Tuesday, April 16, 2024
Google search engine
Homeਦੇਸ਼Budget Session 2024:ਰਾਸ਼ਟਰਪਤੀ ਮੁਰਮੂ ਨੇ ਦੋਵਾਂ ਸਦਨਾਂ ਨੂੰ ਕੀਤਾ ਸੰਬੋਧਨ

Budget Session 2024:ਰਾਸ਼ਟਰਪਤੀ ਮੁਰਮੂ ਨੇ ਦੋਵਾਂ ਸਦਨਾਂ ਨੂੰ ਕੀਤਾ ਸੰਬੋਧਨ

ਨਵੀ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਬੁੱਧਵਾਰ ਨੂੰ ਯਾਨੀ ਅੱਜ ਕਿਹਾ ਕਿ ਨਵੀਂ ਸੰਸਦ ਭਵਨ ‘ਚ ‘ਸ਼੍ਰੇਸ਼ਟ ਭਾਰਤ’ ਦੀ ਖੁਸ਼ਬੂ ਹੈ ਅਤੇ ਇਹ ਭਾਰਤ ਦੀ ਸੰਸਕ੍ਰਿਤੀ ਅਤੇ ਸਭਿਅਤਾ ਦੀ ਸ਼ਾਨ ਨੂੰ ਦਰਸਾਉਂਦੀ ਹੈ। ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪਿਛਲਾ ਸਾਲ ਦੇਸ਼ ਲਈ ਇਤਿਹਾਸਕ ਪ੍ਰਾਪਤੀਆਂ ਵਿੱਚੋਂ ਇੱਕ ਰਿਹਾ ਹੈ।

ਨਵੇਂ ਸੰਸਦ ਭਵਨ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਵਿੱਚ ਰਾਸ਼ਟਰਪਤੀ ਦਾ ਇਹ ਪਹਿਲਾ ਸੰਬੋਧਨ ਸੀ। ਉਨ੍ਹਾਂ ਕਿਹਾ ਕਿ ਨਵੀਂ ਪਾਰਲੀਮੈਂਟ ਭਵਨ ਦਾ ਨਿਰਮਾਣ ਅੰਮ੍ਰਿਤ ਕਾਲ ਦੇ ਆਰੰਭ ਵਿੱਚ ਹੋਇਆ ਸੀ ਜੋ ਕਿ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਦੌਰ ਹੈ। ਰਾਸ਼ਟਰਪਤੀ ਨੇ ਕਿਹਾ, ‘ਨਵੇਂ ਸੰਸਦ ਭਵਨ ਵਿੱਚ ਮਹਾਨ ਭਾਰਤ ਦੀ ਮਹਿਕ ਹੈ ਅਤੇ ਇਹ ਭਾਰਤ ਦੀ ਸੰਸਕ੍ਰਿਤੀ ਅਤੇ ਸਭਿਅਤਾ ਦੀ ਸ਼ਾਨ ਨੂੰ ਦਰਸਾਉਂਦੀ ਹੈ। ਇਸ ਵਿੱਚ ਸਾਡੀਆਂ ਲੋਕਤਾਂਤਰਿਕ ਅਤੇ ਸੰਸਦੀ ਪਰੰਪਰਾਵਾਂ ਦਾ ਸਨਮਾਨ ਕਰਨ ਦਾ ਵਚਨ ਹੈ।

ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਸੈਸ਼ਨ ਬੁੱਧਵਾਰ ਨੂੰ ਯਾਨੀ ਅੱਜ ਸ਼ੁਰੂ ਹੋਇਆ ਹੈ ਅਤੇ ਮੌਜੂਦਾ ਲੋਕ ਸਭਾ ਦਾ ਇਹ ਆਖਰੀ ਸੈਸ਼ਨ ਹੋਵੇਗਾ ਕਿਉਂਕਿ ਇਸ ਸਾਲ ਅਪ੍ਰੈਲ-ਮਈ ‘ਚ ਆਮ ਚੋਣਾਂ ਹੋਣ ਦੀ ਸੰਭਾਵਨਾ ਹੈ। ਬਜਟ ਸੈਸ਼ਨ ਤੋਂ ਪਹਿਲਾਂ ਸਰਦ ਰੁੱਤ ਸੈਸ਼ਨ ਦੌਰਾਨ ‘ਨਿਯਮਾਂ ਦੀ ਉਲੰਘਣਾ’ ਕਰਕੇ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰੇਗੀ ਅਤੇ ਸੰਸਦ ਦਾ ਬਜਟ ਸੈਸ਼ਨ 9 ਫਰਵਰੀ ਤੱਕ ਚੱਲੇਗਾ।

Budg

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments