Wednesday, April 24, 2024
Google search engine
Homeਦੇਸ਼ਅੱਜ ਰਾਜ ਭਵਨ 'ਚ ਸਹੁੰ ਚੁਕਾਉਣਗੇ ਚੰਪਾਈ ਸੋਰੇਨ

ਅੱਜ ਰਾਜ ਭਵਨ ‘ਚ ਸਹੁੰ ਚੁਕਾਉਣਗੇ ਚੰਪਾਈ ਸੋਰੇਨ

ਰਾਂਚੀ: ਝਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ (Governor CP Radhakrishnan) ਸ਼ੁੱਕਰਵਾਰ ਨੂੰ ਯਾਨੀ ਅੱਜ ਚੰਪਾਈ ਸੋਰੇਨ (Champai Soren) ਨੂੰ ਰਾਜ ਭਵਨ (Raj Bhavan) ਵਿੱਚ ਦੁਪਹਿਰ 12:30 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ। ਸੋਰੇਨ ਸੂਬੇ ਦੇ 12ਵੇਂ ਮੁੱਖ ਮੰਤਰੀ ਹੋਣਗੇ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਚੰਪਾਈ ਸੋਰੇਨ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਸੱਦਾ ਦਿੱਤਾ ਹੈ। ਨਾਲ ਹੀ ਬਸੰਤ ਸੋਰੇਨ ਅਤੇ ਸੀਨੀਅਰ ਕਾਂਗਰਸੀ ਆਗੂ ਆਲਮਗੀਰ ਆਲਮ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਚੰਪਾਈ ਨੂੰ 10 ਦਿਨਾਂ ਦੇ ਅੰਦਰ ਬਹੁਮਤ ਸਾਬਤ ਕਰਨਾ ਹੋਵੇਗਾ। ਰਘੁਵਰ ਦਾਸ ਤੋਂ ਇਲਾਵਾ ਸੂਬੇ ਦਾ ਕੋਈ ਵੀ ਮੁੱਖ ਮੰਤਰੀ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਹੈ। ਹਾਲਾਂਕਿ ਵੱਖ-ਵੱਖ ਦੌਰਾਂ ਨੂੰ ਮਿਲਾ ਕੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਰਿਕਾਰਡ ਅਰਜੁਨ ਮੁੰਡਾ ਦੇ ਨਾਂ ਹੈ।

ਲਾਈਵ ਅੱਪਡੇਟ:-

  • ਬਸੰਤ ਸੋਰੇਨ ਬਣ ਸਕਦੇ ਹਨ ਡਿਪਟੀ ਸੀਐਮ, ਚੰਪਾਈ ਸੋਰੇਨ ਨਾਲ ਲੈ ਸਕਦੇ ਹਨ ਸਹੁੰ
  • ਆਲਮਗੀਰ ਆਲਮ ਨੂੰ ਵੀ ਬਣਾਇਆ ਜਾ ਸਕਦਾ ਹੈ ਡਿਪਟੀ ਸੀਐਮ
  • ਸ਼ਿਬੂ ਸੋਰੇਨ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਚੰਪਾਈ ਸੋਰੇਨ
  • ਚੰਪਾਈ ਸੋਰੇਨ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ
  • ਰਾਜਪਾਲ ਨੇ ਪਿਛਲੇ ਵੀਰਵਾਰ ਚੰਪਈ ਸੋਰੇਨ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਦਿੱਤਾ ਸੀ ਸੱਦਾ
  • ਚੰਪਾਈ ਸੋਰੇਨ ਦੇ ਨਾਲ ਕਾਂਗਰਸ ਵਿਧਾਇਕ ਦਲ ਦੇ ਨੇਤਾ ਆਲਮਗੀਰ ਆਲਮ ਅਤੇ ਰਾਸ਼ਟਰੀ ਜਨਤਾ ਦਲ ਦੇ ਸਤਿਆਨੰਦ ਭੋਕਤਾ ਵੀ ਚੁੱਕਣਗੇ ਸਹੁੰ
  • ਚੰਪਾਈ ਸੋਰੇਨ ਨੂੰ 10 ਦਿਨਾਂ ਦੇ ਅੰਦਰ ਬਹੁਮਤ ਸਾਬਤ ਕਰਨਾ ਹੋਵੇਗਾ।
  • ਸਹੁੰ ਚੁੱਕ ਸਮਾਗਮ: ਰਾਜ ਭਵਨ ਦੇ ਦਰਬਾਰ ਹਾਲ ਵਿੱਚ ਮੀਡੀਆ ਦੀ ਐਂਟਰੀ ਨਹੀਂ
  • ਚੰਪਾਈ ਸੋਰੇਨ ਨੇ ਸ਼ਿਬੂ ਸੋਰੇਨ ਤੋਂ ਲਿਆ ਆਸ਼ੀਰਵਾਦ

ਜ਼ਿਕਰਯੋਗ ਹੈ ਕਿ ਰਾਜਪਾਲ ਨੇ ਦੇਰ ਰਾਤ ਝਾਰਖੰਡ ਮੁਕਤੀ ਮੋਰਚਾ ਗਠਜੋੜ ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ ਨੂੰ ਮਨੋਨੀਤ ਮੁੱਖ ਮੰਤਰੀ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਸੱਦਾ ਦਿੱਤਾ ਸੀ। ਹੇਮੰਤ ਸੋਰੇਨ ਦੇ ਜੇਲ੍ਹ ਜਾਣ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਸ ਕਾਰਨ ਚੰਪਾਈ ਸੋਰੇਨ ਨੂੰ ਜੇਐਮਐਮ ਗਠਜੋੜ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments