Friday, March 29, 2024
Google search engine
Homeਪੰਜਾਬਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਨੂੰ ਲੈ ਕੇ ਕੀਤਾ ਅਲਰਟ ਜਾਰੀ

ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਨੂੰ ਲੈ ਕੇ ਕੀਤਾ ਅਲਰਟ ਜਾਰੀ

ਚੰਡੀਗੜ੍ਹ: ਪੰਜਾਬ (Punjab) ‘ਚ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਕੜਾਕੇ ਦੀ ਠੰਢ (Bitter cold) ਤੋਂ ਬਾਅਦ ਹੁਣ ਦਿਨ ਵੇਲੇ ਧੁੰਦ ਤੋਂ ਰਾਹਤ ਮਿਲਣ ਦਾ ਦੌਰ ਸ਼ੁਰੂ ਹੋ ਗਿਆ ਹੈ। ਹੁਣ 1 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਭਾਵੇਂ 12 ਸਾਲ ਦੇ ਰਿਕਾਰਡ ਮੁਤਾਬਕ ਜਨਵਰੀ ਦਾ ਮਹੀਨਾ ਖੁਸ਼ਕ ਰਹਿਣ ਵਾਲਾ ਹੈ ਪਰ 28 ਜਨਵਰੀ ਦੀ ਸ਼ਾਮ ਨੂੰ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ (Western Disturbance Active) ਹੋ ਗਿਆ, ਭਾਵੇਂ ਇਹ ਥੋੜ੍ਹਾ ਕਮਜ਼ੋਰ ਹੈ ਪਰ ਉਸ ਤੋਂ ਬਾਅਦ 31 ਜਨਵਰੀ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ। 

ਪੰਜਾਬ ‘ਚ 1 ਅਤੇ 2 ਫਰਵਰੀ ਨੂੰ ਮੀਂਹ ਪੈ ਸਕਦਾ ਹੈ ਪਰ ਹੁਣ ਦਿਨ ਸਮੇਂ ਸੰਘਣਾ ਕੋਹਰਾ ਦੇਖਣ ਨੂੰ ਨਹੀਂ ਮਿਲੇਗਾ। ਇਸ ਨਾਲ ਲਿਹਾਜ਼ਾ ਲੋਕਾਂ ਨੂੰ ਹੱਡ ਕੰਬਾਉਣ ਵਾਲੀ ਠੰਡ ਤੋਂ ਰਾਹਤ ਮਿਲਣੀ ਸੁਭਾਵਕ ਹੈ। 27 ਨੂੰ ਮੌਸਮ ਸਾਫ ਰਿਹਾ ਹੈ ਹਾਲਾਂਕਿ ਸਵੇਰੇ ਸੰਘਣੀ ਧੁੰਦ ਜ਼ਰੂਰ ਸੀ ਪਰ ਦੁਪਿਹਰ ਸਮੇਂ ਨਿਕਲੀ ਧੁੰਦ ਨਾਲ ਲੋਕਾਂ ਨੇ ਠੰਡ ਤੋਂ ਸੁੱਖ ਦਾ ਸਾਹ ਲਿਆ ਹੈ। ਦਿਨ ਦੇ ਤਾਪਮਾਨ ਵਿਚ ਵਾਧਾ ਦੇਖਿਆ ਗਿਆ ਅਤੇ ਦਿਨ ਦਾ ਪਾਰਾ 23 ਡਿਗਰੀ ਦੇ ਕਰੀਬ ਰਿਹਾ। ਉਥੇ ਹੀ ਹਿਮਾਚਲ ਵਿਚ ਸ਼ੁੱਕਰਵਾਰ ਨੂੰ ਲਾਹੌਲ ਦੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਹੋਈ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਨਿਊਨਤਮ ਪਾਰਾ 3.7 ਤੇ ਵੱਧ ਤੋਂ ਵੱਧ 21.8 ਡਿਗਰੀ, ਲੁਧਿਆਣਾ ਵਿਚ 6.0 ਤੇ 22.8, ਪਟਿਆਲਾ ਵਿਚ 6.5 ਤੇ ਵੱਧ ਤੋਂ ਵੱਧ 22.0, ਪਠਾਨਕੋਟ ਵਿਚ 4.3 ਤੇ 21.5 ਜਦਕਿ ਗੁਰਦਾਸਪੁਰ ਵਿਚ ਨਿਊਨਤਮ ਪਾਰਾ 5.5 ਤੇ ਵੱਧ ਤੋਂ ਵੱਧ 17.5 ਰਿਕਾਰਡ ਕੀਤਾ ਗਿਆ ਹੈ।ਉੱਧਰ ਹਿਮਾਚਲ ਵਿਚ 31 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਕਿਨੌਰ, ਲਾਹੌਲ-ਸਪਿਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕੁਝ ਖੇਤਰਾਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 27 ਜਨਵਰੀ ਤੋਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ‘ਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments