Breaking News
Home / Punjab / ਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਸਦਨ ਵੱਲੋਂ 293 ਕਰੋੜ ਤੋਂ ਵੱਧ ਦੀਆਂ ਲੇਖਾ ਅਨੁਦਾਨ ਮੰਗਾਂ ਪਾਸ

ਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਸਦਨ ਵੱਲੋਂ 293 ਕਰੋੜ ਤੋਂ ਵੱਧ ਦੀਆਂ ਲੇਖਾ ਅਨੁਦਾਨ ਮੰਗਾਂ ਪਾਸ

ਚੰਡੀਗੜ੍ਹ, 29 ਮਾਰਚ (ਕਮਲਾ ਸ਼ਰਮਾ)- ਪੰਜਾਬ ਵਿਧਾਨ ਸਭਾ ਵਿਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2017-18 ਲਈ ਅਨੁਪੂਰਕ ਮੰਗਾਂ ਅਤੇ ਲੇਖਾ ਅਨੁਮਾਨ ਬਜਟ ਲਈ ਪੇਸ਼ ਕੀਤੀਆਂ, ਜੋ ਕਿ 293,89,89,76,000 ਰੁਪਏ ਦੀਆਂ ਹਨ। ਇਨ੍ਹਾਂ ਤੇ ਵਿਰੋਧੀ ਧਿਰ ਦੇ ਨੇਤਾ ਐਚ.ਐਸ ਫੂਲਕਾ, ਆਪ ਦੇ ਉਪ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਾਜ ਦੀ ਵਿੱਤੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਪਿਛਲੇ ਸਾਲ ਤੋਂ 13 ਹਜ਼ਾਰ ਕਰੋੜ ਰੁਪਏ ਜ਼ਿਆਦਾ ਮੰਗੇ ਜਾ ਰਹੇ ਹਨ। ਬਹਿਸ ਵਿਚ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਦੀ ਵਿੱਤੀ ਸਥਿਤੀ ‘ਤੇ ਛੇਤੀ ਹੀ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਸਦਨ ਨੇ ਅਨੁਪੂਰਕ ਮੰਗਾਂ ਅਤੇ ਲੇਖਾ ਅਨੁਦਾਨ ਬਿੱਲ ਪਾਸ ਕਰ ਦਿੱਤਾ। ਇਸੇ ਦੌਰਾਨ ਵਿਧਾਨ ਸਭਾ ਵਿਚ  ਪੰਜਾਬ ਲਾਅ ਆਫਿਸਰ (ਇੰਗੇਜਮੈਂਟ) ਬਿੱਲ 2017 ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਬਿੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤਾ। ਇਸ ਤੇ ਆਪ ਪਾਰਟੀ ਦੇ ਵਿਧਾਇਕ ਅਤੇ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਬੋਲਣਾ ਚਾਹੁੰਦੇ ਸਨ ਪਰ ਉਹ ਸਮੇਂ ਤੇ ਨਹੀਂ ਬੋਲ ਸਕੇ। ਇਸ ਕਾਰਨ ਸਪੀਕਰ ਨੇ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ
ਤੁਸੀਂ ਸਮੇਂ ਤੇ ਬੋਲਣ ਲਈ ਖੜ੍ਹੇ ਨਹੀਂ ਹੋਏ ਇਸ ਲਈ ਸਮਾਂ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਬਿੱਲ ਨੂੰ ਪਾਸ ਕਰ ਦਿੱਤਾ ਗਿਆ।
ਲੇਖਾ ਅਨੁਦਾਨ ਪਾਸ ਹੋਣ ਤੋਂ ਬਾਅਦ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਚੁਣੇ ਹੋਏ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਇਸ ਸਬੰਧ ਵਿਚ ਸਭ ਤੋਂ ਮੁੱਖ ਮੰਤਰੀ, ਫਿਰ ਵਿਰੋਧੀ ਧਿਰ ਦੇ ਨੇਤਾ, ਮਹਿਲਾ ਵਿਧਾਇਕਾਂ ਅਤੇ ਹੋਰ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਰਾਜਪਾਲ ਦਾ ਭਾਸ਼ਣ ਹੋਇਆ ਤੇ ਵਿਛੜੀਆਂ ਸ਼ਖਸੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *