰਦਰਪਾਲ ਸਿਵੀਆ ਤੇ ਹਰੀ ਸਿੰਘ ਜੀਰਾ ਦੋਵੇਂ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ, ਹਰਪ੍ਰੀਤ ਕੋਟ ਭਾਈ, ਬਲਵੰਤ ਰਾਏ ਨਾਥ ਮੇਅਰ ਬਠਿੰਡਾ, ਬੀਬੀ ਜੋਗਿੰਦਰ ਕੌਰ ਅੰੰਿਤ੍ਰਗ ਮੈਂਬਰ ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਬੱਪੀਆਣਾ ਅੰਤ੍ਰਿੰਗ ਮੈਂਬਰ ਧਰਮ ਪ੍ਰਚਾਰ ਕਮੇਟੀ, ਮੋਹਣ ਸਿੰਘ ਬੰਗੀ ਤੇ ਅਮਰੀਕ ਸਿੰਘ ਕੋਟਸ਼ਮੀਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਆਗੂ ਹਾਜਿਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *