Breaking News
Home / India / ਭਾਰਤੀ ਨਾਗਰਿਕ ‘ਤੇ ਜਾਸੂਸੀ ਦੇ ਲੱਗੇ ਦੋਸ਼ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਸੁਣਾਈ ਮੌਤ ਦੀ ਸਜ਼ਾ ਭਾਰਤ ਵੱਲੋਂ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਤਲਬ

ਭਾਰਤੀ ਨਾਗਰਿਕ ‘ਤੇ ਜਾਸੂਸੀ ਦੇ ਲੱਗੇ ਦੋਸ਼ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਸੁਣਾਈ ਮੌਤ ਦੀ ਸਜ਼ਾ ਭਾਰਤ ਵੱਲੋਂ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਤਲਬ

ਇਸਲਾਮਾਬਾਦ,10 ਅਪ੍ਰੈਲ (ਚੜ੍ਹਦੀਕਲਾ ਬਿਊਰੋ) :  ਪਾਕਿਸਤਾਨ ਨੇ ਸੋਮਵਾਰ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਇਸੇ ਦੌਰਾਨ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨੇ ਭਾਰਤ ‘ਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕੀਤਾ ਅਤੇ ਇਕ ਚਿੱਠੀ ਜਾਰੀ ਕੀਤੀ। ਇਸ ਘਟਨਾ ਤੋਂ ਨਰਾਜ਼ ਭਾਰਤ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਕਾਨੂੰਨ ਅਤੇ ਨਿਆਂ ਦੇ ਮੌਲਿਕ ਨਿਯਮਾਂ ਦਾ ਪਾਲਨ ਕੀਤੇ ਬਿਨ੍ਹਾਂ ਮੌਤ ਦੀ ਸਜ਼ਾ ਦਿੰਦਾ ਹੈ ਤਾਂ ਇਸ ਨੂੰ ਯੋਜਨਾਬਧ ਹੱਤਿਆ ਕਿਹਾ ਜਾਵੇਗਾ।
ਜਾਧਵ ‘ਤੇ ਪਾਕਿਸਤਾਨ ‘ਚ ਜਾਸੂਸੀ ਕਰਨ ਦੇ ਦੋਸ਼ ਲੱਗੇ ਸਨ। ਇਹ ਖਬਰ ਪਾਕਿਸਤਾਨੀ ਮੀਡੀਆ ਵਲੋਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੁਲਭੂਸ਼ਣ ਨੂੰ 3 ਮਾਰਚ, 2016 ਨੂੰ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕੁਲਭੂਸ਼ਣ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਨੇ ਕੁਲਭੂਸ਼ਣ ਨੂੰ ਬਲੋਚਿਸਤਾਨ ਵਿਚ ਅੱਤਵਾਦ ਫੈਲਾਉਣ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਸੀ ਪਰ ਭਾਰਤ, ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਆ ਰਿਹਾ ਹੈ। ਪਾਕਿਸਤਾਨ ਫੌਜ ਨੇ ਜਾਧਵ ਦਾ ਇਕਬਾਲੀਆ ਬਿਆਨ ਜਾਰੀ ਕੀਤਾ ਸੀ, ਜਿਸ ‘ਚ ਕਿਹਾ ਗਿਆ ਕਿ ਜਾਧਵ ਭਾਰਤੀ ਜਲ ਸੈਨਾ ਦੇ ਰਿਟਾਇਰਡ ਅਧਿਕਾਰੀ ਹਨ। ਭਾਰਤ ਨੇ ਵੀ ਮੰਨਿਆ ਸੀ ਕਿ ਜਾਧਵ ਰਿਟਾਇਰਡ ਜਲ ਸੈਨਾ ਅਧਿਕਾਰੀ ਹਨ ਪਰ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਸਰਕਾਰ ਨਾਲ ਕਿਸੇ ਵੀ ਰੂਪ ‘ਚ ਜੁੜੇ ਸਨ। ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕੁਲਭੂਸ਼ਣ ਜਾਧਵ ਨੇ ਕਬੂਲ ਕੀਤਾ ਸੀ ਕਿ ਉਹ ਰਾਅ ਲਈ ਕੰਮ ਕਰਦਾ ਹੈ ਅਤੇ ਬਲੋਚਿਸਤਾਨ ਵਿਚ ਤਾਇਨਾਤ ਸੀ। ਪਾਕਿਸਤਾਨ ਦੇ ਦਾਅਵੇ ਤੋਂ ਉਲਟ ਭਾਰਤ ਨੇ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ। ਭਾਰਤ ਨੇ ਕਿਹਾ ਕਿ ਵੀਡੀਓ ‘ਚ ਜਾਧਵ ਜੋ ਵੀ ਗੱਲਾਂ ਕਰ ਰਹੇ ਹਨ, ਉਨ੍ਹਾਂ ‘ਚ ਕੁਝ ਵੀ ਸੱਚਾਈ ਨਹੀਂ ਹੈ। ਜਾਧਵ ਦਾ ਬਿਆਨ ਦਬਾਅ ‘ਚ ਦਿੱਤਾ ਗਿਆ ਬਿਆਨ ਹੈ।
ਇਸ ਮਾਮਲੇ ਤੋਂ ਨਾਰਾਜ਼ ਭਾਰਤ ਨੇ ਫੈਸਲਾ ਕੀਤਾ ਕਿ ਉਹ ਉਨ੍ਹਾਂ ਇਕ ਦਰਜਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਨਹੀਂ ਕਰੇਗਾ, ਜਿਨ੍ਹਾਂ ਨੂੰ ਬੁੱਧਵਾਰ ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਜਾਣਾ ਸੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *