Breaking News
Home / India / ਸੀਨੀਅਰ ਸਿਟੀਜ਼ਨ ਲਈ ਜ਼ਰੂਰੀ ਨਹੀਂ ਆਧਾਰ ਕਾਰਡ : ਪ੍ਰਭੂ

ਸੀਨੀਅਰ ਸਿਟੀਜ਼ਨ ਲਈ ਜ਼ਰੂਰੀ ਨਹੀਂ ਆਧਾਰ ਕਾਰਡ : ਪ੍ਰਭੂ

ਨਵੀਂ ਦਿੱਲੀ, 22 ਮਾਰਚ (ਪੱਤਰ ਪ੍ਰੇਰਕ) :  ਜ਼ਿਆਦਾਤਰ ਸਰਕਾਰੀ ਸਕੀਮਾਂ ਦੇ ਲਈ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ ਪਰ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਟਰੇਨ ‘ਚ ਸਫਰ ਕਰਨ ਵਾਲੇ ਨਾਗਕਿਰਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਪ੍ਰਭੂ ਨੇ ਸਾਫ ਕੀਤਾ ਹੈ ਕਿ ਨਾਗਰਿਕਾਂ ਦੀ ਟਰੇਨ ਟਿਕਟ ‘ਤੇ ਮਿਲਣ ਵਾਲੀ ਛੂਟ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਹੈ। ਬੁੱਧਵਾਰ ਨੂੰ ਸਰਕਾਰ ਨੇ ਲੋਕ ਸਭਾ ‘ਚ ਜਾਣਕਾਰੀ ਦਿੱਤੀ ਕਿ ਰੇਲਵੇ ਨੇ ਸੀਨੀਅਰ ਸਿਟੀਜ਼ਨ ਦਾ ਡਾਟਾਬੇਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਕੰਮ 1 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ। ਪ੍ਰਭੂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਜ਼ਰੀਏ ਸਿਸਟਮ ਨੂੰ ਸਮਰਥ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸੀਨੀਅਰ ਸਿਟੀਜ਼ਨ ਦੇ ਨਾਮ ‘ਤੇ ਕੋਈ ਵਿਅਕਤੀ ਧੋਖਾਧੜੀ ਨਾ ਕਰ ਸਕੇ। ਇਸ ਦੇ ਇਲਾਵਾ ਇਸ ਡਾਟਾਬੇਸ ਦੀ ਵਰਤੋਂ ਡਿਸੀਜ਼ਨ ਮੇਕਿੰਗ ਲਈ ਕੀਤੀ ਜਾਵੇਗੀ। ਰੇਲਵੇ ਕੈਸ਼ਲੈੱਸ ਟਿਕਟਿੰਗ ਵਿਵਸਥਾ ਨੂੰ ਵੀ ਬੜ੍ਹਾਵਾ ਦਵੇਗੀ। ਇਸ ਦੇ ਲਈ ਭਾਰਤੀ ਰੇਲਵੇ ਵੱਲੋਂ ਪਹਿਲ ਕੀਤੀ ਗਈ ਹੈ। ਸਾਡੀ ਸਭ ਤੋਂ ਵੱਡਾ ਟੀਚਾ ਟਿਕਟ ਬੁਕਿੰਗ ਨੂੰ ਕੈਸ਼ਲੈੱਸ ਬਣਾਉਣਾ ਹੈ। ਇਸ ਦੇ ਲਈ ਕੈਸ਼ਲੈੱਸ ਟ੍ਰਾਂਜ਼ੈਕਸ਼ਨ ਨੂੰ ਬੜਾਵਾ ਦੇਣ ‘ਤੇ ਬਲ ਦਿੱਤਾ ਗਿਆ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *