Breaking News
Home / Politics / ਮੀਡੀਆ ਨੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ : ਸੁਖਬੀਰ ਬਾਦਲ.

ਮੀਡੀਆ ਨੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ : ਸੁਖਬੀਰ ਬਾਦਲ.

ਪਟਿਆਲਾ, ਦਿਹਾਤੀ1 ਅਪ੍ਰੈਲ  (ਜਸਵੀਰ ਢੀਂਡਸਾ): ਸ਼੍ਰੋਮਣੀ ਅਕਾਲੀ ਦਲ ਪਾਰਟੀ  ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਅੱਜ ਪਟਿਆਲਾ ਦੇ ਬਹਾਦੁਰਗੜ੍ਹ  ਵਿਖੇ ਗੁਰਦਵਾਰਾ ਸਾਹਿਬ ਵਿਚ ਪੰਥ ਰਤਨ ਜਥੇਦਾਰ  ਗੁਰਚਰਨ ਸਿੰਘ ਟੌਹੜਾ ਦੇ ਬਰਸੀ ਦੇ ਮੌਕੇ ‘ਤੇ ਪਹੁੰਚੇ ਉਨਾਂ ਨੇ  ਮੀਡੀਆ ਦੇ ਨਾਲ ਰੂਬਰੂ  ਹੁੰਦੇ ਹੋਏ ਇਹ ਵੀ ਕਿਹਾ ਕਿ ਮੀਡੀਆ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਾਉਣ ਦੀ ਹਵਾ ਬਣਾ ਦਿਤੀ ਸੀ ਪਰੰਤੂ ਪੰਜਾਬ ਦੇ ਲੋਗ ਆਮ ਆਦਮੀ ਪਾਰਟੀ  ਨੂੰ ਬਹੁਤ ਪਸੰਦ ਨਹੀਂ ਕਰਦੇ ਸਨ ਕਿਉਂਕਿ ਇਹ ਲੁਟੇਰਿਆਂ ਦੀ ਪਾਰਟੀ ਦੇ ਨਾਮ ਨਾਲ ਮਸ਼ਹੂਰ ਹੋ ਚੁਕੀ ਸੀ ਕਿਉਂਕਿ ਲੋਕ ਇਸ ਗੱਲ ਨੂੰ ਮੁਖ ਰੱਖਦੇ ਹੋਏ ਲੋਕਾਂ ਦਾ ਝੁਕਾਅ ਕਾਂਗਰਸ ਪਾਰਟੀ ਵਲ ਹੋ ਗਿਆ ਤੇ ਲੋਕ ਨੇ ਉਨਾਂ ਨੂੰ ਵੋਟਾਂ ਪਾਕੇ ਪੂਰਨ ਬਹੁਮਤ ਦੇ ਕੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾ ਦਿਤੀ , ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦੀ ਦੂਸਰਾ ਵਡਾ ਕਾਰਨ ਕੂੜ ਪ੍ਰਚਾਰ ਵੀ ਹੈ। ਜਿਨ੍ਹਾਂ ਵਿਚ ਨਸ਼ਾ ਵਡਾ ਮੁੱਦਾ ਬਣਿਆ ਹੋਇਆ ਸੀ ਜਿਸ ਕਾਰਨ  ਅਕਾਲੀ ਦਲ ਪੰਜਾਬ ਵਿਚ ਹਾਰੀ ਹੈ,  ਬਰਹਾਲ ਪੰਜਾਬ ਸਰਕਾਰ ਦੇ ਅਸੀਂ ਪਹਿਲਾਂ 6 ਮਹੀਨਿਆਂ ਦੇ ਕੰਮ ਕਾਰਜ  ਵੱਲ ਦੇਖਾਂਗੇ। ਜੇ ਸਰਕਾਰ ਵਧੀਆ ਕੰਮ ਕਰੇਗੀ ਤਾਂ ਅਸੀਂ ਉਸ ਦਾ ਸਮਰਥਨ ਕਰਾਂਗੇ । ਕਾਂਗਰਸ ਸਰਕਾਰ ਵਲੋਂ ਅਕਾਲੀ ਦਲ ਸਰਕਾਰ ਦੌਰਾਨ ਸ਼ੁਰੂ ਕੀਤੇ ਵਿਕਾਸ ਦੇ ਕੱਮ ਕਾਰਜਾਂ  ਨੂੰ
ਰੋਕਣਾ ਮੰਦ ਭਾਗਾ ਫੈਸਲਾ ਹੈ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕੇ ਵਿਕਾਸ ਦੇ ਕੱਮਾਂ  ਕਾਰਜਾਂ ਨੂੰ ਜਾਰੀ ਰੱਖਦੇ ਹੋਏ ਹੋਰ ਗ੍ਰਾਂਟਾ ਜਾਰੀ ਕਰਨੀਆਂ ਚਾਹੀਦੀਆਂ ਸਨ  ਤਾਂ ਜੋ ਪੰਜਾਬ ਵਿਚ ਵਿਕਾਸ ਦੇ ਕੱਮ ਕਾਰਜ ਜਲਦੀ ਖਤਮ ਹੋ ਸਕਣ ਪੰਜਾਬ ਦੇ ਲੋਕਾਂ  ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਜੋ ਅਸੀਂ ਇਸ ਬਾਰ ਗ਼ਲਤੀਆਂ ਕੀਤੀਆਂ ਹਨ ਭਵਿੱਖ ਵਿਚ ਅਸੀਂ ਉਸ ਗ਼ਲਤੀਆਂ ਨੂੰ ਨਹੀਂ ਦੋਹਰਾਵਾਂਗੇ ਇਸ ਮੌਕੇ  ਸੁਖਬੀਰ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ  ਮੈਂਬਰ ਪਾਰਲੀਮੈਂਟ ਅੰਨਦਪੁਰ
ਸਾਹਿਬ , ,ਕਿਰਪਾਲ ਸਿੰਘ ਬੰਡੂਗਰ, ਪ੍ਰਧਾਨ ਐਸ ਜੀ ਪੀ ਸੀ।,ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ ਐਲ ਏ  ਸਨੋਰ , ਰਣਧੀਰ ਸਿੰਘ  ਰੱਖੜਾ ,ਪਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ ,ਹਰਵਿੰਦਰ ਹਰਪਾਲਪੁਰ , ਭਗਵਾਨ ਦਾਸ ਜੁਨੇਜਾ ,ਨਿਰਦੇਵ ਸਿੰਘ ਆਕੜੀ, ਲਖਵੀਰ ਸਿੰਘ ਲੋਟ  ਰਾਜੂ ਖਨਾ ,ਕਬੀਰ ਦਾਸ , ਜੇ ਜੇ ਸਿੰਘ , ਗੁਰਮੀਤ ਸਿੰਘ , ਜਗਜੀਤ ਸਿੰਘ ਕੋਹਲੀ ਮੈਨੇਜਰ ,ਭਗਵੰਤ ਸਿੰਘ ਧੰਗੇੜਾ ,ਮੈਨੇਜਰ ਜੋਗਿੰਦਰ ਸਿੰਘ ,ਮੈਨਜਰ  ਗੁਰਲਾਲ ਸਿੰਘ ,ਹੈਡ ਗ੍ਰੰਥੀ  ਪ੍ਰਣਾਮ ਸਿੰਘ ,ਕੁਲਦੀਪ ਸਿੰਘ ਹਰਪਾਲਪੁਰ ,ਜਗਜੀਤ ਸਿੰਘ ਕੋਲੀ ,ਦਲਜੀਤ ਸਿੰਘ ਵਿਰਕ ,ਸੁਖਬੀਰ ਸਿੰਘ ਅਬਲੋਵਾਲ ਐਮ ਸੀ ,ਭਪਿੰਦਰ ਸਿੰਘ ਸੈਫ਼ਦੀਪੁਰ  ਗੁਰਦੀਪ ਸਿੰਘ ਸ਼ੇਖਪੁਰਾ,ਗੁਰਜੰਟ ਸਿੰਘ ਨੂਰਖੇੜੀਆ ਤੀਰ ਸਿੰਘ ਦੋਂਣਕਲਾ ,ਜਤਿੰਦਰ ਸਿੰਘ ਪੰਚ ,ਸਤਪਾਲ ਮੈਹਮਦਪੁਰ, ਕੁਲਦੀਪ ਸਿੰਘ ਸਰਪੰਚ ਚੋਰਾਂ,ਧਰਮ ਸਿੰਘ ਪੰਚ ਦੋਂਣ ਕਲਾਂ  , ਦੇ ਨਾਲ ਨਾਲ  ਭਾਰੀ ਮਾਤਰਾ ਵਿਚ ਅਕਾਲੀ ਦਲ ਦੇ ਵਰਕਰ ਮੌਜੂਦ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *