Breaking News
Home / India / ਬਾਬਰੀ ਮਸਜਿਦ ਮਾਮਲਾ ਅਡਵਾਨੀ-ਜੋਸ਼ੀ ਖਿਲਾਫ਼ ਮਾਮਲੇ ਦੀ ਸੁਪਰੀਮ ਕੋਰਟ ਵੱਲੋਂ ਸੁਣਵਾਈ ਅੱਜ

ਬਾਬਰੀ ਮਸਜਿਦ ਮਾਮਲਾ ਅਡਵਾਨੀ-ਜੋਸ਼ੀ ਖਿਲਾਫ਼ ਮਾਮਲੇ ਦੀ ਸੁਪਰੀਮ ਕੋਰਟ ਵੱਲੋਂ ਸੁਣਵਾਈ ਅੱਜ

ਨਵੀਂ ਦਿੱਲੀ, 22 ਮਾਰਚ (ਪੱਤਰ ਪ੍ਰੇਰਕ) :  ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ‘ਚ ਸੁਣਵਾਈ ਲਈ ਕੱਲ੍ਹ ਦੀ ਤਾਰੀਕ ਤੈਅ ਕੀਤੀ ਹੈ। ਇਸ ਮਾਮਲੇ ‘ਚ ਸੀਨੀਅਰ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਦੋਸ਼ੀ ਹਨ। ਜਸਟਿਸ ਪੀ. ਸੀ. ਘੋਸ਼ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਬੈਂਚ ਕੱਲ੍ਹ ਇਸ ਮਾਮਲੇ ਦੀ ਸੁਣਵਾਈ ਕਰੇਗੀ। ਭਾਜਪਾ ਆਗੂਆਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇ. ਕੇ. ਵੇਣੁਗੋਪਾਲ ਨੇ ਕਿਹਾ ਕਿ ਮਾਮਲੇ ਨੂੰ ਚਾਰ ਹਫਤਿਆਂ ਬਾਅਦ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਕੁਝ ਹੋਰ ਦਸਤਾਵੇਜ਼ ਦਾਇਰ ਕਰਨ ਸਕਣ। ਦਰਅਸਲ, ਸੀ.ਬੀ.ਆਈ. ਨੇ ਸੁਪਰੀਮ ਕੋਰਟ ‘ਚ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਖਿਲਾਫ਼ ਪਟੀਸ਼ਨ ਦਾਇਰ ਕੀਤੀ ਸੀ,
ਜਿਸ ‘ਚ ਭਾਜਪਾ ਨੇਤਾਵਾਂ ਖਿਲਾਫ਼ ਇਸ ਕੇਸ ‘ਚ ਅਪਰਾਧਿਕ ਸਾਜ਼ਿਸ਼ ਦੇ ਦੋਸਾਂ ਨੂੰ ਹਟਾਉਣ ਨਾਲ ਜੁੜੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਹੀ ਜਾ ਰਹੀ ਸੀ ਤਾਂ ਅਯੋਧਿਆ ਦੇ ਰਾਮ ਅਤੇ ਕੁੰਜ ‘ਚ ਮੰਚ ‘ਤੇ ਭਾਜਪਾ ਨੇਤਾ ਅਡਵਾਨੀ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ। ਬਾਬਰੀ ‘ਚ ਇਕ ਮਾਮਾਲ ਇਨ੍ਹਾਂ ਨੇਤਾਵਾਂ ਖਿਲਾਫ਼, ਜਦਕਿ ਦੂਜਾ ਮਾਮਲਾ ਉਨ੍ਹਾਂ ਲੱਖਾਂ ਵਰਕਰਾਂ ਖਿਲਾਫ਼ ਹੈ, ਜੋ ਘਟਨਾ ਦੇ ਸਮੇਂ ਵਿਵਾਦਿਤ ਢਾਂਚੇ ਦੇ ਆਸ-ਪਾਸ ਮੌਜੂਦ ਸਨ। ਸੀ.ਬੀ.ਆਈ. ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 20 ਹੋਰ ਖਿਲਾਫ ਦੋ ਭਾਈਚਾਰਿਆਂ ‘ਚ ਫੁੱਟ ਪਾਉਣ, ਲੋਕਾਂ ਨੂੰ ਭੜਕਾਉਣ, ਅਫਵਾਹ ਫੈਲਾਉਣ, ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਨਾਲ ਜੁੜੀਆਂ ਧਾਰਾਵਾਂ ‘ਚ ਮਾਮਲਾ ਦਰਜ ਕੀਤਾ ਸੀ। ਬਾਅਦ ‘ਚ ਅਪਰਾਧਿਕ ਸਾਜ਼ਿਸ਼ ਦੀ ਧਾਰਾ 120ਬੀ ਨੂੰ ਵੀ ਜੋੜਿਆ ਗਿਆ ਸੀ। ਹਾਲਾਂਕਿ, ਸਪੈਸ਼ਲ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਬਾਅਦ ‘ਚ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *