Breaking News
Home / India / ਕੇਰਲਾ ‘ਚ ਭਾਜਪਾ ਆਗੂ ਵੱਲੋਂ ਨਵਾਂ ਨਾਅਰਾ ‘ਮੈਨੂੰ ਵੋਟ ਦਿਓ ਮੈਂ ਤੁਹਾਨੂੰ ਮਾਸ ਦੇਵਾਂਗਾ’

ਕੇਰਲਾ ‘ਚ ਭਾਜਪਾ ਆਗੂ ਵੱਲੋਂ ਨਵਾਂ ਨਾਅਰਾ ‘ਮੈਨੂੰ ਵੋਟ ਦਿਓ ਮੈਂ ਤੁਹਾਨੂੰ ਮਾਸ ਦੇਵਾਂਗਾ’

ਨਵੀਂ ਦਿੱਲੀ, 2 ਅਪ੍ਰੈਲ (ਪੱਤਰ ਪ੍ਰੇਰਕ) :  ਭਾਰਤੀ ਜਨਤਾ ਪਾਰਟੀ ਨੇ ਗਊ ਹੱਤਿਆ ਅਤੇ ਗਊ ਮਾਸ ਤਸਕਰੀ ਨੂੰ ਰੋਕਣ ਲਈ ਗੁਜਰਾਤ ‘ਚ ਗਊ ਸੁਰੱਖਿਆ ਐਕਟ ‘ਚ ਸੋਧ ਕੀਤਾ ਸੀ। ਨਵੇਂ ਕਾਨੂੰਨ ‘ਚ ਗਊ ਹੱਤਿਆ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਤੱਕ ਦਾ ਪ੍ਰਬੰਧ ਕੀਤਾ ਹੈ। ਦੂਜੇ ਪਾਸੇ ਭਾਜਪਾ ਦੇ ਇਕ ਲੋਕਸਭਾ ਉਮੀਦਵਾਰ ਲੋਕਾਂ ਨੂੰ ਚੰਗੀ ਕੁਆਲਿਟੀ ਦਾ ਮਾਸ ਉਪਲਬਧ ਕਰਵਾਉਣ ਦਾ ਵਾਅਦਾ ਕਰ ਰਹੇ ਹਨ। ਭਾਜਪਾ ਨੇਤਾ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸੰਸਦ ਚੁਣੇ ਜਾਂਦੇ ਹਨ ਤਾਂ ਆਪਣੇ ਖੇਤਰ ‘ਚ ਵਧੀਆ ਗਊ ਮਾਸ ਦੀ ਸਪਲਾਈ ਸ਼ੁਰੂ ਕਰਨਗੇ। ਇਹ ਕਹਿਣਾ ਹੈ ਕੇਰਲ ਦੇ ਮੁੱਲਾਪੁਰਮ ਲੋਕਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਐਨ. ਸ਼੍ਰੀ ਪ੍ਰਕਾਸ਼ ਦਾ। ਭਾਜਪਾ ਦੇ ਉਮੀਦਵਾਰ ਨੇ ਕਿਹਾ ਕਿ ਉਹ ਵੋਟਰਾਂ ਨਾਲ ਵਾਅਦਾ ਕਰਦੇ ਹਨ ਜੇਕਰ ਉਹ ਜੇਤੂ ਹੋਏ ਤਾਂ ਲੋਕਾਂ ਨੂੰ ਮਾਸ ਉਪਲਬਧ ਕਰਵਾਇਆ ਜਾਵੇਗਾ। ਮੇਰੀ ਕੋਸ਼ਿਸ਼ ਚੰਗੀ ਗੁਣਵੱਤਾ ਵਾਲੇ ਮਾਸ ਦੀ ਉਪਲਬਧਤਾ ਸ਼ੁਰੂ ਕਰਨ ਦੀ ਹੋਵੇਗੀ। ਗਊ ਹੱਤਿਆ ‘ਤੇ ਪ੍ਰਬੰਧ ਲਈ ਕਾਂਗਰਸ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਅਤੀਤ ‘ਚ ਕਈ ਸੂਬਿਆਂ ‘ਚ ਜਦੋਂ ਕਾਂਗਰਸ ਸੱਤਾ ‘ਚ ਸੀ, ਉਦੋਂ ਉਸ ਨੇ ਗਊ ਹੱਤਿਆ ‘ਤੇ ਰੋਕ ਲਗਾਈ ਸੀ। ਉਨ੍ਹਾਂ ਸੂਬਿਆਂ ‘ਚ ਗਊ ਮਾਸ ਦਾ ਪ੍ਰਯੋਗ ਕਰਨਾ ਗੈਰ-ਕਾਨੂੰਨੀ ਹੈ। ਜਿੱਥੇ ਗਊ ਹੱਤਿਆ ‘ਤੇ ਬੈਨ ਹੈ। ਭਾਜਪਾ ਨੇਤਾ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸ਼ਨੀਵਾਰ ਨੂੰ ਭਾਜਪਾ ਸ਼ਾਸਿਤ ਰਾਜ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਗਊ ਹੱਤਿਆ ਕਰਨ ਵਾਲਿਆਂ ਨੂੰ ਝਟਕਾ ਦੇਣ ਦੀ ਗੱਲ ਕੀਤੀ ਸੀ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *