Breaking News
Home / India / ਚੋਣ ਕਮਿਸ਼ਨ ਵੱਲੋਂ ਗੜਬੜੀ ਦੇ ਦੋਸ਼ਾਂ ਮਗਰੋਂ ਨਵੀਆਂ ਵੋਟਿੰਗ ਮਸ਼ੀਨਾਂ ਖਰੀਦਣ ਦਾ ਫ਼ੈਸਲਾ

ਚੋਣ ਕਮਿਸ਼ਨ ਵੱਲੋਂ ਗੜਬੜੀ ਦੇ ਦੋਸ਼ਾਂ ਮਗਰੋਂ ਨਵੀਆਂ ਵੋਟਿੰਗ ਮਸ਼ੀਨਾਂ ਖਰੀਦਣ ਦਾ ਫ਼ੈਸਲਾ

ਨਵੀਂ ਦਿੱਲੀ, 2 ਅਪ੍ਰੈਲ (ਪੱਤਰ ਪ੍ਰੇਰਕ) :  ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਈ.ਵੀ.ਐਮ. ਨਾਲ ਛੇੜਛਾੜ ਤੇ ਗੜਬੜੀ ਦੇ ਕਾਫੀ ਇਲਜ਼ਾਮ ਲੱਗਦੇ ਰਹੇ। ਇਸ ਦਰਮਿਆਨ ਚੋਣ ਕਮਿਸ਼ਨ ਨੇ ਨਵੀਆਂ ਅਤਿ ਆਧੁਨਿਕ ਈ.ਵੀ.ਐਮ. ਖਰੀਦਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਗੜਬੜੀ ਆਦਿ ਦੇ ਚਾਂਸ ਬਿਲਕੁਲ ਨਹੀਂ ਹੋਣਗੇ। ਹਾਲਾਂਕਿ ਹੁਣ ਤੱਕ ਵੀ ਕਮਿਸ਼ਨ ਨੇ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤੇ ਗੜਬੜੀ ਤੋਂ ਇਨਕਾਰ ਕੀਤਾ ਹੈ। ਨਵੀਂ ਐਮ-3 ਚਾਈਪ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸੈਲਫ ਡਾਇਗਨਾਸਟਿਕ ਨਾਲ ਲੈਸ ਹੋਣਗੀਆਂ, ਜਿਸ ਜ਼ਰੀਏ ਮਸ਼ੀਨਾਂ ਦੀ ਪ੍ਰਮਾਣਿਕਤਾ ਦਾ ਪਤਾ ਲਾਇਆ ਜਾ ਸਕੇਗਾ। ਨਵੀਂ ਤਕਨੀਕ ਵਾਲੀਆਂ ਮਸ਼ੀਨਾਂ ‘ਤੇ 1940 ਕਰੋੜ ਰੁਪਏ ਦਾ ਖਰਚਾ ਆਵੇਗਾ ਤੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018 ਤੱਕ ਇਹ ਮਸ਼ੀਨਾਂ ਦੇਸ਼ ਨੂੰ ਮਿਲ ਜਾਣਗੀਆਂ। ਲਾਅ ਮੰਤਰਾਲੇ ਮੁਤਾਬਕ ਚੋਣ ਕਮਿਸ਼ਨ ਵੱਲੋਂ ਮਸ਼ੀਨਾਂ ਲਈ ਲੋੜੀਂਦੇ ਹਵਾਲੇ ਦੀ ਜਾਣਕਾਰੀ ਸੰਸਦ ਨੂੰ ਸੌਂਪ ਦਿੱਤੀ ਹੈ। ਮੌਜੂਦਾ ਮਸ਼ੀਨਾਂ ਚੋਣ ਕਮਿਸ਼ਨ ਨੇ 2006 ਵਿੱਚ ਖਰੀਦੀਆਂ ਸਨ, ਜਿਨ੍ਹਾਂ ਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਜੋ ਕਿ ਈਵੀਐਮ ਦੇ ਮਿਆਦ ਪੁੱਗਣ ਤੋਂ 1 ਸਾਲ ਵੱਧ ਹੈ ਤੇ ਹੁਣ ਇਨ੍ਹਾਂ ਨੂੰ ਬਦਲਣ ਦੀ ਲੋੜ ਹੈ। ਨਵੀਆਂ 14 ਲੱਖ ਈ.ਵੀ.ਐਮ. ਮਸ਼ੀਨਾਂ ਇਸ ਵਾਰ ਵੀ ਪੀ.ਐਸ.ਯੂ. ਤੇ ਈ.ਸੀ.ਆਈ.ਐਲ. ‘ਤੇ ਆਧਾਰਤ ਹੀ ਬਣਾਈਆਂ ਜਾਣਗੀਆਂ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *