Breaking News
Home / India / ਜਾਟ ਰਾਖਵਾਂਕਰਨ ਅੰਦੋਲਨ 15 ਦਿਨਾਂ ਲਈ ਟਲਿਆ

ਜਾਟ ਰਾਖਵਾਂਕਰਨ ਅੰਦੋਲਨ 15 ਦਿਨਾਂ ਲਈ ਟਲਿਆ

ਖੱਟੜ ਅਤੇ ਜਾਟ ਆਗੂਆਂ ‘ਚ ਮੀਟਿੰਗ ਦੌਰਾਨ ਬਣੀ ਸਹਿਮਤੀ

ਨਵੀਂ ਦਿੱਲੀ, 19 ਮਾਰਚ (ਪੱਤਰ ਪ੍ਰੇਰਕ) :  ਆਲ ਇੰਡੀਆ ਜਾਟ ਰਾਖਵਾਂਕਰਨ ਅੰਦੋਲਨ ਸੰਮਤੀ ਵੱਲੋਂ ਸੋਮਵਾਰ ਨੂੰ ‘ਦਿੱਲੀ ਚੱਲੋ’ ਪ੍ਰੋਗਰਾਮ ਨੂੰ ਅਗਲੇ 15 ਦਿਨ ਲਈ ਟਾਲ ਦਿੱਤਾ ਹੈ। ਜਾਟ ਆਗੂਆਂ ਨੇ ਇਹ ਫ਼ੈਸਲਾ ਨਵੀਂ ਦਿੱਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਹੈ। ਆਲ ਇੰਡੀਆ ਜਾਟ ਆਰਕਸ਼ਨ ਕਮੇਟੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਆਖਿਆ ਕਿ ਸਰਕਾਰ ਨਾਲ ਪੰਜ ਮੰਗਾਂ ਉੱਤੇ ਸਹਿਮਤੀ ਬਣ ਗਈ ਹੈ। ਇਸ ਤੋਂ ਬਾਅਦ ਮਲਕ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮਿਲ ਕੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਐਲਾਨ ਕੀਤਾ ਗਿਆ ਕਿ 2017 ਤੱਕ ਅੰਦੋਲਨ ਦੌਰਾਨ ਜਾਟਾਂ ਉੱਤੇ ਦਰਜ ਹੋਏ ਮਾਮਲਿਆਂ ਨੂੰ ਖ਼ਤਮ ਕਰਨਾ, ਅੰਦੋਲਨ ਦੌਰਾਨ ਮਾਰੇ ਗਏ ਜਾਟਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਪ੍ਰਮੁੱਖ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਜਾਟਾਂ ਦੀਆਂ ਉਚਿੱਤ ਮੰਗਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਸੰਸਦ ਦਾ ਘਿਰਾਓ ਕਰਨ ਬਾਰੇ ਜਾਟ ਭਾਈਚਾਰੇ ਵੱਲੋਂ ਕੀਤੇ ਐਲਾਨ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ‘ਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਸੀ।  ਦਿੱਲੀ ਪੁਲਿਸ ਨੇ ਅੰਦੋਲਨਕਾਰੀਆਂ ਨੂੰ ਰੋਕਣ ਲਈ ਰਾਸ਼ਟਰੀ ਰਾਜਧਾਨੀ ‘ਚ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਤਹਿਤ ਕਰਫਿਊ ਲਗਾਉਣ ਦਾ ਅਤੇ ਸੋਮਵਾਰ ਨੂੰ ਲੁਟੀਅਨਜ਼ ਦਿੱਲੀ ‘ਚ ਸਖਤ ਨਿਗਰਾਨੀਰੱਖਣ ਦਾ ਫੈਸਲਾ ਕੀਤਾ ਸੀ। ਅਖਿਲ ਭਾਰਤੀ ਜਾਟ ਰਿਜ਼ਰਵੇਸ਼ਨ ਕਮੇਟੀ (ਏ.ਆਈ.ਜੇ.ਏ.ਐਸ.ਐਸ.) ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਾਈ ਰਾਸ਼ਟਰੀ ‘ਚ ਸੰਸਦ ਦਾ ਘਿਰਾਓ ਕਰਨ ਅਤੇ ਰਾਜਮਾਰਗ ਨੂੰ ਬਲਾਕ ਕਰਦੇ ਹੋਏ ਦਿੱਲੀ ਸਰਹੱਦ ‘ਤੇ ਧਰਨਾ ਦੇਣ ਦੀ ਗੱਲ ਆਖੀ ਸੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *