Breaking News
Home / Haryana / ਵਿਸਾਖੀ ਤੋਂ ਸ਼ੁਰੂ ਹੋਵਗਾ ਰੋਜ਼ਾਨਾ ‘ਚੜ੍ਹਦੀਕਲਾ’ ਦਾ ਕਰਨਾਲ ਐਡੀਸ਼ਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਕਰਨਗੇ ਉਦਘਾਟਨ

ਵਿਸਾਖੀ ਤੋਂ ਸ਼ੁਰੂ ਹੋਵਗਾ ਰੋਜ਼ਾਨਾ ‘ਚੜ੍ਹਦੀਕਲਾ’ ਦਾ ਕਰਨਾਲ ਐਡੀਸ਼ਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਕਰਨਗੇ ਉਦਘਾਟਨ

ਕੁਰੂਕਸ਼ੇਤਰ, 2 ਅਪ੍ਰੈਲ (ਚ.ਨ.ਸ.) : ਰਾਜਾ ਕਰਨ ਸਿੰਘ ਦੀ ਨਗਰੀ ਕਰਨਾਲ ਤੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਪੰਜਾਬੀ ਦੇ ਰੋਜ਼ਾਨਾ ਅਖ਼ਬਾਰ ‘ਚੜ੍ਹਦੀਕਲਾ’ ਅਤੇ ਹਿੰਦੀ ਦੇ ਰੋਜ਼ਾਨਾ ਅਖ਼ਬਾਰ ‘ਭਾਰਤ ਦੇਸ਼ ਹਮਾਰਾ’ ਦੇ ਹਰਿਆਣਾ ਐਡੀਸ਼ਨ ਦੀ ਜ਼ੋਰਦਾਰ ਲਾਂਚਿੰਗ ਹੋਣ ਜਾ ਰਹੀ ਹੈ। ਇਹ ਲਾਂਚਿੰਗ ਕਰਨਾਲ ਦੇ ਸੈਕਟਰ 12 ਸਥਿਤ ਗੋਲਡਨ ਮੂਵਮੈਂਟ ਵਿੱਚ ਜ਼ਿਲ੍ਹੇ ਭਰ ਦੇ ਭਾਰੀ ਗਿਣਤੀ ਵਿਚ ਮੌਜੂਦ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਹੋਵੇਗੀ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟੜ ਬਤੌਰ ਮੁਖ ਮਹਿਮਾਨ ਦੋਵਾਂ ਅਖ਼ਬਾਰਾਂ ਨੂੰ  ਸਟੇਜ ਤੋਂ ਲਾਂਚ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਹਰਿਆਣਾ ਨੂੰ ਇਸ ਤਰ੍ਹਾਂ ਦੇ ਅਖ਼ਬਾਰਾਂ ਦੀ ਲੋੜ ਹੈ। ਵੱਧਦੀ ਹੋਈ ਆਬਾਦੀ ਅਤੇ ਆਧੁਨਿਕਤਾ ਦੇ ਯੁੱਗ ਵਿਚ ਲੋਕਾਂ ਵਿਚਾਲੇ ਮੀਡੀਆ ਦੇ ਮਾਧਿਅਮ  ਦੀ ਲੋੜ ਹੈ। ਅਖ਼ਬਾਰ ਅਤੇ ਇਲੈਕਟ੍ਰੋਨਿਕ ਮੀਡੀਆ ਆਪਣੀ ਹਾਂ ਪੱਖੀ ਭੂਮਿਕਾ ਦੇ ਨਾਲ ਨਾ ਸਿਰਫ਼ ਸਰਕਾਰ ਦੀਆਂ ਉਪਲਬੱਧੀਆਂ ਦੱਸਦੇ ਹਨ ਸਗੋ ਸਮਾਜ ਨੂੰ ਅੱਗੇ ਵੱਧਣ ਦਾ ਮਾਰਗ ਵੀ ਦਿਖਾਉਂਦੇ ਹਨ। ਕਿਸੇ ਵੀ ਅਖ਼ਬਾਰ ਅਤੇ ਇਲੈਕਟ੍ਰੋਨਿਕ ਮੀਡੀਆ  ਨੂੰ ਨਿਰਪੱਖਤਾ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਤੀਜੇ ਸਮਾਜ ਦੇ ਹਿੱਤ ਵਿਚ ਪੂਰੀ ਤਰ੍ਹਾਂ ਸਕਾਰਤਾਮਕ ਰਹਿੰਦੇ ਹਨ। ਲਾਂਚਿੰਗ ਤੋਂ ਦੋ ਦਿਨ ਪਹਿਲਾਂ 11 ਅਪ੍ਰੈਲ ਨੂੰ ਕਰਨਾਲ ਸੈਕਟਰ 14 ਸਥਿਤ ਗੁਰਦੁਆਰੇ ਵਿਚ ਸੰਤ ਬਾਬਾ ਕਰਤਾਰ ਸਿੰਘ ਦੇ ਸੇਵਕ ਸੰਤ ਹਰਦੀਪ ਸਿੰਘ, ਸੰਤ ਹਰਿੰਦਰ ਸਿੰਘ, ਸੰਤ ਰੋਸ਼ਨ ਸਿੰਘ ਵੱਲੋਂ ਅਖੰਡ ਪਾਠ ਆਰੰਭ ਕੀਤੇ ਜਾਣਗੇ। ਇਸ ਦਾ 13 ਅਪ੍ਰੈਲ ਨੂੰ ਭੋਗ ਪਾਏ ਜਾਣਗੇ। ਭੋਗ ਪੈਣ ਸਮੇਂ ‘ਚੜ੍ਹਦੀਕਲਾ’ ਗਰੁੱਪ ਆਫ਼ ਨਿਊਜ਼ਪੇਪਰਜ਼ ਦੇ ਮੁੱਖ ਸੰਪਾਦਕ ਅਤੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਦੋਵਾਂ ਅਖ਼ਬਾਰਾਂ ਦੇ ਖੇਤਰੀ ਦਫ਼ਤਰ ਦਾ ਉਦਘਾਟਨ ਵੀ 13 ਅਪ੍ਰੈਲ ਨੂੰ ਹੀ ਧਾਰਮਿਕ ਸਮਾਗਮ ਦੇ ਨਾਲ ਕੀਤਾ ਜਾਵੇਗਾ। ਇਸ ਮੌਕੇ ਹਰਿਆਣਾ ਦੇ ਕਈ ਵੱਡੇ ਸਿਆਸੀ ਆਗੂ ਅਤੇ ਸਿੱਖ ਸਮਾਜ ਦੇ ਪ੍ਰਮੁੱਖ ਸੰਤ ਮੌਜੂਦ ਰਹਿਣਗੇ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *