Breaking News
Home / India / ‘ਆਪ’ ਆਗੂ ਸੰਜੇ ਸਿੰਘ ਨੂੰ ਮਹਿਲਾ ਨੇ ਮਾਰਿਆ ਥੱਪੜ

‘ਆਪ’ ਆਗੂ ਸੰਜੇ ਸਿੰਘ ਨੂੰ ਮਹਿਲਾ ਨੇ ਮਾਰਿਆ ਥੱਪੜ

ਨਵੀਂ ਦਿੱਲੀ, 2 ਅਪ੍ਰੈਲ (ਪੱਤਰ ਪ੍ਰੇਰਕ) :  ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਦੇ ਦਿੱਲੀ ਵਿੱਚ ਰੋਡ ਸ਼ੋਅ ਦੌਰਾਨ ਇੱਕ ਮਹਿਲਾ ਨੇ ਹੰਗਾਮਾ ਕਰ ਦਿੱਤਾ। ਹੰਗਾਮਾ ਉਸ ਸਮੇਂ ਹੋਇਆ ਜਦੋਂ ਨਗਰ ਨਿਗਮ ਚੋਣਾਂ ਲਈ ਸੰਜੇ ਸਿੰਘ ਵੈਸਟ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਪਹੁੰਚੇ। ਮੀਡੀਆ ਖ਼ਬਰਾਂ ਅਨੁਸਾਰ ਸਬੰਧਤ ਮਹਿਲਾ ਨੇ ਸੰਜੇ ਸਿੰਘ ਦੇ ਥੱਪੜ ਮਾਰਿਆ ਪਰ ਇਸ ਦੀ ‘ਆਪ’ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਮੌਕੇ ਉੱਤੇ ਪਹੁੰਚ ਕੇ ਵਿਧਾਇਕ ਜਰਨੈਲ ਸਿੰਘ ਤੇ ਹੋਰ ਲੋਕਾਂ ਨੇ ਹੰਗਾਮੇ ਨੂੰ ਸ਼ਾਂਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਟਿਕਟ ਲਈ ਪੈਸੇ ਮੰਗੇ ਜਾਣ ਤੋਂ ਨਾਰਾਜ਼ ਸੀ। ਇਸ ਦੌਰਾਨ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੁਲਿਸ ਮਹਿਲਾ ਕੋਲੋਂ ਪੁੱਛਗਿੱਛ ਕਰ ਰਹੀ ਹੈ। ਮਹਿਲਾ ਵੱਲੋਂ ਕੀਤੇ ਗਏ ਹੰਗਾਮੇ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਹਿਲਾ ਹੱਥ ਵਿੱਚ ਫੁੱਲਾਂ ਦਾ ਹਾਰ ਲੈ ਕੇ ਸੰਜੇ ਸਿੰਘ ਵੱਲ ਵਧਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਜਦੋਂ ਮਹਿਲਾ ਸੰਜੇ ਸਿੰਘ ਦੇ ਨਜ਼ਦੀਕੀ ਪਹੁੰਚਦੀ ਹੈ ਤਾਂ ‘ਆਪ’ ਦੇ ਵਰਕਰ ਉਸ ਨੂੰ ਘੇਰ ਲੈਂਦੇ ਹਨ। ਸੰਜੇ ਸਿੰਘ ਇੱਕ ਵਰਕਰ ਦੇ ਪਿੱਛੇ ਖੜ੍ਹਾ ਦਿਖਾਈ ਦੇ ਰਿਹਾ ਹੈ। ਮਹਿਲਾ ਦਾ ਦੋਸ਼ ਹੈ ਕਿ ਉਸ ਨੇ ਟਿਕਟ ਬਦਲੇ ਪੈਸੇ ਦੀ ਸ਼ਿਕਾਇਤ ਕਈ ਵਾਰ ਕੇਜਰੀਵਾਲ ਨੂੰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।

About admin

Check Also

ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਚੜ੍ਹਦੀਕਲਾ ਬਿਊਰੋ ਰਾਏਪੁਰ, 20 ਮਈ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਸੁਰੱਖਿਆ …

Leave a Reply

Your email address will not be published. Required fields are marked *