Thursday, April 25, 2024
Google search engine
Homeਪੰਜਾਬਕੇਂਦਰੀ ਜੇਲ੍ਹ ‘ਚੋਂ 5 ਹੋਰ ਮੋਬਾਈਲ ਫ਼ੋਨ ਤੇ ਗ਼ੈਰ-ਕਾਨੂੰਨੀ ਸਮਾਨ ਬਰਾਮਦ

ਕੇਂਦਰੀ ਜੇਲ੍ਹ ‘ਚੋਂ 5 ਹੋਰ ਮੋਬਾਈਲ ਫ਼ੋਨ ਤੇ ਗ਼ੈਰ-ਕਾਨੂੰਨੀ ਸਮਾਨ ਬਰਾਮਦ

ਫ਼ਿਰੋਜ਼ਪੁਰ : ਕੇਂਦਰੀ ਜੇਲ੍ਹ (Central Jail) ਫ਼ਿਰੋਜ਼ਪੁਰ (Ferozepur) ਵਿਚ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਸੁਪਰਡੈਂਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਸਰਚ ਅਭਿਆਨ ਚਲਾਉਂਦੇ ਹੋਏ ਜੇਲ੍ਹ ਸਟਾਫ਼ ਵੱਲੋਂ 5 ਹੋਰ ਮੋਬਾਈਲ ਫ਼ੋਨ ਅਤੇ 2 ਪੈਕੇਟ ਤੰਬਾਕੂ ਬਰਾਮਦ ਕੀਤੇ ਗਏ ਹਨ ਜਿਸ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਦੁਆਰਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਵੱਲੋਂ ਭੇਜੇ ਪੱਤਰ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਸਟਾਫ਼ ਨਾਲ ਮਿਲ ਕੇ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 2 ਕੀਪੈਡ ਮੋਬਾਈਲ ਬਿਨਾਂ ਸਿਮ ਕਾਰਡ, 2 ਟੱਚ ਸਕਰੀਨ ਮੋਬਾਈਲ ਫ਼ੋਨ ਅਤੇ ਇੱਕ ਕੀਪੈਡ ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਅਤੇ ਤੰਬਾਕੂ ਦੇ 2 ਪੈਕੇਟ ਬਰਾਮਦ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments