Breaking News
Home / Delhi / ਭਾਰਤ ਨੇ ਚੀਨ ਖਿਲਾਫ਼ ਮੇਰਾ ਕਦੇ ਇਸਤੇਮਾਲ ਨਹੀਂ ਕੀਤਾ: ਦਲਾਈਲਾਮਾ

ਭਾਰਤ ਨੇ ਚੀਨ ਖਿਲਾਫ਼ ਮੇਰਾ ਕਦੇ ਇਸਤੇਮਾਲ ਨਹੀਂ ਕੀਤਾ: ਦਲਾਈਲਾਮਾ

ਨਵੀਂ ਦਿੱਲੀ, 5 ਅਪ੍ਰੈਲ (ਪੱਤਰ ਪ੍ਰੇਰਕ) :  ਤਿੱਬਤੀ ਬੁੱਧ ਗੁਰੂ ਦਲਾਈ ਲਾਮਾ ਦੇ ਅਰੁਣਾਚਲ ਦੌਰੇ ਦਾ ਚੀਨ ਲਗਾਤਾਰ ਵਿਰੋਧ ਕਰ ਰਿਹਾ ਹੈ। ਚੀਨ ਦੀ ਮੀਡੀਆ ਇਥੋਂ ਤੱਕ ਕਹਿ ਰਹੀ ਹੈ ਕਿ ਭਾਰਤ ਦਲਾਈਲਾਮਾ ਨੂੰ ਚੀਨ ਖਿਲਾਫ ਇਸਤੇਮਾਲ ਕਰ ਰਹੀ ਹੈ। ਇਸ ‘ਤੇ ਦਲਾਈ ਲਾਮਾ ਵਲੋਂ ਇਕ ਬਿਆਨ ਆਇਆ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਚੀਨ ਜੇਕਰ ਉਨ੍ਹਾਂ ਨੂੰ ਅਸੁਰ ਵੀ ਮੰਨੋ ਤਾਂ ਵੀ ਦਿੱਕਤ ਨਹੀਂ। ਉਨ੍ਹਾਂ ਸਾਫ ਸ਼ਬਦਾਂ ‘ਚ ਕਿਹਾ ਹੈ ਕਿ ਭਾਰਤ ਨੇ ਚੀਨ ਖਿਲਾਫ ਉਨ੍ਹਾਂ ਦਾ ਕਦੇ ਇਸਤੇਮਾਲ ਨਹੀਂ ਕੀਤਾ। ਚੀਨੀ ਅਖਬਾਰ ਗਲੋਬਲ ਟਾਈਮਜ਼ ‘ਚ ਛਪੇ ਇਕ ਲੇਖ ‘ਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਧਰਮ ਦੇ ਨਾਂ ‘ਤੇ ਚੀਨ ਖਿਲਾਫ ਵੱਖਵਾਦੀ ਗਤੀਵਿਧੀਆਂ ‘ਚ ਲੰਬੇ ਸਮੇਂ ਤੋਂ ਸਰਗਰਮ ਰਹੇ ਹਨ। ਦਲਾਈਲਾਮਾ ਨੂੰ ਸੰਵੇਦਨਸ਼ੀਲ ਖੇਤਰ ‘ਚ ਸੱਦਾ ਭੇਜਣ ਨਾਲ ਭਾਰਤ ਅਤੇ ਚੀਨ ਦੇ ਰਿਸ਼ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਕ ਮਹੀਨਾ ਪਹਿਲਾਂ ਚੀਨ ਨੇ 81 ਸਾਲਾ ਦਲਾਈਲਾਮਾ ਦੇ ਅਰੁਣਾਚਲ ਦੌਰੇ ਨੂੰ ਲੈ ਕੇ ਭਾਰਤ ‘ਤੇ ਇਤਰਾਜ਼ ਜਤਾਇਆ ਸੀ ਅਤੇ ਅਰੁਣਾਚਲ ਨੂੰ ਦੱਖਣੀ ਤਿੱਬਤ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਸੀ। ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਇਕ ਵਾਰ ਫਿਰ ਪੂਰਬੀ ਉੱਤਰ ਭਾਰਤੀ ਸੂਬਾ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ‘ਤੇ ਹਨ। ਦਲਾਈਲਾਮਾ ਪਹਿਲਾਂ ਵੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਕਰ ਚੁੱਕੇ ਹਨ। ਉਦੋਂ ਵੀ ਚੀਨ ਨੇ ਅਜਿਹੀ ਨਾਰਾਜ਼ਗੀ ਜਤਾਈ ਸੀ। ਭਾਰਤੀ ਪ੍ਰਧਾਨ ਮੰਤਰੀ ਦੇ ਅਰੁਣਾਚਲ ਦੌਰੇ ‘ਤੇ ਵੀ ਬੀਜਿੰਗ ਵਲੋਂ ਮਾਯੂਸੀ ਜਤਾਉਣਾ ਕੋਈ ਨਵੀਂ ਗੱਲ ਨਹੀਂ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *