Thursday, March 28, 2024
Google search engine
Homeਮਨੋਰੰਜਨਜਲਦ ਹੀ ਸ਼ਾਹਰੁਖ ਨਾਲ ਧਮਾਲ ਮਚਾਉਦੇੇ ਨਜ਼ਰ ਆਉਣਗੇ ਇਹ ਕੰਨੜ ਅਭਿਨੇਤਾ

ਜਲਦ ਹੀ ਸ਼ਾਹਰੁਖ ਨਾਲ ਧਮਾਲ ਮਚਾਉਦੇੇ ਨਜ਼ਰ ਆਉਣਗੇ ਇਹ ਕੰਨੜ ਅਭਿਨੇਤਾ

ਮੁੰਬਈ : ਕੇਜੀਐਫ ਸਟਾਰ ਯਸ਼ (Yash) ਹੁਣ ਨਾ ਸਿਰਫ਼ ਇੱਕ ਕੰਨੜ ਅਭਿਨੇਤਾ (Kannada actor) ਬਣ ਗਏ ਹਨ, ਸਗੋਂ ਇੱਕ ਗਲੋਬਲ ਸਟਾਰ ਵੀ ਬਣ ਗਏ ਹਨ ਜੋ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਏ ਹਨ। ਉਨ੍ਹਾਂ ਨੇ ਇੱਕ ਫਰੈਂਚਾਇਜ਼ੀ ਰਾਹੀਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜ਼ਬਰਦਸਤ ਪ੍ਰਸਿੱਧੀ ਹਾਸਲ ਕੀਤੀ ਹੈ। ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਜੀਐਫ ਅਭਿਨੇਤਾ ਯਸ਼ ਹੁਣ ਬਾਲੀਵੁੱਡ ਦੇ ਕਿੰਗ ਕਹੇ ਜਾਣ ਵਾਲੇ ਸ਼ਾਹਰੁਖ ਖਾਨ ਨਾਲ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਨ।

ਹੁਣ ਯਸ਼ ਆਪਣਾ ਕੰਮ ਬਾਲੀਵੁੱਡ ਵਿੱਚ ਵਧਾ ਰਹੇ ਹਨ ਅਤੇ ਅਭਿਨੇਤਾ ਨੇ ਕਥਿਤ ਤੌਰ ‘ਤੇ ਨਿਤੀਸ਼ ਤਿਵਾਰੀ ਦੀ ਰਮਾਇਣ ਸਾਈਨ ਕੀਤੀ ਹੈ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੀ ਦੂਜੀ ਬਾਲੀਵੁੱਡ ਫਿਲਮ ਸਾਈਨ ਕਰਨ ਦੀ ਵੀ ਤਿਆਰੀ ਕਰ ਰਹੇ ਹਨ। ਇਨ੍ਹਾਂ ਅਫਵਾਹਾਂ ਦੇ ਵਿਚਕਾਰ, ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯਸ਼ ਅਤੇ ਸ਼ਾਹਰੁਖ ਇੱਕ ਫਿਲਮ ਦੇ ਲਈ ਐਗਰੀਮੈਂਟ ਕਰ ਸਕਦੇ ਹਨ ਪਰ ਸਿਰਫ ਇੱਕ ਆਈਡਲ ਸਕ੍ਰਿਪਟ ਉਨ੍ਹਾਂ ਨੂੰ ਰੋਕ ਰਹੀ ਹੈ।

ਇਕੱਠੇ ਕੰਮ ਕਰਨ ਦੀ ਯਸ਼ ਅਤੇ ਸ਼ਾਹਰੁਖ ਨੇ ਕੀਤੀ ਗੱਲ 
ਇੱਕ ਸੂਤਰ ਦੇ ਅਨੁਸਾਰ, ‘ਸ਼ਾਹਰੁਖ ਖਾਨ ਨਾਲ ਯਸ਼ ਦੇ ਕੰਮ ਕਰਨ ਬਾਰੇ ਗੱਲਬਾਤ ਹੋਈ ਹੈ ਅਤੇ ਇਹ ਇੱਕ ਅਜਿਹਾ ਵਿਚਾਰ ਹੈ ਜਿਸ ਨੇ ਦੋਵਾਂ ਅਦਾਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੂੰ ਇਕੱਠੇ ਕੰਮ ਕਰਨ ਲਈ ਸਹੀ ਪ੍ਰੋਜੈਕਟ ਦੀ ਜ਼ਰੂਰਤ ਹੈ ਕਿਉਂਕਿ ਇਹ ਦੋਵੇਂ ਬਹੁਤ ਸਾਰੀਆਂ ਉਮੀਦਾਂ ਨਾਲ ਸਕ੍ਰੀਨ ਸ਼ੇਅਰ ਕਰਨਗੇ ਅਤੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਉਹ ਜਲਦਬਾਜ਼ੀ ਵਿਚ ਕਦਮ ਚੁੱਕਣ ਦੀ ਬਜਾਏ ਸੋਚ ਸਮਝ ਕੇ ਫ਼ੈਸਲਾ ਲੈਣਾ ਚਾਹੁੰਦੇ ਹਨ।

ਰੈੱਡ ਚਿਲੀਜ਼ ਐਂਟਰਟੇਨਮੈਂਟ ਨਾਲ ਜਾਰੀ ਹੈ ਯਸ਼ ਦੀ ਗੱਲਬਾਤ 
ਸੂਤਰ ਨੇ ਇਹ ਵੀ ਕਿਹਾ ਕਿ ਯਸ਼ ਇੱਕ ਹੋਰ ਪ੍ਰੋਜੈਕਟ ਲਈ ਰੈੱਡ ਚਿਲੀਜ਼ ਐਂਟਰਟੇਨਮੈਂਟ ਨਾਲ ਗੱਲਬਾਤ ਕਰ ਰਿਹਾ ਹੈ, ਜਿਸ ਵਿੱਚ ਗ੍ਰੇਪਵਾਈਨ ਨੇ ਦਾਅਵਾ ਕੀਤਾ ਹੈ ਕਿ ਉਹ ਪਹਿਲਾਂ ਹੀ ਆਪਣੀ ਦੂਜੀ ਫਿਲਮ ਲਈ ਗੱਲਬਾਤ ਕਰ ਰਹੇ ਹਨ- ਜੋ ਇੱਕ ਐਕਸ਼ਨ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਲਈ ਉਹ ਰੈੱਡ ਚਿਲੀਜ਼ ਐਂਟਰਟੇਨਮੈਂਟ ਨਾਲ ਗੱਲਬਾਤ ਕਰ ਰਹੇ ਹਨ। ਵਰਤਮਾਨ ਵਿੱਚ, ਉਨ੍ਹਾਂ ਨੇ ਅਭਿਨੇਤਾ ਨਾਲ ਰਚਨਾਤਮਕ ਵਿਚਾਰਾਂ ‘ਤੇ ਚਰਚਾ ਕੀਤੀ ਹੈ ਰਿਪੋਰਟ ‘ਚ ਇਕ ਹੋਰ ਸੂਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਯਸ਼ ਫਿਲਹਾਲ ਸਿਰਫ ਉਨ੍ਹਾਂ ਪ੍ਰੋਜੈਕਟਾਂ ‘ਤੇ ਫੋਕਸ ਕਰ ਰਹੇ ਹਨ, ਜੋ ਉਨ੍ਹਾਂ ਦੇ ਹੱਥ ‘ਚ ਹਨ।

ਅਗਲੀ ਫਿਲਮ ‘ਚ ਐਂਟੀ-ਹੀਰੋ ਦੇ ਰੂਪ ‘ਚ ਨਜ਼ਰ ਆਉਣਗੇ ਯਸ਼ 
ਇਸ ਦੌਰਾਨ ਯਸ਼ ਦੇ ਹੱਥਾਂ ‘ਚ ਕੁਝ ਪ੍ਰੋਜੈਕਟ ਹਨ। ਅਭਿਨੇਤਾ ਨੇ ਪਿਛਲੇ ਮਹੀਨੇ ਆਪਣੀ ਨਵੀਂ ਕੰਨੜ ਫਿਲਮ ਦੀ ਘੋਸ਼ਣਾ ਕੀਤੀ ਹੈ, ਜਿਸਦਾ ਸਿਰਲੇਖ ਟੌਕਸਿਕ ਹੈ। ਫਿਲਮ ‘ਚ ਅਭਿਨੇਤਾ ਐਂਟੀ-ਹੀਰੋ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦੇ ਡਾਇਰੈਕਟਰ ਗੀਤੂ ਮੋਹਨਦਾਸ ਅਤੇ ਇਸ ਦੀ ਬਾਕੀ ਕਾਸਟ ਬਾਰੇ ਜ਼ਿਆਦਾ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਖ਼ਬਰ ਹੈ ਕਿ ਫਿਲਮ ‘ਚ ਫੀਮੇਲ ਲੀਡ ਵਜੋਂ ਕਰੀਨਾ ਕਪੂਰ ਦੇ ਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments