Breaking News
Home / Breaking News / ਪਾਕਿ ਦੀ ਦਰਗਾਹ ‘ਤੇ 19 ਮਰੀਜ਼ਾਂ ਨੂੰ ਇਲਾਜ ਦੇ ਨਾਮ ‘ਤੇ ਕੁੱਟ-ਕੁੱਟ ਮਾਰਿਆ

ਪਾਕਿ ਦੀ ਦਰਗਾਹ ‘ਤੇ 19 ਮਰੀਜ਼ਾਂ ਨੂੰ ਇਲਾਜ ਦੇ ਨਾਮ ‘ਤੇ ਕੁੱਟ-ਕੁੱਟ ਮਾਰਿਆ

ਲਾਹੌਰ,2 ਅਪ੍ਰੈਲ (ਪੱਤਰ ਪ੍ਰੇਰਕ) :  ਪਾਕਿਸਤਾਨ ਪੰਜਾਬ ਦੀ ਦਰਗਾਹ ਦੇ ਮੁਖੀ ਵੱਲੋਂ ਭਗਤਾਂ ਨੂੰ ਨਸ਼ਾ ਦੇਣ ਤੇ ਕੁੱਟਮਾਰ ਕਰਨ ਕਾਰਨ ਛੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ 19 ਲੋਕ ਦੀ ਮੌਤ ਹੋ ਗਈ ਹੈ।
ਡਿਪਟੀ ਕਮਿਸ਼ਨਰ ਲਿਆਕਤ ਅਲੀ ਚੱਠਾ ਮੁਤਾਬਕ ਘਟਨਾ ਮਹੰਮਦ ਅਲੀ ਗੁੱਜਰ ਦੀ ਦਰਗਾਹ ‘ਤੇ ਵਾਪਰੀ ਹੈ ਜੋ ਸਰਗੋਧਾ ਜ਼ਿਲ਼੍ਹੇ ਦੇ ਪਿੰਡ ਚੱਕ 95 ‘ਚ ਹੈ। ਪੁਲਿਸ ਮੁਤਾਬਕ ਹੁਣ ਤੱਕ ਇਸ ਮਾਮਲੇ ਸਬੰਧੀ ਪੰਜ ਲੋਕ ਹਿਰਾਸਤ ‘ਚ ਲਏ ਗਏ ਹਨ। ਇਨ੍ਹਾਂ ‘ਚ ਦਰਗਾਹ ਚਲਾਉਣ ਵਾਲੇ ਵਹੀਦ ਤੇ ਯੂਸਫ਼ ਵੀ ਸ਼ਾਮਲ ਹਨ। ਪੁਲਿਸ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਮੁਤਾਬਕ ਲੋਕ ਦਰਗਾਹ ‘ਤੇ ਆਪਣੀ ਚਮੜੀ ਦੇ ਰੋਗ ਠੀਕ ਕਰਵਾਉਣ ਆਉਂਦੇ ਹਨ। ਉਹ ਇਸ ਲਈ ਦਰਗਾਹ ਦੇ ਮੁਖੀ ਤੋਂ ਕੁੱਟ ਖਾਂਦੇ ਹਨ ਪਰ ਇਸ ਕੇਸ ‘ਚ ਪਹਿਲਾਂ ਸਭ ਨੂੰ ਡਰੱਗ  ਦਿੱਤੀ ਗਈ। ਫੇਰ ਸਾਰਿਆਂ ਨੂੰ ਲਿਟਾ ਕੇ ਕੁੱਟਿਆ ਗਿਆ। ਜ਼ਖਮੀ ਵਿਅਕਤੀ ਨੇ ਦੱਸਿਆ ਕਿ ਇਹ ਘਟਨਾ ਇਸ ਕਰਕੇ ਵਾਪਰੀ ਕਿਉਂਕਿ ਦਰਗਾਹ ਦੇ ਨਮੰਇਦਿਆਂ ਵਿਚਕਾਰ ਲੜਾਈ ਹੋ ਗਈ। ਉਨ੍ਹਾਂ ਭਗਤਾਂ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕੀਤੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *