Breaking News
Home / India / ਐਸ.ਪੀ. ਸਿੰਘ ਓਬਰਾਏ ਦੀਆਂ ਕੋਸ਼ਿਸ਼ਾਂ ਸਦਕਾ ਆਬੂਧਾਬੀ ‘ਚ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਹੋਈ ਮੁਆਫ਼

ਐਸ.ਪੀ. ਸਿੰਘ ਓਬਰਾਏ ਦੀਆਂ ਕੋਸ਼ਿਸ਼ਾਂ ਸਦਕਾ ਆਬੂਧਾਬੀ ‘ਚ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਹੋਈ ਮੁਆਫ਼

ਦੁਬਈ, 22 ਮਾਰਚ (ਚੜ੍ਹਦੀਕਲਾ ਬਿਊਰੋ) : ਪੰਜਾਬ ਦੇ 10 ਪਰਿਵਾਰਾਂ ਲਈ ਖੁਸ਼ੀ ਦਾ ਦਿਨ  ਹੈ  ਕਿਉਂਕਿ ਆਬੂ ਧਾਬੀ ਦੀ ਅਲ ਐਨ ਅਦਾਲਤ ਨੇ ਇਕ ਪਾਕਿਸਤਾਨੀ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਯਾਫਤਾ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਹੈ।
ਇਹ ਮੁਆਫੀ ਮਾਰੇ ਗਏ ਪਾਕਿਸਤਾਨੀ ਦੇ ਪੇਸ਼ਾਵਰ ਸਥਿਤ ਪਰਿਵਾਰ ਵੱਲੋਂ ਮੁਆਫੀ ਲਈ ਲਿਖਤੀ ਪੱਤਰ ਦੇਣ ਅਤੇ ਇਹ ਅਦਾਲਤ ਵਿਚ ਜਮ੍ਹਾਂ ਕਰਵਾਏ ਜਾਣ ਮਗਰੋਂ ਦਿੱਤੀ ਗਈ ਹੈ। ਇਸ ਮੁਆਫੀ ਦੇ ਪੱਤਰ ਬਦਲੇ ਇਸ ਪਾਕਿਸਤਾਨੀ ਪਰਿਵਾਰ  ਨੂੰ ਉਘੇ ਸਮਾਜ ਸੇਵੀ ਤੇ ਕੌਮਾਂਤਰੀ ਸ਼ਖਸੀਅਤ ਸ੍ਰੀ ਐਸ ਪੀ ਸਿੰਘ ਓਬਰਾਏ ਨੇ 60 ਲੱਖ ਰੁਪਏ ਅਦਾ ਕੀਤੇ ਹਨ।
ਪੇਸ਼ਾਵਰ  ਦੇ ਮੁਹੰਮਦ ਫਰਹਾਨ ਮੁਹੰਮਦ ਰਿਆਜ਼ ਦੇ ਪਰਿਵਾਰ ਵੱਲੋਂ ਬਲੱਡ ਮਨੀ ਸਵੀਕਾਰ ਕਰਨ ਦਾ ਫੈਸਲਾ ਕਰਨ ‘ਤੇ ਇਸ ਸਬੰਧੀ ਮੁਆਫੀ ਦੀ ਚਿੱਠੀ ਉਹਨਾਂ ਨੂੰ ਦੇਣ ਮਗਰੋਂ ਇਹ  ਇਹ ਚਿੱਠੀ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਵਿਭਾਗ ਅਤੇ ਨਿਆਂ ਵਿਭਾਗ ਕੋਲੋਂ ਤਸਦੀਕ ਕਰਵਾ ਕੇ ਅਦਾਲਤ ਨੂੰ ਸੌਂਪੀ ਗਈ ਜਿਸਨੇ ਅੱਜ ਇਹਨਾਂ 10 ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦਾ ਫੈਸਲਾ ਸੁਣਾਇਆ। ਬੇਸ਼ੱਕ ਅਦਾਲਤ ਨੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਹੈ ਪਰ ਹਾਲੇ ਵੀ ਇਹਨਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੌਰ ‘ਤੇਜੇਲ• ਦੀਆਂ ਸਲਾਖਾਂ ਪਿੱਛੇ  ਰਹਿਣਾ ਪੈ ਸਕਦਾ ਹੈ ਕਿਉਂਕਿ ਗੈਰ ਕਾਨੂੰਨੀ ਤੌਰ ‘ਤੇ ਸ਼ਰਾਬ ਵੇਚਣ ਦੇ ਕੇਸ ਵਿਚ ਅਦਾਲਤ ਵੱਲੋਂ ਹੁਣ
12 ਅਪ੍ਰੈਲ ਨੂੰ ਅਗਲੀ ਸੁਣਵਾਈ ਰੱਖੀ ਗਈ ਹੈ।
ਪਰਿਵਾਰ ਵੱਲੋਂ ਦਿੱਤੀ ਗਈ ਚਿੱਠੀ 27 ਫਰਵਰੀ ਨੂੰ ਅਦਾਲਤ ਵਿਚ ਜਮ•ਾਂ ਕਰਵਾਈ ਗਈ ਸੀ।  ਪਰਿਵਾਰ ਨੂੰ 60 ਲੱਖ ਰੁਪਏ  ਪੇਮੈਂਟ ਕੀਤੀ ਗਈ ਹੈ। ਪਰਿਵਾਰ ਵਿਚ ਮ੍ਰਿਤਕ ਦੇ ਮਾਪਿਆਂ ਤੋਂ ਇਲਾਵਾ ਦੋ ਭਰਾ ਵੀ ਸ਼ਾਮਲ ਹਨ। ਪਰਿਵਾਰ ਸ਼ੁਰੂ ਵਿਚ ਰਾਜ਼ੀਨਾਮੇ ਵਾਸਤੇ ਮੰਨਦਾ ਨਹੀਂ ਸੀ ਪਰ ਸ੍ਰੀ ਓਬਰਾਏ ਨੇ ਦੋ ਮਹੀਨਿਆਂ ਵਿਚ ਚਾਰ ਵਾਰ ਪਰਿਵਾਰ ਨਾਲ ਸੰਬੰਧ ਕਰ ਕੇ ਉਹਨਾਂ ਨੂੰ ਰਾਜ਼ੀ ਕੀਤਾ।
ਅਲ ਐਨ ਅਦਾਲਤ ਨੇ ਇਹਨਾਂ 10 ਪੰਜਾਬੀ ਨੌਜਵਾਨਾਂ ਨੂੰ ਮੁਹੰਮਦ ਫਰਾਨ ਦੇ ਕਤਲ ਦੇ ਕੇਸ ਵਿਚ 26 ਅਕਤੂਬਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਫਾਂਸੀ ਦੇਣ ਦਾ ਹੁਕਮ ਦਿੱਤਾ ਸੀ।
ਅੱਜ ਦੇ ਅਦਾਲਤ ਦੇ ਫਾਂਸੀ ਦੀ ਸਜ਼ਾ ਮੁਆਫੀ ਦੇ ਫੈਸਲੇ ਨਾਲ ਇਹਨਾਂ ਪੰਜਾਬੀ ਗੱਭਰੂਆਂ ਦੀਆਂ ਜਾਨਾਂ ਬਚ ਗਈਆਂ ਉਹਨਾਂ ਵਿਚ ਸਤਮਿੰਦਰ ਸਿੰਘ ਠੀਕਰੀਵਾਲਾ ਜ਼ਿਲ•ਾ ਬਰਨਾਲਾ, ਚੰਦਰ ਸ਼ੇਖਰ ਨਵਾਂ ਸ਼ਹਿਰ, ਚਮਕੌਰ ਸਿੰਘ ਮਾਲੇਰਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਚਲਾਂਗ, ਲੁਧਿਆਣਾ, ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੁਹਾਲੀ, ਤਰਸੇਮ ਸਿੰਘ ਮੱਧ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪਟਿਆਲਾ ਅਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ।
ਮਰਹੂਮ ਫਰਹਾਨ ਰਿਆਜ਼ ਦੇ ਪਿਤਾ ਮੋਹੰਮਦ ਰਿਆਜ਼ ਉਚੇਚੇ ਤੋਰ ਤੇ ਪੇਸ਼ਾਵਰ ਪਾਕਿਸਤਾਨ ਤੋਂ ਅਬੂ ਧਬਹਿ ਆਏ ਅਤੇ ਅਦਾਲਤ ਵਿਚ ਪੇਸ਼ ਹੋ ਕਿ ਮੁਆਫ਼ੀਨਾਮਾ ਪੇਸ਼ ਕੀਤਾ।  ਮੋਹੰਮਦ ਰਿਆਜ਼ ਅਨੁਸਾਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਬੇਟਾ  ਤਾਂ ਦੁਨੀਆ ਤੋਂ ਰੁਖਸਤ ਹੋ ਗਿਆ ਪਰ ਉਨ੍ਹਾਂ ਨੇ ਓਬਰਾਏ ਸਾਹਿਬ ਦੇ ਕਹਿਣ  ਤੇ ਉਨ੍ਹਾਂ 10 ਪਰਿਵਾਰਾਂ ਤੇ ਚਿਰਾਗਾਂ ਨੂੰ ਬੁੱਝਣ ਤੋਂ ਬਚਾ ਲਿਆ ਗਿਆ
ਓਬਰਾਏ ਪਹਿਲਾਂ 17 ਭਾਰਤੀਆਂ  ਸਮੇਤ 78 ਜਾਨਾਂ ਬਲੱਡ ਮਨੀ ਦੇ ਕੇ ਬਚਾ ਚੁੱਕੇ ਹਨ
ਪਰਵਾਸੀ ਭਾਰਤੀ ਤੇ ਉਘੇ ਸਮਾਜ ਸੇਵੀ ਸ੍ਰੀ ਐਸ ਪੀ ਐਸ ਓਬਰਾਏ ਅੱਜ 10 ਪੰਜਾਬੀਆਂ ਦੀਆਂ ਜਾਨਾਂ ਬਚਾਉਣ ਤੋਂ ਪਹਿਲਾਂ 17 ਭਾਰਤੀਆਂ ਸਮੇਤ 78 ਵਿਅਕਤੀਆਂ ਨੂੰ ਬਲੱਡ ਮਨੀ ਦੇ ਕੇ ਛੁਡਵਾ ਚੁੱਕੇ ਹਨ। ਅੱਜ ਦੀ ਫਾਂਸੀ ਦੀ ਸਜ਼ਾ ਮੁਆਫੀ ਮਗਰੋਂਹੁਣ ਇਹ ਗਿਣਤੀ 88 ਹੋ ਗਈ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *