Breaking News
Home / India / ਮੋਦੀ ਵੱਲੋਂ ਕੈਬਨਿਟ ‘ਚ ਫੇਰਬਦਲ ਜਲਦ

ਮੋਦੀ ਵੱਲੋਂ ਕੈਬਨਿਟ ‘ਚ ਫੇਰਬਦਲ ਜਲਦ

ਨਵੀਂ ਦਿੱਲੀ, 6 ਅਪ੍ਰੈਲ (ਪੱਤਰ ਪ੍ਰੇਰਕ) :  ਯੂ.ਪੀ. ਅਤੇ ਉਤਰਾਖੰਡ ‘ਚ ਭਾਰੀ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ‘ਚ ਜਲਦ ਹੀ ਵੱਡੀ ਤਬਦੀਲੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਮਾਨਸੂਨ ਸੈਸ਼ਨ ਤੋਂ ਬਾਅਦ ਮੋਦੀ ਕੈਬਨਿਟ ‘ਚ ਫੇਰਬਦਲ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕੈਬਨਿਟ ਤਬਦੀਲੀ ‘ਚ ਕੁਝ ਹੈਰਾਨ ਕਰਨ ਵਾਲੇ ਨਾਂ ਸਾਹਮਣੇ ਆ ਸਕਦੇ ਹਨ। ਮੀਡੀਆ ਰਿਪੋਰਟ ਅਨੁਸਾਰ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਮੋਦੀ ਕੈਬਨਿਟ ਦਾ ਹਿੱਸਾ ਬਣ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਜਗ੍ਹਾ ਲੈ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਸੁਸ਼ਮਾ ਸਵਰਾਜ ਦਾ ਨਾਂ ਅੱਗੇ ਆ ਰਿਹਾ ਹੈ, ਇਸ ਲਈ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਵਸੁੰਧਰਾ ਨੂੰ ਵਿਦੇਸ਼ ਮੰਤਰਾਲੇ ਸੌਂਪਿਆ ਜਾ ਸਕਦਾ ਹੈ। ਦੂਜੇ ਪਾਸੇ ਵਸੁੰਧਰਾ ਰਾਜੇ ਦੀ ਜਗ੍ਹਾ ਓਮ ਮਾਥੁਰ ਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਫਿਲਹਾਲ ਮਾਥੁਰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਹਨ। ਮਨੋਹਰ ਪਾਰੀਕਰ ਦੇ ਗੋਆ ਮੁੱਖ ਮੰਤਰੀ ਬਣਨ ਤੋਂ ਬਾਅਦ ਰੱਖਿਆ ਮੰਤਰਾਲਾ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਹੈ। ਜੇਤਲੀ ਇਸ ਸਮੇਂ ਇਕੱਠੇ 2 ਮੰਤਰਾਲਿਆਂ
ਦਾ ਕਾਰਜਭਾਰ ਸੰਭਾਲ ਰਹੇ ਹਨ। ਅਜਿਹੇ ‘ਚ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਰੱਖਿਆ ਮੰਤਰੀ ਦੇ ਤੌਰ ‘ਤੇ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇ ਸਕਦੇ ਹਨ। ਉੱਥੇ ਹੀ ਕੇਂਦਰੀ ਮੰਤਰੀ ਮਨੋਜ ਸਿਨਹਾ ਦਾ ਕੱਦ ਵੀ ਵਧਾਇਆ ਜਾ ਸਕਦਾ ਹੈ। ਯੂ.ਪੀ. ਦੇ ਮੁੱਖ ਮੰਤਰੀ ਦੇ ਰੇਸ ‘ਚ ਮਨੋਜ ਸਿਹਨਾ ਸਭ ਤੋਂ ਅੱਗੇ ਸਨ ਪਰ ਅਚਾਨਕ ਯੋਗੀ ਆਦਿੱਤਿਯਨਾਥ ਨੂੰ ਯੂ.ਪੀ. ਦਾ ਮੁੱਖ ਮੰਤਰੀ ਬਣਾ ਦਿੱਤਾ ਹੈ। ਅਜਿਹੇ ‘ਚ ਮਨੋਜ ਸਿਨਹਾ ਦੀ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਮਨੋਜ ਸਿਨਹਾ ਦੀ ਨਾਰਾਜ਼ਗੀ ਦੂਰ ਕਰਨ ਲਈ ਉਨ੍ਹਾਂ ਦਾ ਕੱਦ ਵਧਾਇਆ ਜਾ ਸਕਦਾ ਹੈ। ਫਿਲਹਾਲ ਉਨ੍ਹਾਂ ਕੋਲ ਦੂਰ ਸੰਚਾਲ ਰਾਜ ਮੰਤਰੀ (ਸੁਤੰਤਰ ਅਹੁਦਾ) ਦੀ ਜ਼ਿੰਮੇਵਾਰੀ ਹੈ। 75 ਸਾਲਾਂ ਤੋਂ ਵਧ ਉਮਰ ਵਾਲੇ ਨੇਤਾਵਾਂ ਨੂੰ ਸਰਗਰਮ ਰਾਜਨੀਤੀ ਤੋਂ ਦੂਰ ਰਹਿਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਨੀਤੀ ਦੀ ਗਾਜ ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ‘ਤੇ ਡਿੱਗ ਸਕਦੀ ਹੈ। ਫਿਲਹਾਲ ਮੋਦੀ ਕੈਬਨਿਟ ‘ਚ ਕੀ-ਕੀ ਤਬਦੀਲੀ ਕਰਨਗੇ, ਇਸ ਨੂੰ ਲੈ ਕੇ ਭਾਜਪਾ ਨੇਤਾਵਾਂ ਦੇ ਸਾਹ ਅਟਕੇ ਹੋਏ ਹਨ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *